08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਬੱਡੀ ਖਿਡਾਰੀ ਮਨਦੀਪ ਬੱਲਰਾਂ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 23-04-2026
ਲਹਿਰਾਗਾਗਾ/ਮੂਨਕ, 22 ਅਪ੍ਰੈਲ (ਅਸ਼ੋਕ ਗਰਗ, ਕੇਵਲ ਸਿੰਗਲਾ) - ਪਿਛਲੇ ਦਿਨੀਂ ਭੁਲੱਥ ਕਬੱਡੀ ਕੱਪ 'ਤੇ ਲੱਖਾਂ ਰੁਪਏ ਦੀਆਂ ਕਬੱਡੀਆਂ ਪਾ ਕੇ ਚਰਚਾ ਵਿਚ ਆਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੱਲਰਾਂ ਦੇ ਨੌਜਵਾਨ ਮਨਦੀਪ ਸਿੰਘ ਦਾ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸੰਗਰੂਰ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ ਹੈ | ਬਹੁਤ ਗਰੀਬ ਪਰਿਵਾਰ ਵਿਚ ਪੈਦਾ ਹੋਏ ਮਨਦੀਪ ਸਿੰਘ ਨੇ ਆਪਣੀ ਮਿਹਨਤ ਤੇ ਜ਼ਬਰਦਸਤ ਖੇਡ ਨਾਲ ਕਬੱਡੀ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ ਹੈ | ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਸਿੰਘ ਖਡਿਆਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੇ ਹੋਣਹਾਰ ਖਿਡਾਰੀਆਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ, ਬਿਜਲੀ ਬੋਰਡ, ਮੰਡੀਕਰਨ ਬੋਰਡ ਵਰਗੇ ਅਦਾਰਿਆਂ ਵਿਚ ਦੁਬਾਰਾ ਖਿਡਾਰੀ ਭਰਤੀ ਕਰ ਕੇ ਮਾਨ ਸਰਕਾਰ ਟੀਮਾਂ ਬਣਾਵੇ | ਮਨਦੀਪ ਬੱਲਰਾਂ ਲਈ ਸਿਰਫ਼ ਸਾਬਾਸ਼ੀ ਨਹੀਂ ਸਗੋਂ ਸਰਕਾਰ ਨੌਕਰੀ ਦਾ ਪ੍ਰਬੰਧ ਕਰੇ | ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੁਰਜੀਤ ਸਿੰਘ ਫ਼ੌਜੀ ਰੌਂਤਾ ਨੇ ਵੀ ਮਨਦੀਪ ਬੱਲਰਾਂ ਨੂੰ ਕੁਝ ਕਬੱਡੀ ਬਰੀਕੀਆਂ ਤੋਂ ਜਾਣੂ ਕਰਵਾਇਆ | ਕਬੱਡੀ ਕੁਮੈਂਟੇਟਰ ਜਸ਼ਨ ਮਹਿਲਾਂ ਨੇ ਵੀ ਮਨਦੀਪ ਦੀ ਖੇਡ ਦੀ ਦਾਦ ਦਿੱਤੀ | ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸੰਗਰੂਰ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਡਾ ਮੱਘਰ ਸਿੰਘ ਸਿਹਾਲ, ਸੈਕਟਰੀ ਡਾ ਜਨਕ ਰਾਜ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਆਰਗਨੇਜਰ ਸੈਕਟਰੀ ਹਰਪਾਲ ਸਿੰਘ ਖਡਿਆਲ, ਭੁਪਿੰਦਰ ਸਿੰਘ ਪਟਵਾਰੀ, ਕੋਚ ਸੋਮਾ ਘਰਾਚੋਂ, ਸੁਰਿੰਦਰ ਸਿੰਘ ਜਖੇਪਲ, ਸੁਖਵੀਰ ਸਿੰਘ ਜਖੇਪਲ, ਬਲਕਾਰ ਸਿੰਘ ਘੁਮਾਣ, ਕੋਚ ਨਾਇਬ ਸਿੰਘ ਡੈਨੀ, ਦਰਸ਼ਨ ਸਿੰਘ ਘਰਾਚੋਂ, ਕਮਨਦੀਪ ਕਾਲੀਆਂ, ਭੋਲਾ ਸ਼ੇਰੋਂ, ਕਰਮੀ ਬਰੜਵਾਲ,ਸੱਤ ਝਨੇੜੀ,ਕੋਚ ਸੁਖਵਿੰਦਰ ਕੌਰ ਸੁੱਖੀ, ਕੋਚ ਕੋਮਲ ਮੂਨਕ, ਕਪਤਾਨ ਪ੍ਰਦੀਪ ਕੁਮਾਰ ਬੱਬੂ ਝਨੇੜੀ ਆਦਿ ਨੇ ਮਨਦੀਪ ਸਿੰਘ ਦੀ ਇਸ ਵੱਡੀ ਪ੍ਰਾਪਤੀ ਉੱਤੇ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਹਿਮਦਗੜ੍ਹ ਦੀ ਸਰਬਸੰਮਤੀ ਨਾਲ ਹੋਈ ਚੋਣ <br/> ਅਗਲੀ ਖ਼ਬਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ 10 ਰੋਜ਼ਾ ਸੰਗੀਤ ਅਤੇ ਕਲਾ ਵਰਕਸ਼ਾਪ ਆਯੋਜਿਤ <br/>
Ad Position 24