ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ)-ਹਲਕਾ ਇੰਚਾਰਜ ਅਰਵਿੰਦ ਖੰਨਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਮਜ਼ਬੂਤੀ ਵੱਲ ਵੱਧ ਰਿਹਾ ਹੈ ਅਤੇ ਹਰ ਰੋਜ਼ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਵਰਕਰ ਅਕਾਲੀ ਦਲ ਦਾ ਪੱਲਾ ਫੜ ਰਹੇ ਹਨ | ਇਸੇ ਕੜੀ ਤਹਿਤ ਅੱਜ ਵੀ ਸੰਗਰੂਰ ਤੋਂ ਦਰਜਨਾਂ ਨੌਜਵਾਨਾਂ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਿਰਕਤ ਕੀਤੀ ਗਈ | ਜ਼ਿਕਰਯੋਗ ਹੈ ਅੱਜ ਸੰਗਰੂਰ ਦੀ ਗੁਰੂ ਤੇਗ ਬਹਾਦਰ ਕਲੋਨੀ ਵਿੱਚ ਅਰਵਿੰਦ ਖੰਨਾ ਦੀ ਅਗਵਾਈ ਹੇਠ ਇੱਕ ਮਹੱਤਵਪੂਰਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਕਈ ਨੌਜਵਾਨਾਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ | ਖੰਨਾ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਅਕਾਲੀ ਦਲ ਵਿੱਚ ਸਵਾਗਤ ਕੀਤਾ ਗਿਆ ਤੇ ਪੂਰੇ ਮਾਨ ਸਨਮਾਨ ਦਾ ਭਰੋਸਾ ਦਿੱਤਾ | ਆਪਣੇ ਸੰਬੋਧਨ ਵਿੱਚ ਅਰਵਿੰਦ ਖੰਨਾ ਨੇ ਮੌਜੂਦਾ ਰਾਜਨੀਤਿਕ ਹਾਲਾਤਾਂ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਆਪ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦਾ ਹਰ ਵਰਗ ਤੰਗ ਹੈ | ਕਿਸਾਨ ਮੰਡੀਆਂ ਵਿਚ ਰੁੱਲ ਰਹੇ ਹਨ, ਮੁਲਾਜ਼ਮ ਆਪਣੇ ਡੀ.ਏ. ਅਤੇ ਨੌਜਵਾਨ ਆਪਣੇ ਰੁਜ਼ਗਾਰ ਲਈ ਧੱਕੇ ਖਾ ਰਹੇ ਹਨ | ਖੰਨਾ ਨੇ ਕਿਹਾ 'ਆਪ' ਸਰਕਾਰ ਤੋਂ ਪੰਜਾਬ ਦਾ ਮੁਲਾਜ਼ਮ ਸਭ ਤੋਂ ਜ਼ਿਆਦਾ ਦੁਖੀ ਹੈ ਅਤੇ ਆਪਣੇ ਹੱਕਾਂ ਲਈ ਸੜਕਾਂ ਤੇ ਅਦਾਲਤਾਂ ਵਿੱਚ ਧੱਕੇ ਖਾ ਰਿਹਾ ਇਸ ਦੇ ਬਾਵਜ਼ੂਦ ਵੀ 'ਆਪ' ਸਰਕਾਰ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਅਤੇ ਮਾਨਯੋਗ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ 'ਚ ਦਿੱਤੇ ਫ਼ੈਸਲੇ ਨੂੰ ਲਾਗੂ ਕਰਨ ਤੋਂ ਵੀ ਆਨਾ ਕਾਨੀ ਕੀਤੀ ਜਾ ਰਹੀ ਹੈ | ਖੰਨਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਸੱਚੀ ਹਮਦਰਦ ਹੈ ਅਤੇ ਇਸ ਦੀ ਸੋਚ ਅਤੇ ਏਜੰਡੇ ਵਿੱਚ ਸਿਰਫ਼ ਪੰਜਾਬ ਹੈ ਅਤੇ ਹੁਣ ਪੰਜਾਬ ਅੰਦਰ ਅਕਾਲੀ ਮੁੜ ਤੋਂ ਮਜ਼ਬੂਤ ਹੋਕੇ ਉੱਭਰ ਰਿਹਾ ਹੈ, 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਹਨ੍ਹੇਰੀ 'ਚ ਝੁੱਲੇਗੀ ਅਤੇ ਉਸ ਹਨ੍ਹੇਰੀ 'ਚ ਵਿਰੋਧੀ ਤੀਲਿਆਂ ਵਾਂਗ ਉੱਡਣਗੇ | ਇਸ ਮੌਕੇ ਮਨੀਸ਼ ਪਾਲ, ਸੌਰਵ ਪਾਲ, ਗੌਰਵ ਪਾਲ, ਗੌਰਵ ਰਤਨ, ਅਸ਼ੋਕ ਕੁਮਾਰ, ਰਜਤ, ਕਾਕਾ, ਗੋਗੀ ਸੰਗਰੂਰ, ਕੇਸ਼ਵ, ਸ਼ਿਵ ਕਿਸ਼ੋਰ, ਵਿੱਕੀ ਗਿੱਲ, ਸੋਹਨ ਪਾਲ, ਸ਼ਾਰਦਾ, ਸੁਧਾ, ਨੀਲਮ, ਮਨਜੀਤ ਕੌਰ, ਸੁਸ਼ਮਾ, ਸ਼ਾਲੂ, ਬੇਬੀ, ਇੰਦੂ ਅਤੇ ਕਿ੍ਸ਼ਨਾ ਆਦਿ ਨੌਜਵਾਨ ਅਕਾਲੀ ਦਲ ਵਿੱਚ ਸ਼ਾਮਿਲ ਹੋਏ | ਇਸ ਮੌਕੇ ਤਜਿੰਦਰਪਾਲ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਧਰਮਿੰਦਰ ਸਿੰਘ ਦੁਲਟ, ਨੇਹਾ ਗਰੋਵਰ ਅਤੇ ਹਰਜੀਤ ਸਿੱਧੂ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ |