05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਾ. ਮੋਹਿਤ ਸਿੰਗਲਾ ਨੇ 60 ਸਾਲਾ ਅਹਿਮਦਗੜ੍ਹ ਦੇ ਨਿਵਾਸੀ ਮਹਿਲਾ ਦਾ ਦੂਰਬੀਨ ਰਾਹੀਂ ਕੀਤਾ ਮੋਢੇ ਦਾ ਸਫਲ ਅਪ੍ਰੇਸ਼ਨ <br/>

Ad Position 21
No active advertisement
ਅਜੀਤ ਡੈਸਕ 19-04-2026
ਲੁਧਿਆਣਾ, 18 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਪÏਰਥੋ ਕਲੀਨਿਕ, ਅਹਿਮਦਗੜ੍ਹ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਵਲੋਂ ਸ਼ਹਿਰ ਵਿਚ ਪਹਿਲਾ ਦੂਰਬੀਨ ਰਾਹੀਂ ਮੋਢੇ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ¢ ਇਸ ਆਪ੍ਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ 60 ਸਾਲਾਂ ਅਹਿਮਦਗੜ੍ਹ ਨਿਵਾਸੀ ਹਰਜਿੰਦਰ ਕÏਰ 6 ਮਹੀਨੇ ਪਹਿਲਾਂ ਪÏੜੀਆਂ ਤੋਂ ਤਿਲਕ ਕੇ ਡਿੱਗ ਗਈ ਸੀ, ਜਿਸ ਕਾਰਨ ਉਸ ਦੇ ਸੱਜੇ ਮੋਢੇ ਵਿਚ ਗੰਭੀਰ ਸੱਟ ਲੱਗ ਗਈ ਸੀ | ਉਸ ਨੇ ਕਈ ਆਰਥੋਪੈਡਿਕ ਸਰਜਨਾਂ ਨੂੰ ਦਿਖਾਇਆ ਪਰ ਕੋਈ ਵੀ ਡਾਕਟਰ ਉਸ ਦਾ ਇਲਾਜ ਕਰਨ ਲਈ ਤਿਆਰ ਨਹੀਂ ਹੋਇਆ¢ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਸਪÏਰਥੋ ਕਲੀਨਿਕ ਵਿਚ ਜਾਂਚ ਕਰਵਾਉਣ ਦੀ ਸਲਾਹ ਦਿੱਤੀ¢ ਜਦੋਂ ਇਹ ਮਹਿਲਾ ਸਪÏਰਥੋ ਕਲੀਨਿਕ ਵਿਚ ਜਾਂਚ ਕਰਵਾਉਣ ਲਈ ਆਈ ਤਾਂ ਮੈਂ ਉਨ੍ਹਾਂ ਦੇ ਮੋਢੇ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੋਢੇ ਦੀ ਐਮ.ਆਰ.ਆਈ. ਕਰਵਾਉਣ ਦੀ ਸਲਾਹ ਦਿੱਤੀ, ਰਿਪੋਰਟ ਵਿਚ ਆਇਆ ਕਿ ਉਸ ਦੇ ਮੋਢੇ ਦੀਆਂ ਰੱਸੀਆਂ, ਜਿਸ ਨੰੂ ਰੋਟੇਟਰ ਕਫ਼ ਟੀਅਰ ਵੀ ਕਿਹਾ ਜਾਂਦਾ ਹੈ, ਉਸਦੀ ਪੁਸ਼ਟੀ ਹੋਈ ਤਾਂ ਅਸੀਂ ਉਸ ਨੂੰ ਦੂਰਬੀਨ ਰਾਹੀਂ ਮੋਢੇ ਦੀਆਂ ਰੱਸੀਆਂ ਜੋੜਨ ਦੀ ਸਰਜਰੀ ਬਾਰੇ ਜਾਣਕਾਰੀ ਦਿੱਤੀ¢ ਉਸ ਦੀ ਸਹਿਮਤੀ ਮਿਲਣ ਉਪਰੰਤ ਉਸ ਦੀ ਦੂਰਬੀਨ ਰਾਹੀਂ ਸਫਲ ਸਰਜਰੀ ਕਰ ਦਿੱਤੀ ਗਈ | ਜਾਣਕਾਰੀ ਦਿੰਦਿਆਂ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਇਹ ਸਰਜਰੀ ਪਹਿਲਾਂ ਚੰਡੀਗੜ੍ਹ ਜਾਂ ਦਿੱਲੀ ਵਿਚ ਹੀ ਕੀਤੀ ਜਾਂਦੀ ਸੀ, ਪਰ ਹੁਣ ਇਹ ਸੁਵਿਧਾ ਅਹਿਮਦਗੜ੍ਹ ਸ਼ਹਿਰ ਵਿਚ ਵੀ ਉਪਲਬਧ ਹੋ ਗਈ ਹੈ¢ ਇਸ ਵਿਚ 1 ਸੈਂਟੀਮੀਟਰ ਤੋਂ ਵੀ ਛੋਟੇ ਚੀਰੇ ਦੁਆਰਾ ਰੱਸੀਆਂ ਨੂੰ ਵਾਪਸ ਉਨ੍ਹਾਂ ਦੀ ਥਾਂ ਤੇ ਦੂਰਬੀਨ ਰਾਹੀਂ ਜੋੜਿਆ ਜਾਂਦਾ ਹੈ¢ ਇਸ ਤਕਨੀਕ ਨਾਲ ਇਕ ਤਾਂ ਇਨਫੈਕਸ਼ਨ ਹੋਣ ਦਾ ਡਰ ਘੱਟ ਜਾਂਦਾ ਹੈ, ਖ਼ੂਨ ਵੀ ਨਾ ਮਾਤਰ ਵਗਦਾ ਹੈ ਅਤੇ ਮਰੀਜ਼ ਛੇਤੀ ਮੁੜ ਆਪਣੇ ਰੋਜ਼ ਦੇ ਕੰਮ ਕਾਰ ਕਰਨ ਲੱਗ ਪੈਂਦਾ ਹੈ¢ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਇਸ ਤਕਨੀਕ ਨਾਲ ਸਰਜਰੀ ਕਰਵਾਉਣ ਤੋਂ ਬਾਅਦ ਉਕਤ ਮਹਿਲਾ ਤੰਦਰੁਸਤ ਹੋ ਕੇ ਆਪਣੇ ਰੋਜ਼ਾਨਾ ਦੇ ਕੰਮਕਾਰ ਬੜੇ ਆਰਾਮ ਨਾਲ ਕਰ ਰਹੀ ਹੈ¢ ਡਾ. ਮੋਹਿਤ ਸਿੰਗਲਾ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਨੂੰ 5.00 ਤੋਂ 7.00 ਵਜੇ ਤੱਕ ਮੈਣੀ ਫਰਟਿਲਿਟੀ ਸੈਂਟਰ, ਛਪਾਰ ਰੋਡ, ਅਹਿਮਦਗੜ੍ਹ ਵਿਖੇ ਆਪਣੀਆਂ ਸੇਵਾਵਾਂ ਦੇਣਗੇ¢

Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਖ਼ਰੀਦ ਨਿਯਮਾਂ 'ਚ ਢਿੱਲ ਦੇਣ 'ਤੇ ਹੀਰਾ ਸਿੰਘ ਵਲੋਂ ਕੇਂਦਰ ਸਰਕਾਰ ਦਾ ਧੰਨਵਾਦ <br/> ਅਗਲੀ ਖ਼ਬਰ ਗੋਇਲ ਪਰਿਵਾਰ ਦੇ ਘਰ ਪੁੱਜੇ ਸੰਤ ਦਾਦੂਵਾਲ <br/>
Ad Position 24
No active advertisement