ਸੰਦੌੜ, 22 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ) - ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਦਾ ਸਾਲਾਨਾ ਇਜਲਾਸ ਡਾ. ਹਰਦੀਪ ਕੁਮਾਰ ਬਬਲਾ ਦੀ ਅਗਵਾਈ ਹੇਠ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਬਲਜਿੰਦਰ ਸਿੰਘ ਚੱਕ, ਬਲਾਕ ਪ੍ਰਧਾਨ ਡਾ ਅਮਜਦ, ਸ਼ੇਰਪੁਰ ਬਲਾਕ ਪ੍ਰਧਾਨ ਹਰਦੀਪ ਸਿੰਘ ਰੰਧਾਵਾ, ਗੁਰਦੀਪ ਸਿੰਘ ਕੁਠਾਲਾ, ਡਾ ਉਤਮ ਸਿੰਘ ਧਲੇਰ ਦੀ ਦੇਖਰੇਖ ਹੇਠ ਹੋਇਆ | ਡਾ. ਜਸਵੰਤ ਸਿੰਘ ਝੁਨੇਰ ਨੇ ਇਜਲਾਸ ਅਤੇ ਝੰਡੇ ਦੀ ਮਹੱਤਤਾ ਬਾਰੇ ਮੈਂਬਰਾਂ ਨੂੰ ਦੱਸਿਆ | ਉਸ ਤੋਂ ਬਾਅਦ ਬਲਾਕ ਸਕੱਤਰ. ਡਾ ਸੁਰਾਜਦੀਨ ਕੰਗਣਵਾਲ ਨੇ ਬਲਾਕ ਦੀ ਰਿਪੋਰਟ ਪੜ੍ਹ ਕੇ ਪੇਸ਼ ਕੀਤੀ | ਬਲਾਕ ਕੈਸ਼ੀਅਰ ਡਾ. ਅਮਰਜੀਤ ਸਿੰਘ ਧਲੇਰ ਨੇ ਬਲਾਕ ਦਾ ਹਿਸਾਬ ਕਿਤਾਬ ਪੜ੍ਹ ਕੇ ਸੁਣਾਇਆ | ਬਲਾਕ ਪ੍ਰਧਾਨ ਨੇ ਪੁਰਾਣੀ ਕਮੇਟੀ ਨੂੰ ਭੰਗ ਕੀਤਾ | ਜ਼ਿਲ੍ਹਾ ਪ੍ਰਧਾਨ ਡਾ ਬਲਜਿੰਦਰ ਸਿੰਘ ਚੱਕ ਤੇ ਸਾਥੀਆਂ ਨੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਜਿਸ ਵਿਚ ਡਾ ਲਾਭ ਸਿੰਘ ਕਲਿਆਣ ਨੂੰ ਕੋਆਰਡੀਨੇਟਰ, ਡਾ. ਬਹਾਦਰ ਸਿੰਘ ਦੁਲਮਾਂ ਨੂੰ ਚੇਅਰਮੈਨ, ਡਾ. ਸਤਨਾਮ ਸਿੰਘ ਝੁਨੇਰ ਨੂੰ ਬਲਾਕ ਪ੍ਰਧਾਨ, ਡਾ ਪ੍ਰਸ਼ੋਤਮ ਨੂੰ ਸਕੱਤਰ, ਡਾ. ਪ੍ਰਗਟ ਸਿੰਘ ਚੱਕ ਨੂੰ ਕੈਸ਼ੀਅਰ, ਡਾ. ਸੁਰਾਜ ਮੁਹੰਮਦ ਚੱਕ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਕੁਲਵਿੰਦਰ ਸਿੰਘ ਨੂੰ ਪੈੱ੍ਰਸ ਸਕੱਤਰ, ਡਾ. ਰਮਨ ਕੰਗਣਵਾਲ ਨੂੰ ਮੀਤ ਪ੍ਰਧਾਨ, ਡਾ. ਰਜਿੰਦਰ ਸਿੰਘ ਅਹਿਮਦਗੜ੍ਹ ਨੂੰ ਜੁਆਇੰਟ ਕੈਸ਼ੀਅਰ, ਡਾ. ਜਗਦੀਪ ਸਿੰਘ ਸੰਦੌੜ ਨੂੰ ਜੁਆਇੰਟ ਸਕੱਤਰ, ਡਾ. ਅਖ਼ਤਰ ਨੂੰ ਜੁਆਇੰਟ ਪੈੱ੍ਰਸ ਸਕੱਤਰ, ਡਾ. ਫ਼ਿਰੋਜ਼ ਧਲੇਰ ਨੂੰ ਮੀਤ ਪ੍ਰਧਾਨ, ਡਾ. ਬਲਵੰਤ ਸਿੰਘ ਨੂੰ ਮੀਤ ਪ੍ਰਧਾਨ, ਡਾ. ਮੁਨੀਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਅੰਤ ਵਿਚ ਬਲਾਕ ਪ੍ਰਧਾਨ ਸਤਨਾਮ ਸਿੰਘ ਝੁਨੇਰ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ |