17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜਥੇਬੰਦੀਆਂ ਦਾ ਵਫ਼ਦ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 22-04-2026
ਸੰਗਰੂਰ, 21 ਅਪ੍ਰੈਲ (ਧੀਰਜ ਪਸੋਰੀਆ)-ਸਾਂਝਾ ਅਧਿਆਪਕ ਮੋਰਚਾ ਅਤੇ ਅਧਿਆਪਕ ਜਥੇਬੰਦੀਆਂ ਪੰਜਾਬ ਦਾ ਵਫ਼ਦ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਕਿ੍ਸ਼ਨ ਸਿੰਘ ਦੁੱਗਾਂ ਅਤੇ ਸੁਰਿੰਦਰ ਕੰਬੋਜ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਅਸ) ਹਰਕੀਰਤ ਕੌਰ ਚਾਨੇ, ਸਹਾਇਕ ਡਾਇਰੈਕਟਰ (ਸਸ) ਮਹੇਸ਼ ਕੁਮਾਰ ਅਤੇ ਪੀ ਏ ਮੈਡਮ ਸ੍ਰੀਮਤੀ ਨੂੰ ਮਿਲਿਆ | ਮੀਟਿੰਗ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਜਬਰੀ ਥੋਪੇ ਟੈੱਟ ਸਬੰਧੀ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ | ਜਬਰੀ ਲਈ ਜਾ ਰਹੀ ਟੈੱਟ ਦੀ ਪ੍ਰੀਖਿਆ ਲਈ ਸੈਂਟਰ ਲੋਕਲ ਪੱਧਰ 'ਤੇ ਬਣਾਏ ਜਾਣ ਅਤੇ ਟੈੱਟ ਪ੍ਰੀਖਿਆ ਵਿੱਚ ਆਰਟ ਕਰਾਫ਼ਟ ਅਧਿਆਪਕਾਂ ਦਾ ਸਿਲੇਬਸ ਅਧਿਆਪਕਾਂ ਦੀ ਨਿਯੁਕਤੀ ਸਮੇਂ ਦੀ ਭਰਤੀ ਯੋਗਤਾ ਦੇ ਆਧਾਰ ਤੇ ਹੋਵੇ | ਤਨਖ਼ਾਹ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਪੂਰੇ ਸਾਲ ਦਾ ਬਜਟ ਇੱਕੋ ਵਾਰ ਜਾਰੀ ਕੀਤਾ ਜਾਵੇ | ਮੈਡੀਕਲ ਰੀ-ਇੰਬਰਸਮੈਂਟ ਦਾ ਬਜਟ ਤੇ ਪੁਰਾਣੇ ਕੇਸਾਂ ਨੂੰ ਰੀ-ਵੈਲੀਡੇਟ ਕਰਨ ਬਾਰੇ ਜਨਰਲ ਪੱਤਰ ਜਾਰੀ ਕੀਤਾ ਜਾਵੇ | ਗੈਰ ਵਿੱਦਿਅਕ ਕੰਮ ਬੰਦ ਕੀਤੇ ਜਾਣ | ਪੋਰਟਲ ਤੁਰੰਤ ਖੋਲਿ੍ਹਆ ਜਾਵੇ | ਸਾਰੀਆਂ ਕੈਟਾਗਰੀਆਂ ਇਸ ਤੋਂ ਇਲਾਵਾ ਬਾਕੀ ਮੰਗਾਂ ਦੇ ਹੱਲ ਲਈ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਵੇਗਾ | ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਰਿੰਦਰਜੀਤ ਸਿੰਘ ਬਜਾਜ, ਗੁਰਚਰਨ ਸਿੰਘ, ਗੁਰਵਿੰਦਰ ਸਿੰਘ ਸਸਕੌਰ, ਲਛਮਣ ਸਿੰਘ ਨਵੀਪੁਰ, ਮਨਪ੍ਰੀਤ ਸਿੰਘ, ਦੇਵੀ ਦਿਆਲ, ਐਨਡੀ ਤਿਵਾੜੀ, ਰਕੇਸ਼ ਕੁਮਾਰ, ਜਗਮੋਹਣ ਸਿੰਘ ਚੌਂਤਾ, ਗੁਰਏਕ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਰਵਿੰਦ ਖੰਨਾ ਦੀ ਅਗਵਾਈ ਹੇਠ ਦਰਜਨਾਂ ਨੌਜਵਾਨਾਂ ਵਲੋਂ ਅਕਾਲੀ ਦਲ ਵਿੱਚ ਸ਼ਮੂਲੀਅਤ <br/> ਅਗਲੀ ਖ਼ਬਰ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਵਿੱਚੋਂ ਪਤੀ ਬਰੀ
Ad Position 24