ਸੰਗਰੂਰ, 16 ਅਪ੍ਰੈਲ (ਧੀਰਜ ਪਸੋਰੀਆ) - ਸੀ.ਬੀ.ਐਸ.ਈ. ਵਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ | ਜ਼ਿਆਦਾਤਰ ਸਕੂਲਾਂ ਦਾ ਨਤੀਜਾ 100 ਪ੍ਰਤੀਸ਼ਤ ਆਇਆ ਹੈ | ਸਪਰਿੰਗਡੇਲਜ ਪਬਲਿਕ ਸਕੂਲ, ਲਾਅ ਫਾੳਾੂਡੇਸ਼ਨ ਸਕੂਲ, ਫਾਰਚੂਨ ਕਾਨਵੈਂਟ ਸਕੂਲ ਅਕੋਈ, ਦਿੱਲੀ ਪਬਲਿਕ ਸਕੂਲ ਆਦਿ ਸਕੂਲਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਸਪਰਿੰਗਡੇਲਜ ਪਬਲਿਕ ਸਕੂਲ ਸੰਗਰੂਰ ਦੇ ਚੇਅਰਮੈਨ ਜੀਵਨ ਗਰਗ ਨੇ ਦੱਸਿਆ ਕਿ ਸਕੂਲ ਦੇ 85 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਪਾਸ ਹੋਏ ਹਨ | ਸਕੂਲ ਦੇ ਡਾਇਰੈਕਟਰ ਮੈਡਮ ਕਿਰਨ ਗਰਗ, ਪਿ੍ੰਸੀਪਲ ਵਿਕੇਸ਼ ਗਰਗ ਅਤੇ ਵਾਈਸ ਪਿ੍ੰਸੀਪਲ ਸਿ੍ਸ਼ਟੀ ਜੈਨ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਮਾਹੀ ਨੇ 95.8 % ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ | ਹਰਸ਼ਦੀਪ ਸਿੰਘ ਨੇ 92.8, ਹਰਸ਼ਪ੍ਰੀਤ ਸਿੰਘ ਨੇ 92 ਪ੍ਰਤੀਸ਼ਤ, ਅਕਾਸ਼ਦੀਪ ਸਿੰਘ ਨੇ 91.8, ਦਮਨਵੀਰ ਸਿੰਘ ਨੇ 91% ਅਤੇ ਲਕਸ਼ ਨੇ 90. 2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ! ਸਕੂਲ ਦੇ ਪ੍ਰਬੰਧਕਾਂ ਵਲੋਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ |
• ਮੂਨਕ, 16 ਅਪ੍ਰੈਲ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸੀ.ਬੀ.ਐਸ.ਈ. ਵੱਲੋਂ ਘੋਸ਼ਿਤ ਕੀਤੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬੀ.ਬੀ.ਬੀ.ਡੀ. ਏ .ਵੀ.ਪਬਲਿਕ ਸਕੂਲ, ਮੂਨਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਵਾਰ ਵੀ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਦਸਵੀਂ ਜਮਾਤ ਦੇ 108 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਦਾ ਨਤੀਜਾ ਸੌ ਫੀਸਦੀ ਰਿਹਾ | ਦਸਵੀਂ ਜਮਾਤ ਦੇ 19 ਵਿਦਿਆਰਥੀਆਂ ਨੇ 90%,12 ਵਿਦਿਆਰਥੀਆਂ ਨੇ 85% ਅਤੇ 10ਵਿਦਿਆਰਥੀਆਂ ਨੇ 80% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਸਕੂਲ ਦੇ ਚੇਅਰਮੈਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਭਾਨ, ਵਾਇਸ ਚੈਅਰਮੈਨ ਤਨੂ ਪ੍ਰੀਆ ਪੁਰੀ, ਮੈਨੇਜਰ ਸ੍ਰੀਮਤੀ ਮਧੂ ਬਹਿਲ ਅਤੇ ਪਿ੍ੰਸੀਪਲ ਸੰਜੀਵ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਉਪਲੱਬਧੀ ਦੇ ਲਈ ਵਧਾਈ ਦਿੱਤੀ | ਅਧਿਆਪਕ ਅਤੇ ਮਾਪੇ ਜੋ ਵਿਦਿਆਰਥੀਆਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਸਹਿਯੋਗ ਲਈ ਇਸ ਸ਼ਾਨਦਾਰ ਨਤੀਜੇ ਦੀਆਂ ਵਧਾਈਆਂ ਦਿੱਤੀਆਂ ਅਤੇ ਪਿ੍ੰਸੀਪਲ ਅਤੇ ਸਟਾਫ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ |
• ਅਮਰਗੜ੍ਹ, (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਸੀ.ਬੀ.ਐਸ.ਈ. ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਪੱਧਰ ਤੇ ਆਪਣੀ ਵਿਲੱਖਣ ਪਛਾਣ ਦਰਜ ਕਰਵਾਈ ਹੈ | ਸਕੂਲ ਦੀਆਂ ਹੋਣਹਾਰ ਤੇ ਮਿਹਨਤੀ ਵਿਦਿਆਰਥਣਾਂ ਅੰਮਿ੍ਤ ਕੌਰ ਜਾਗੋਵਾਲ ਅਤੇ ਹਰਮਨਦੀਪ ਕੌਰ ਬੋਪੁਰ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ | ਉਨ੍ਹਾਂ ਦੀ ਇਸ ਵਿਸ਼ੇਸ਼ ਉਪਲਬਧੀ ਨੇ ਨਾ ਸਿਰਫ਼ ਸਕੂਲ ਦਾ ਮਾਣ ਵਧਾਇਆ ਹੈ, ਸਗੋਂ ਮਾਪਿਆਂ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਸਕੂਲ ਦੇ ਲਗਭਗ 80 ਫ਼ੀਸਦੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਿੱਖਿਆ ਦੇ ਖੇਤਰ 'ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਇਸ ਕਾਮਯਾਬੀ ਦੇ ਮੌਕੇ ਤੇ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਸ਼ਾਬਾਸ਼ੀ ਨਾਲ ਨਿਵਾਜਿਆ ਗਿਆ | ਸਕੂਲ ਦੀ ਪਿ੍ੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਕਾਮਯਾਬੀ ਵਿਦਿਆਰਥੀਆਂ ਦੀ ਅਟੱਲ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਲਗਾਤਾਰ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਸਕੂਲ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
• ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 8ਵੀਂ ਜਮਾਤ ਦੇ ਨਤੀਜੇ ਵਿਚ ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਅਮੀਮਾ ਪੁੱਤਰੀ ਮੁਹੰਮਦ ਸਲੀਮ ਨੇ 600 'ਚੋਂ 540 ਅੰਕ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਆਫੀਆ ਪੁੱਤਰੀ ਮੁਹੰਮਦ ਯੂਨਸ ਨੇ 509/600 ਅੰਕ ਲੈ ਕੇ ਦੂਜਾ ਅਤੇ ਸੁਫਿਆਨ ਪੁੱਤਰ ਅਬਦੁਲ ਮਾਜਿਦ ਅਤੇ ਆਇਸ਼ਾ ਇਰਸ਼ਾਦ ਪੁੱਤਰੀ ਇਰਸ਼ਾਦ ਅਹਿਮਦ ਨੇ 480/600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਸਕੂਲ ਦੇ 78 ਫ਼ੀਸਦੀ ਵਿਦਿਆਰਥੀਆਂ ਨੇ ਪਹਿਲੇ ਦਰਜ਼ੇ ਵਿਚ 8ਵੀਂ ਜਮਾਤ ਪਾਸ ਕੀਤੀ ਹੈ | ਇਸ ਮੌਕੇ ਪਿ੍ੰਸੀਪਲ ਮੁਹੰਮਦ ਸ਼ਫੀਕ ਨੇ ਇਸ ਨਤੀਜੇ ਦਾ ਸਿਹਰਾ ਅਧਿਅਪਕਾਂ, ਬੱਚਿਆਂ ਅਤੇ ਮਾਪਿਆਂ ਨੂੰ ਦਿੱਤਾ | ਉਹਨਾਂ ਕਿਹਾ ਕਿ ਇਸ 100 ਪ੍ਰਤੀਸ਼ਤ ਨਤੀਜੇ ਲਈ ਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ | ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਚੇਅਰਪਰਸਨ ਮੈਡਮ ਸ਼ਗੁਫਤਾ, ਪਿ੍ੰਸੀਪਲ ਮੁਹੰਮਦ ਸ਼ਫੀਕ ਅਤੇ ਵਾਈਸ ਪਿ੍ੰਸੀਪਲ ਮੈਡਮ ਸ਼ਹਿਨਾਜ਼ ਵੱਲੋਂ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ |
• ਧੂਰੀ, (ਸੁਖਵੰਤ ਸਿੰਘ ਭੁੱਲਰ) - ਸੰਤਅਤਰ ਸਿੰਘ ਅਕਾਲ ਅਕੈਡਮੀ, ਭੋਜੋਵਾਲੀ ਦੇ 10ਵੀਂ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰ ਕੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ | ਸੀ.ਬੀ.ਐਸ.ਈ ਬੋਰਡ ਦੇ ਨਤੀਜੇ ਵਿੱਚ ਅਰਮਾਨਦੀਪ ਕੌਰ ਪੁੱਤਰੀ ਸ. ਜਸਪਾਲ ਸਿੰਘ ਨੇ 92.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਲੀਨ ਕੌਰ ਪੁੱਤਰੀ ਸ.ਸੁਖਬੀਰ ਸਿੰਘ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਦਿਲਜੋਤ ਸਿੰਘ ਪੁੱਤਰ ਸ. ਸਕਿੰਦਰ ਸਿੰਘ ਅਤੇ ਪਿ੍ਆ ਪੁੱਤਰੀ ਸ਼੍ਰੀ ਮੁਨੀਸ਼ ਕੁਮਾਰ ਨੇ 88 ਫੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ, ਮਨਪ੍ਰੀਤ ਕੌਰ ਪੁੱਤਰੀ ਸ. ਗੁਰਜਿੰਦਰ ਸਿੰਘ ਨੇ 86 ਫੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਸਥਾਨ, ਖੁਸ਼ਪ੍ਰੀਤ ਕੌਰ ਪੁੱਤਰੀ ਸ. ਅੰਮਿ੍ਤ ਪਾਲ ਸਿੰਘ, ਅਭਿਜੀਤ ਕੌਰ ਪੁੱਤਰੀ ਸ. ਗੁਰਬਖਸ਼ੀਸ਼ ਸਿੰਘ ਅਤੇ ਸੁਖਮਨਦੀਪ ਕੌਰ ਪੁੱਤਰੀ ਸ. ਕਿ੍ਸ਼ਨ ਸਿੰਘ ਨੇ 85 ਫੀਸਦੀ ਅੰਕ ਪ੍ਰਾਪਤ ਕਰ ਕੇ ਪੰਜਵਾਂ ਸਥਾਨ ਹਾਸਲ ਕੀਤਾ | ਅਭੀਜੀਤ ਕੌਰ ਨੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋ 100 ਅੰਕ ਪ੍ਰਾਪਤ ਕੀਤੇ | ਜਸ਼ਨਦੀਪ ਕੌਰ ਪੁੱਤਰੀ ਸ. ਦਵਿੰਦਰ ਸਿੰਘ ਅਤੇ ਸਮਨਪ੍ਰੀਤ ਕੌਰ ਪੁੱਤਰੀ ਸ. ਰੁਪਿੰਦਰ ਸਿੰਘ ਨੇ 80 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ | ਚੇਅਰਮੈਨ ਭਾਈ ਕਰਮਜੀਤ ਸਿੰਘ ਜੱਖਲਾਂ, ਭਾਈ ਹਾਕਮ ਸਿੰਘ,ਪਿ੍ੰ.ਡਾਲਿਮਾ ਪਟਿਆਲ , ਸਮੂਹ ਸਟਾਫ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 10ਵੀਂ ਦੇ ਸ਼ਾਨਦਾਰ ਨਤੀਜੇ ਕਰਕੇ ਵਧਾਈਆਂ ਦਿੱਤੀਆਂ | ਸਕੂਲ ਦਾ ਨਤੀਜਾ100 ਫੀਸਦੀ ਰਿਹਾ |
• ਚੀਮਾ ਮੰਡੀ, (ਜਗਰਾਜ ਮਾਨ) - ਸੀ.ਬੀ.ਐਸ.ਈ. ਦਿੱਲੀ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ | ਜਿਸ ਵਿੱਚ ਪੈਰਾਮਾਊਾਟ ਪਬਲਿਕ ਸਕੂਲ, ਚੀਮਾਂ ਦੇ ਦਸਵੀਂ ਜਮਾਤ ਦੇ ਕੁੱਲ 209 ਬੱਚਿਆਂ ਵਿੱਚੋ 187 ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ | ਜਿਸ ਵਿੱਚ ਪਿ੍ਆ ਨੇ (98.4%) ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਅਰਮਾਨਦੀਪ ਸਿੰਘ (97.8%), ਵਿਵੇਕ ਗਰਗ (96.8%), ਹਿਤਾਂਸ਼ੀ ਸਿੰਗਲਾ (96.4%), ਖੁਸ਼ਪ੍ਰੀਤ ਕੌਰ (95.2%), ਅਭੈਮਾਨ ਸਿੰਘ ਨਹਿਲ (94%), ਅਰਸ਼ਦੀਪ ਕੌਰ (93.8%), ਅਭਿਜੀਤ ਗਰਗ (93.6%), ਰਾਹਤ ਕੌਰ ਦੁੱਲਟ (93.2%), ਦੀਵਾਂਸ਼ੀ (93%), ਰਮਨੀਤ ਕੌਰ (92.2%), ਮਨਨ ਮਹਿਤਾ (90.4%), ਹਰਕਮਲ ਸਿੰਘ (90.4%), ਜਸਪ੍ਰੀਤ ਕੌਰ (90.4%), ਕੁਲਦੀਪ ਸਿੰਘ (90%), ਖੁਸ਼ਕਿਰਤਪਾਲ ਸਿੰਘ (89.8%), ਹਰਸੀਰਤ ਕੌਰ ਹੰਝਰਾ (89.4%), ਗੁਰਲੀਨ ਕੌਰ (89.2%), ਰਣਬੀਰ ਸਿੰਘ (88.2%), ਆਗਾਜ਼ ਸਿੰਘ ਸਿੱਧੂ (88.2%), ਪਿ੍ਆ ਰਾਣੀ (88%), ਕਰਨਪ੍ਰੀਤ ਸਿੰਘ (87.8%), ਅਭਿਜੋਤ ਸਿੰਘ (87.2%), ਕੁਲਵੀਰ ਸਿੰਘ (87.2%), ਰਿਤਿੱਕਾ ਸ਼ਰਮਾ (86.8%), ਸਾਹਿਬਜੋਤ ਸਿੰਘ ਧਾਲੀਵਾਲ (86.6%), ਤਾਣੀਆ (86.6%), ਹਰਸ਼ਿਤਾ (86.4%), ਪਿ੍ਆ ਰਾਣੀ (86.4%), ਹਰਮਨਜੋਤ ਸਿੰਘ (85.4%), ਲਵਲੀਨ ਕੌਰ (85.4%), ਅਤੇ ਜੋਬਨਮੀਤ ਸਿੰਘ (85.2%) ਨੇ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਨਤੀਜਾ ਘੋਸ਼ਿਤ ਹੋਣ ਤੇ ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ | ਸਕੂਲ ਦੇ ਐਮ. ਡੀ. ਸ. ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੁਭ-ਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਜੇ ਕੁਮਾਰ, ਵਾਇਸ- ਪਿ੍ੰਸੀਪਲ ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ |
• ਮੂਣਕ, (ਵਰਿੰਦਰ ਭਾਰਦਵਾਜ) - ਗਿਆਨਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਦੇ ਵਿਦਿਆਰਥੀਆਂ ਨੇ ਸੀਬੀਐਸਸੀ ਬੋਰਡ ਦੀ 10 ਵੀਂ ਕਲਾਸ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੌ ਫੀਸਦੀ ਅੰਕ ਹਾਸਲ ਕਰਦੇ ਹੋਏ ਵਿਦਿਆਰਥੀਆ ਨੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ | ਵਿਦਿਆਰਥਣ ਨੰਦਿਨੀ ਅਤੇ ਅੰਸ਼ਿਕਾ ਨੇ 98% ਅੰਕ ਹਾਸਲ ਕਰਕੇ ਸਭ ਤੋਂ ਉੱਚਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਦੀਕਸ਼ਾ, ਮਨਤ, ਨੈਤਿਕ, ਸਮੀਰ, ਐਂਜਲ, ਅਵਨੀ, ਅਨਵੀ ਅਤੇ ਸੰਗਰੀਤ ਸਮੇਤ ਕਈ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸਦੇ ਨਾਲ ਹੀ 29 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦੇ ਸ਼ਾਨਦਾਰ ਨਤੀਜੇ ਵਿੱਚ ਅਹਿਮ ਯੋਗਦਾਨ ਪਾਇਆ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਹਿਨਤ, ਅਧਿਆਪਕਾਂ ਦੇ ਮਾਰਗ ਦਰਸ਼ਨ ਅਤੇ ਮਾਪਿਆਂ ਦੇ ਲਗਾਤਾਰ ਸਹਿਯੋਗ ਨੂੰ ਦਿੱਤਾ | ਇਸ ਸਫਲਤਾ ਲਈ ਚੇਅਰਮੈਨ ਸ਼੍ਰੀ ਸੁਰੇਸ਼ ਮਿੱਤਲ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ, ਖੇਤਰ ਦੇ ਲੋਕਾਂ ਅਤੇ ਹੋਰ ਸਕੂਲਾਂ ਵੱਲੋਂ ਵੀ ਇਸ ਉਪਲਬਧੀ 'ਤੇ ਸਕੂਲ ਪਰਬੰਧਕਾਂ ਨੂੰ ਵਧਾਈਆਂ ਦਿੱਤੀਆਂ |
• ਧਰਮਗੜ੍ਹ, (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਵਿਦਿਆਰਥੀਆਂ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨਵੀਂ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚੋਂ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ | ਇਸ ਅਕੈਡਮੀ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ, ਜਿਸ 'ਚੋਂ ਸਾਰੇ ਹੀ ਵਿਦਿਆਰਥੀ ਬਹੁਤ ਹੀ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ | ਜਾਣਕਾਰੀ ਦਿੰਦਿਆਂ ਅਕੈਡਮੀ ਪਿ੍ੰਸੀਪਲ ਅਨੁਰਾਧਾ ਬੱਬਰ ਨੇ ਦੱਸਿਆ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਨ ਤੇ ਅਧਿਆਪਕਾਂ ਦੀ ਨਿਰੰਤਰ ਮਿਹਨਤ ਦਾ ਨਤੀਜਾ ਹੈ | ਅਕੈਡਮੀ ਦੀ ਹੋਣਹਾਰ ਵਿਦਿਆਰਥਣ ਸ਼ਗਨਪ੍ਰੀਤ ਕੌਰ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਨਮੋਲ ਸਿੰਘ ਨੇ 90.8 ਫੀਸਦੀ ਅੰਕ ਲੈ ਕੇ ਦੂਜਾ ਸਥਾਨ, ਨਿਸ਼ਾ ਸ਼ਰਮਾ ਨੇ 90.6 ਰਵਿੰਦਰ ਕੌਰ ਨੇ 89.4 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਅਤੇ ਗੁਰਸੰਗਤ ਸਿੰਘ ਨੇ 89.2 ਅੰਕ ਲੈ ਕੇ ਅਕੈਡਮੀ ਅਤੇ ਮਾਪਿਆਂ ਦਾ ਨਾਅ ਰੋਸ਼ਨ ਕੀਤਾ |
• ਅਮਰਗੜ੍ਹ, (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਿੱਖਿਆ ਦੇ ਖੇਤਰ 'ਚ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਸੰਸਥਾ ''ਬ੍ਰੇਨਟਰੀ ਵਰਲਡ ਸਕੂਲ ਅਮਰਗੜ੍ਹ'' ਨੇ ਇੱਕ ਵਾਰ ਫਿਰ ਸੀ.ਬੀ.ਐਸ.ਈ. ਕਲਾਸ ਦਸਵੀਂ ਦੇ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿ੍ੰਸੀਪਲ ਡਾ.ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚ ਸਾਡੇ ਸਕੂਲ ਦੇ ਕੁੱਲ 21 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਭ ਨੇ ਉਤਕਿ੍ਸ਼ਟ ਅੰਕ ਪ੍ਰਾਪਤ ਕਰਦੇ ਹੋਏ ਸਫਲਤਾ ਹਾਸਲ ਕੀਤੀ | ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਮਿਹਨਤ ਅਤੇ ਸਕੂਲ ਦੀ ਅਨੁਸ਼ਾਸਿਤ ਸਿੱਖਣ ਪ੍ਰਣਾਲੀ ਇਸ ਸ਼ਾਨਦਾਰ ਨਤੀਜੇ ਦੇ ਪਿੱਛੇ ਮੁੱਖ ਕਾਰਨ ਰਹੇ | ਮੈਰਿਟ ਸੂਚੀ ਵਿੱਚ ਗੁਰਨੂਰ ਕੌਰ ਨੇ 97.60% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਬਾਅਦ ਰਵਨੀਤ ਕੌਰ ਨੇ 97.00% ਨਾਲ ਦੂਜਾ, ਸੁਖਰੀਤ ਕੌਰ ਬਿਲਿੰਗ ਨੇ 91.40% ਨਾਲ ਤੀਜਾ, ਗੁਰਸਿਮਰਨ ਕੌਰ ਨੇ 90.60% ਨਾਲ ਚੌਥਾ ਅਤੇ ਜਸਲੀਨ ਕੌਰ ਨੇ 90.00% ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਲ ਕੀਤਾ | ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੀ ਕਾਬਲਿਅਤ ਅਤੇ ਲਗਨ ਨਾਲ ਸਫਲਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ | ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਅੰਕ ਹਾਸਲ ਕੀਤੇ ਹਨ | ਇਸ ਪ੍ਰਾਪਤੀ ਨਾਲ ਸਕੂਲ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਸਿਰਫ ਪਾਠਕ੍ਰਮਕ ਹੀ ਨਹੀਂ, ਸਗੋਂ ਨੈਤਿਕ ਅਤੇ ਸਮਾਜਿਕ ਮੁੱਲਾਂ ਨਾਲ ਵੀ ਜੋੜਿਆ ਜਾਂਦਾ ਹੈ | ਪਿ੍ੰਸੀਪਲ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਨਿਰੰਤਰ ਮਿਹਨਤ ਦਾ ਪਰਿਣਾਮ ਹਨ | ਸਕੂਲ ਦੇ ਚੇਅਰਮੈਨ ਸ਼੍ਰੀ ਆਰ. ਪੀ. ਗੋਇਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਫਲਤਾ ਹਰ ਇਕ ਵਿਦਿਆਰਥੀ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਸਿੱਧਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਬ੍ਰੇਨਟਰੀ ਵਰਲਡ ਸਕੂਲ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਉਪਰਾਲੇ ਜਾਰੀ ਰੱਖੇਗਾ ਅਤੇ ਅਜਿਹੀਆਂ ਉਪਲਬਧੀਆਂ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚੇ ਲਕਸ਼ ਨਿਰਧਾਰਤ ਕਰਨ ਅਤੇ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
• ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਦਾ ਦਸਵੀਂ ਕਲਾਸ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਸਕੂਲ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿਚ ਦਸਵੀਂ ਕਲਾਸ ਵਿੱਚੋਂ ਹਰਸ਼ਪ੍ਰੀਤ ਸਿੰਘ ਨੇ 97.5 % ਅੰਕ ਲੈ ਕੇ ਪਹਿਲਾ ਸਥਾਨ, ਹਰਮਨਜੋਤ ਕੌਰ ਨੇ 95.8 % ਲੈ ਕੇ ਦੂਜਾ ਸਥਾਨ ਅਤੇ ਅਨਮੋਲਦੀਪ ਕੌਰ ਨੇ 95 % ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਗੀਤਾਂਜਲੀ ਸ਼ਰਮਾ ਨੇ 94 %, ਨਵਜੋਤ ਕੌਰ ਨੇ 93.6%, ਧਮਨਜੋਤ ਕੌਰ ਨੇ 88%, ਬਲਕਰਨ ਸਿੰਘ ਨੇ 90.6%, ਇਸ਼ਮੀਤ ਕੌਰ ਨੇ 90.2%, ਤਰਨਵੀਰ ਕੌਰ ਬਾਠ ਨੇ 88 %, ਗੁਰਸਿਮਰਨ ਕੌਰ ਨੇ 87.4%, ਮਨਵਿੰਦਰ ਕੌਰ ਨੇ 86.6%, ਪ੍ਰਤੀਕ ਕੌਰ ਨੇ 86.2%, ਨਵਜੋਤ ਕੌਰ ਨੇ 86 %, ਪਰਮੀਤ ਸਿੰਘ ਨੇ 85.8 %, ਆਲੀਆ ਖਾਨ ਨੇ 84.8% ਈਮਾਨਪ੍ਰੀਤ ਕੌਰ ਨੇ 84.6%, ਕੋਮਲਪ੍ਰੀਤ ਕੌਰ ਨੇ 84.6 % ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੀ ਮਨੇਜਮੈਂਟ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਡਾਇਰੈਕਟਰ ਗੁਰਮਤਪਾਲ ਸਿੰਘ ਵਾਲੀਆ, ਡਾਇਰੈਕਟਰ ਮੈਡਮ ਰਮਨਪ੍ਰੀਤ ਕੌਰ ਵਾਲੀਆ ਅਤੇ ਪਿ੍ੰਸੀਪਲ ਮੈਡਮ ਦਲਜੀਤ ਕੌਰ ਅÏਲਖ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਨੂੰ ਸ਼ਾਨਦਾਰ ਨਤੀੀਜੇੇ ਦੀ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ ਅਤੇ ਅਧਿਆਪਕਾਂ ਦੀ ਵੀ ਪ੍ਰਸ਼ੰਸ਼ਾ ਕੀਤੀ | ਉਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਖਿਆ ਕਿ ਤੁਸੀਂ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਵੋ ਅਤੇ ਤਰੱਕੀਆਂ ਪ੍ਰਾਪਤ ਕਰੋ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰੋ |
• ਭਵਾਨੀਗੜ੍ਹ, (ਲਖਵਿੰਦਰ ਪਾਲ ਗਰਗ) - ਸੀ.ਬੀ.ਐੱਸ.ਈ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਨਾਗਰੀ ਦੇ ਐੱਮ ਐਂਡ ਐੱਮ ਪਬਲਿਕ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੀ ਪਿ੍ੰਸੀਪਲ ਸਵਰਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮੀਤ ਕੌਰ ਨੇ 93 ਫਿੱਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਰਣਵੀਰ ਸਿੰਘ ਨੇ 88 ਫਿੱਸਦੀ ਅੰਕਾਂ ਨਾਲ ਦੂਸਰਾ ਸਥਾਨ ਠ ਓਮਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਮਨਵੀਰ ਸਿੰਘ ਨੇ 82 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਾਰੇ ਵਿਦਿਆਰਥੀ ਫ਼ਸਟ ਡਿਵੀਜ਼ਨ ਨਾਲ ਪਾਸ ਹੋਏ ਹਨ | ਉਨ੍ਹਾਂ ਦੱਸਿਆ ਕਿ ਪਰਮੀਤ ਕੌਰ ਨੇ ਸਮਾਜਿਕ ਵਿਗਿਆਨ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਉਤਕਿ੍ਸ਼ਟ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੇਠੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਨਤੀਜੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹਨ | ਸਕੂਲ ਦੇ ਸਮੂਹ ਸਟਾਫ਼ ਨੂੰ ਵੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਗਈ |
• ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਸੀ. ਬੀ. ਐੱਸ. ਈ. ਵਲੋਂ ਦਸਵੀਂ ਜਮਾਤ ਦਾ ਐਲਾਨੇ ਨਤੀਜਿਆਂ ਵਿਚ ਅਲਪਾਈਨ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਮੈਨੇਜਰ ਹਰਮੀਤ ਸਿੰਘ ਗਰੇਵਾਲ, ਪਿ੍ੰਸੀਪਲ ਰੋਮਾ ਅਰੋੜਾ ਨੇ ਦੱਸਿਆ ਕਿ ਸੀ.ਬੀ.ਐੱਸ.ਈ. ਵਲੋਂ ਦਸਵੀਂ ਜਮਾਤ ਦਾ ਐਲਾਨੇ ਨਤੀਜਿਆਂ ਦੌਰਾਨ ਸਾਡੇ ਸਕੂਲ ਦੇ ਵਿਦਿਆਰਥੀ ਵੰਸ਼ਦੀਪ ਸ਼ਰਮਾ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਰਸ਼ਪ੍ਰੀਤ ਕੌਰ ਨੇ 96 ਪ੍ਰਤੀਸ਼ਤ ਨਾਲ ਦੂਜਾ ਸਥਾਨ , ਹਰਮਨ ਕੌਰ ਅਤੇ ਅਸ਼ਮੀਤ ਕੌਰ ਨੇ 95.2 ਪ੍ਰਤੀਸ਼ਤ ਅੰਕ ਲੈ ਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ 12 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅਤੇ 38 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਰ ਹਰਮੀਤ ਸਿੰਘ ਗਰੇਵਾਲ ਪਿ੍ੰਸੀਪਲ ਰੋਮਾ ਅਰੋੜਾ ਨੇ ਸ਼ਾਨਦਾਰ ਨਤੀਜੇ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਹਰ ਸਾਲ ਵਧੀਆ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ |
• ਭਵਾਨੀਗੜ੍ਹ, (ਲਖਵਿੰਦਰ ਪਾਲ ਗਰਗ)ਸੀ.ਬੀ.ਐੱਸ.ਈ. ਵਲੋਂ ਘੋਸ਼ਿਤ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪਿਆਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੁੱਲ 54 ਵਿਦਿਆਰਥੀਆਂ ਦੀ ਕਲਾਸ ਵਿਚੋਂ ਵਿਦਿਆਰਥਣ ਪ੍ਰਭਦੀਪ ਕੌਰ ਨੇ 93 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਜੋਤ ਕੌਰ ਨੇ 92 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ 15 ਤੋਂ ਵੱਧ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕਰਮਜੀਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜੋ ਕਿ ਸਕੂਲ ਦੇ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਦਾ ਹੀ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮਤੇਜ ਸਿੰਘ ਕਲੇਰ, ਬਲਰਾਜ ਕੁਮਾਰ, ਰਣਜੀਤ ਕੌਰ, ਨਰਿੰਦਰ ਕੌਰ ਮੌਜੂਦ ਸਨ |
• ਲੌਂਗੋਵਾਲ, (ਵਿਨੋਦ, ਖੰਨਾ)-ਸੀ.ਬੀ.ਐੱਸ.ਈ. ਨਵੀਂ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦਾ ਨਤੀਜਾ ਇਸ ਸਾਲ ਵੀ ਸ਼ਤ ਪ੍ਰਤੀਸ਼ਤ ਰਿਹਾ | ਸਕੂਲ ਦੇ ਵਿਦਿਆਰਥੀ ਰਾਜਵੀਰ ਕੌਰ ਨੇ 98, ਸਹਿਜਪ੍ਰੀਤ ਸਿੰਘ ਨੇ 97.8, ਦਿਵਜੋਤ ਕੌਰ ਨੇ 95.6, ਅਮਨ ਸਿੰਗਲਾ ਨੇ 95.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਰਵਜੋਤ ਸਿੰਘ, ਨੀਤਿਕਾ ਗਰਗ, ਤੁਸ਼ਾਰ ਗੁਪਤਾ, ਦੀਪ ਦਮਨ ਕੌਰ, ਵੀਰਦਵਿੰਦਰ ਸਿੰਘ, ਰਿਧੀ, ਰਵਨੀਤ ਕੌਰ, ਰਾਜਨਦੀਪ ਕੌਰ, ਰਤੀਸ਼ ਕੁਮਾਰ ਗਰਗ, ਪ੍ਰਭਨੂਰ ਕੌਰ, ਪਰਨੀਤ ਕੌਰ, ਕਲਪਨਾ ਗੋਇਲ, ਅਰਮਾਨਪ੍ਰੀਤ ਸਿੰਘ, ਗੁਰਸਿਮਰਨ ਕੌਰ, ਪ੍ਰਭਜੋਤ ਕੌਰ, ਅਰਸ਼ਦੀਪ ਕੌਰ, ਅਰਮਾਨਪ੍ਰੀਤ ਸਿੰਘ, ਰੋਹਿਤ ਕੁਮਾਰ ਅਤੇ ਕੁਨਾਲ ਗੋਇਲ ਨੇ ਇਸ ਪ੍ਰੀਖਿਆ 'ਚੋਂ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਜਦਕਿ ਅਮਨਪ੍ਰੀਤ ਕੌਰ, ਮਨਕੀਰਤ ਕੌਰ, ਹਰਮਨਦੀਪ ਕੌਰ, ਸਾਨਵੀ ਕਪੂਰ, ਜਸ਼ਨਦੀਪ ਸਿੰਘ, ਅਨੂਪ ਸ਼ਰਮਾ, ਹਰਜੋਤ ਕੌਰ, ਗੁਰਸ਼ਰਨ ਸਿੰਘ ਬਾਜਵਾ, ਪ੍ਰਭਜੋਤ ਕੌਰ, ਵਾਰੀਕਾ ਅਗਰਵਾਲ, ਯਾਦਵਿੰਦਰ ਸਿੰਘ, ਜੋਬਨਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਨੇ 85% ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ | ਇਹਨਾਂ ਪ੍ਰਾਪਤੀਆਂ ਉੱਪਰ ਖ਼ੁਸ਼ੀ ਜ਼ਾਹਰ ਕਰਦੇ ਹੋਏ ਪਿ੍ੰਸੀਪਲ ਸ: ਨਰਪਿੰਦਰ ਸਿੰਘ ਢਿੱਲੋਂ, ਵਾਈਸ ਪਿ੍ੰਸੀਪਲ ਸ਼੍ਰੀਮਤੀ ਸੀਮਾ ਠਾਕੁਰ, ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ |
ਮਸਤੂਆਣਾ ਸਾਹਿਬ, (ਦਮਦਮੀ)-ਸੀ.ਬੀ.ਐੱਸ.ਈ. ਵਲੋਂ ਦਸਵੀਂ ਜਮਾਤ ਦੇ ਘੋਸ਼ਿਤ ਕੀਤੇ ਨਤੀਜਿਆਂ ਵਿੱਚ ਇਲਾਕੇ ਦੀ ਨਾਮਵਰ ਸੰਸਥਾ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਵਧੀਆ ਅੰਕ ਪ੍ਰਾਪਤ ਕਰਕੇ 100% ਪ੍ਰਤੀਸ਼ਤ ਨਤੀਜਾ ਹੋਣ ਤੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਮਾਪਿਆਂ ਦਾ ਨਾਂਅ ਵੀ ਇਲਾਕੇ ਚ ਚਮਕਾਇਆ | ਪਿ੍ੰਸੀਪਲ ਸ੍ਰੀ ਵਿਜੇ ਪਲਾਹਾ ਨੇ ਫ਼ਖ਼ਰ ਮਹਿਸੂਸ ਕਰਦਿਆਂ ਦਸਵੀਂ ਜਮਾਤ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਭਵਦੀਪ ਕੌਰ ਨੇ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਟਾਪ ਕੀਤਾ ਹੈ | ਭਵਦੀਪ ਕੌਰ ਨੇ ਸਾਇੰਸ ਅਤੇ ਪੰਜਾਬੀ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ | ਦੂਜਾ ਸਥਾਨ ਅਨਮੋਲਦੀਪ ਕੌਰ ਧਾਲੀਵਾਲ ਨੇ 94% ਅੰਕਾਂ ਨਾਲ ਅਤੇ ਤੀਜਾ ਸਥਾਨ ਗੁਰਲੀਨ ਕੌਰ ਨੇ 93% ਅੰਕਾਂ ਨਾਲ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਇਸ ਸਾਲ 10ਵੀਂ ਦੀ ਪ੍ਰੀਖਿਆ ਕੁੱਲ 91 ਵਿਦਿਆਰਥੀਆਂ ਵਲੋਂ ਦਿੱਤੀ ਗਈ ਸੀ | ਇਨ੍ਹਾਂ ਵਿੱਚੋਂ 12 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 49 ਵਿਦਿਆਰਥੀਆਂ ਨੇ ਫ਼ਸਟ ਡਿਵੀਜ਼ਨ ਹਾਸਲ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀ ਵਿਜੇ ਪਲਾਹਾ ਅਤੇ ਸਮੂਹ ਅਕੈਡਮੀ ਦੇ ਸਟਾਫ਼ ਵੱਲੋਂ ਇਹਨਾਂ ਸਾਰੇ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਟਾਫ਼ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਕਿ ਉਹ ਇਸੇ ਤਰ੍ਹਾਂ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹਿਣ ਅਤੇ ਵਿਦਿਆਰਥੀ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣ | ਸਕੂਲ ਪ੍ਰਬੰਧਕਾਂ ਨੇ ਸਾਰੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ |
• ਲਹਿਰਾਗਾਗਾ, (ਅਸ਼ੋਕ ਗਰਗ) - ਬੀਤੇ ਦਿਨ ਸੀ.ਬੀ.ਐਸ.ਈ ਬੋਰਡ ਦੀਆਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਪੰਜਾਬੀ ਵਿਸ਼ੇ ਵਿਚੋਂ 51 ਵਿਦਿਆਰਥੀਆਂ ਨੇ 90% ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ ਹੈ | ਇਨ੍ਹਾਂ ਵਿੱਚੋਂ ਨਤਾਸ਼ਾ ਨੇ 100% ਪ੍ਰਤੀਸ਼ਤ, ਸ਼ੁਭਪ੍ਰੀਤ, ਦਿਲਸ਼ਾਨ, ਜਸ਼ਨਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਅਕਾਸ਼ਦੀਪ ਅਤੇ ਏਕਨੂਰ ਨੇ 99% ਅੰਕ, ਸਾਹਿਲਦੀਪ, ਹਰਮਨਦੀਪ ਕੌਰ, ਦਸ਼ਮੀਤ, ਪ੍ਰੀਆ ਗੁਪਤਾ, ਖ਼ੁਸ਼ੀ ਵਰਮਾ, ਗੁਰਪ੍ਰੀਤ ਸੰਧੂ ਨੇ 98%, ਪੁਸ਼ਪਿੰਦਰ ਸਿੰਘ, ਜੋਬਨਦੀਪ ਸਿੱਧੂ, ਗੁਰਦੀਪ ਸਿੰਘ, ਨਮੀਸ਼ ਸਿੰਗਲਾ, ਏੰਜਲ, ਮਨਸੀਰਤ ਕੌਰ , ਸਾਂਚੀ ਅਰੋੜਾ, ਹਰਪ੍ਰੀਤ ਕੌਰ, ਗੁਰਬੀਰ ਕੌਰ, ਅਰਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਨੇ 97% ਅੰਕ ਪ੍ਰਭਜੋਤ, ਜੋਬਨਦੀਪ ਕੌਰ, ਹਰਸ਼ਪ੍ਰੀਤ ਕੌਰ, ਸਾਹਿਬ ਦੀਪ ਸਿੰਘ, ਅਭੀਜੋਤ ਸਿੰਘ, ਪ੍ਰਭਲੀਨ ਸਿੰਘ ਅਤੇ ਸੁਖਬੀਰ ਸਿੰਘ ਨੇ 96% ਅੰਕ ਪ੍ਰਾਪਤ ਕੀਤੇ ਹਨ | ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਪੰਜਾਬੀ ਅਤੇ ਪੰਜਾਬੀਅਤ ਉੱਪਰ ਹੁੰਦੇ ਵੱਖਰੇ ਸਹਿਤਕ ਪ੍ਰੋਗਰਾਮਾਂ ਨੂੰ ਜਾਂਦਾ ਹੈ ਅਤੇ ਸੀਬਾ ਸਕੂਲ ਦੇ ਪੰਜਾਬੀ ਭਾਸ਼ਾ ਦੇ ਅਧਿਆਪਕ ਗੁਰਦੀਪ ਕੌਰ, ਮਨਜੀਤ ਸਿੰਘ ਅਤੇ ਰਘਵੀਰ ਸਿੰਘ ਦੀ ਯੋਗ ਅਗਵਾਈ ਹੇਠ ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ 51 ਵਿਦਿਆਰਥੀਆਂ ਵੱਲੋਂ 90% ਤੋਂ ਵੱਧ ਅੰਕ ਲੈ ਕੇ ਇਹ ਸਾਬਤ ਕਰ ਦਿੱਤਾ ਕਿ ਪ੍ਰਾਈਵੇਟ ਸਕੂਲ ਵੀ ਪੰਜਾਬੀ ਮਾਂ ਬੋਲੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ | ਇਸ ਤੋਂ ਇਲਾਵਾ ਬਾਕੀ ਵਿਸ਼ਿਆਂ ਵਿੱਚ ਵੀ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ | ?ਜ਼ਿਕਰਯੋਗ ਹੈ ਕਿ ਸੀਂਬਾ ਸਕੂਲ ਦੇ ਵੱਖਰੇ ਵੱਖਰੇ ਬਲਾਕ ਦੇ ਨਾਮ ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਕਬੀਰਲ ਆਦਿ ਨਾਮ ਤੇ ਰੱਖੇ ਹੋਏ ਹਨ |
• ਅਹਿਮਦਗੜ੍ਹ, (ਮਹੋਲੀ, ਖੇੜਾ) ਸੀ.ਬੀ.ਐਸ.ਈ. ਦੇ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਐੱਸ.ਆਰ.ਐੱਮ. ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਪ੍ਰੀਤ ਕਮਲ ਟੱਕਰ ਨੇ ਦੱਸਿਆ ਆਸ਼ੀਸ਼ ਨੇ ਪਹਿਲਾ ਸਥਾਨ, ਹਰਨੂਰ ਕੌਰ ਨੇ ਦੂਜਾ ਸਥਾਨ ਅਤੇ ਏਕਮਜੋਤ ਕੌਰ ਪੰਧੇਰ ਨੇ ਸਕੂਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਨਤੀਜਾ 100% ਰਿਹਾ | ਸਕੂਲ ਮੁਖੀ ਜਵਾਹਰ ਮਿੱਤਲ, ਅਤੇ ਰਾਜਨ ਸ਼ਰਮਾ (ਪੀ.ਪੀ.ਐਸ) ਅਕਾਦਮਿਕ ਸਲਾਹਕਾਰ ਨੇ ਵਿਸ਼ੇਸ਼ ਪ੍ਰਾਪਤੀ ਤੇ ਕਿਹਾ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਪ੍ਰਤਿਭਾ ਨਾਲ ਸੰਸਥਾ ਦਾ ਨਾਮ ਰੌਸ਼ਨ ਕਰਦੇ ਹੋਏ, ਬੇਮਿਸਾਲ ਸਮਰਪਣ ਦਾ ਪ੍ਰਦਰਸ਼ਨ ਕੀਤਾ ਜੋ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਾਡੇ ਸਟਾਫ਼ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ | ਉਨ੍ਹਾਂ ਨੇ ਸਾਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
• ਲੌਂਗੋਵਾਲ, (ਵਿਨੋਦ, ਖੰਨਾ) - ਸੀ.ਬੀ. ਐਸ. ਈ. ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜੇ ਵਿਚ ਕੇਂਦਰੀ ਵਿਦਿਆਲਿਆ ਸਲਾਈਟ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਹਰੀਹਰ ਯਾਦਵ ਨੇ ਦੱਸਿਆ ਕਿ ਇਸ ਸਕੂਲ ਦੀ ਰਾਜਵੀਰ ਕੌਰ ਨੇ 92.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਗੁਰਸ਼ਬਦਨੂਰ ਕੌਰ ਹੀਰਾ ਪੁੱਤਰੀ ਸ਼ੇਰ ਸਿੰਘ ਖੰਨਾ ਨੇ 88.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮਹਿਰੀਨ ਖਾਤੂਨ ਨੇ 87.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਹਰੀਹਰ ਯਾਦਵ ਨੇ ਦੱਸਿਆ ਕਿ ਇਸ ਸਕੂਲ ਦੇ 36 ਵਿਦਿਆਥੀਆਂ ਨੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ | ਸ਼ਾਨਦਾਰ ਨਤੀਜੇ ਲਈ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |
• ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) ਸਥਾਨਕ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸੋ ਫ਼ੀਸਦੀ ਪਾਸ ਦਰ ਪ੍ਰਾਪਤ ਕੀਤੀ ਹੈ | ਨਤੀਜਿਆਂ ਨੂੰ ਲੈ ਕੇ ਖ਼ੁਸ਼ੀ ਦਾ ਮਾਹੌਲ ਸੀ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਵੀਪੀ ਗੁਪਤਾ ਨੇ ਦੱਸਿਆ ਕਿ ਸਕੂਲ ਦੇ ਪੰਦਰਾਂ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਪ੍ਰੀਖਿਆਵਾਂ ਵਿੱਚ 90% ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦੋਂ ਕਿ 92 ਵਿਦਿਆਰਥੀਆਂ ਨੇ 85% ਤੋਂ 90% ਦੇ ਵਿਚਕਾਰ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ | ਇਨ੍ਹਾਂ ਵਿੱਚ ਆਰੀਅਨ ਟੱਕਰ (95.2%), ਲਕਸ਼ਦੀਪ ਸ਼ਰਮਾ (94.2%), ਕਿ੍ਸ਼ਨਾ ਸਿੰਗਲਾ (93%), ਕਨਿਕਸ਼ਾ ਸ਼ਰਮਾ (92.8%), ਹਿਤੇਸ਼ ਬਾਂਸਲ (92.5%), ਵਾਸੂ ਕੁਮਾਰ (92.5%), ਅਭਿਸ਼ੇਕ ਜਿੰਦਲ (91.8%) - ਤੁਸ਼ਾਂਤ ਬਾਂਸਲ (91.8%), ਏਕਜੋਤ ਸਿੰਘ (91.8%), ਧਨਵੀਰ ਸਿੰਘ(91.4%), ਅਨੰਨਿਆ (91.2%), ਜਸਕਰਨ ਸਿੰਘ (91.2%), ਉਪਾਸਨਾ ਅਗਰਵਾਲ (91.2%), ਲਾਵਣਿਆ (91%), ਕੁਨਾਲ ਗੋਇਲ (90%), ਕਿ੍ਤਿਕਾ (89.2%), ਨਮਨ ਜਿੰਦਲ (89.2%), ਅਵਨੀਤ ਕੌਰ (89%), ਰਣਜੋਧ ਸਿੰਘ ਮਹਿਰੋਕ ( 87.8%)ਪਹੂਜਾ (87%),ਅਨੰਨਿਆ (89%),ਅਨੀਸ਼ ਬਾਂਸਲ (87%), ਭੂਮਿਕਾ (87%), ਏਕਮਪ੍ਰੀਤ ਕੌਰ (87%), ਹਿਸ਼ਾ (87%), ਪਲਕ (86.8%), ਹਰਗੁਣ ਕੌਰ (86.2%), ਰਣਵੀਰ ਸਿੰਘ (85%) ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਉਨ੍ਹਾਂ ਦੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਅਨਿਰੁੱਧ ਵਸ਼ਿਸ਼ਟ, ਡਾਇਰੈਕਟਰ ਪੀ.ਐਸ. ਧਾਲੀਵਾਲ, ਮੈਨੇਜਰ ਅਤੇ ਸਿੱਖਿਆ ਸਲਾਹਕਾਰ ਡਾ. ਡੌਲੀ ਰਾਏ, ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਡਾ. ਪੁਰਸ਼ੋਤਮ ਵਸ਼ਿਸ਼ਟ, ਸੀਨੀਅਰ ਸਤਿੰਦਰ ਸਿੰਘ ਧਾਲੀਵਾਲ, ਡਾ. ਅੰਬਰੀਸ਼ ਰਾਏ, ਪਿ੍ੰਸੀਪਲ ਵਿਜੇ ਪ੍ਰਕਾਸ਼ ਗੁਪਤਾ ਅਤੇ ਵਾਈਸ ਪਿ੍ੰਸੀਪਲ ਅੰਤੂ ਗਰਗ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦਿਆ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ |
ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਦਾ ਸੀ.ਬੀ.ਐੱਸ.ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤ ਡੈਸਕ
17-04-2026