08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਹਿਲਾ ਰਾਖਵਾਂਕਰਨ ਬਿੱਲ ਭਾਜਪਾ ਲਈ ਸਿਰਫ਼ ਰਾਜਨੀਤਿਕ ਨਾਟਕ - ਦੁਰਲੱਭ ਸਿੱਧੂ <br/>

Ad Position 21
No active advertisement
ਅਜੀਤ ਡੈਸਕ 23-04-2026
ਲਹਿਰਾਗਾਗਾ, 22 ਅਪ੍ਰੈਲ (ਅਸ਼ੋਕ ਗਰਗ) - ਕਾਂਗਰਸੀ ਆਗੂ ਦੁਰਲੱਭ ਸਿੰਘ ਲਹਿਰਾ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਹਿਲਾ ਰਾਖਵਾਂਕਰਨ ਬਿਲ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਬਿਲ ਮਹਿਲਾ ਸਸ਼ਕਤੀਕਰਨ ਤੋਂ ਵੱਧ ਰਾਜਨੀਤਿਕ ਲਾਭ ਲਈ ਲਿਆਂਦਾ ਗਿਆ ਦਿਖਾਈ ਦਿੰਦਾ ਹੈ | ਉਨ੍ਹਾਂ ਕਿਹਾ ਕਿ ਜੇ ਭਾਜਪਾ ਦਾ ਇਰਾਦਾ ਸਾਫ਼ ਹੁੰਦਾ ਤਾਂ ਮੌਜੂਦਾ 543 ਲੋਕ ਸਭਾ ਸੀਟਾਂ 'ਤੇ 33 ਫ਼ੀਸਦੀ ਰਾਖਵਾਂਕਰਨ ਤੁਰੰਤ ਲਾਗੂ ਕੀਤਾ ਜਾਂਦਾ, ਨਾ ਕਿ ਇਸ ਨੂੰ ਭਵਿੱਖ ਦੀਆਂ ਹੱਦਬੰਦੀਆਂ ਅਤੇ ਜਨਗਣਨਾ ਨਾਲ ਜੋੜ ਕੇ ਲਟਕਾਇਆ ਜਾਂਦਾ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮਹਿਲਾਵਾਂ ਦੇ ਨਾਂ 'ਤੇ ਵੱਡੇ-ਵੱਡੇ ਐਲਾਨ ਤਾਂ ਕੀਤੇ ਹਨ ਪਰ ਜਦੋਂ ਅਸਲ ਫ਼ੈਸਲੇ ਲੈਣ ਦੀ ਵਾਰੀ ਆਉਂਦੀ ਹੈ, ਤਾਂ ਇਹ ਮਸਲੇ ਨੂੰ ਅੱਗੇ ਧੱਕ ਦਿੱਤਾ ਜਾਂਦਾ ਹੈ | ਇਹ ਸਪਸ਼ਟ ਕਰਦਾ ਹੈ ਕਿ ਸਰਕਾਰ ਦੀ ਪ੍ਰਾਥਮਿਕਤਾ ਮਹਿਲਾਵਾਂ ਨੂੰ ਅਸਲੀ ਸਿਆਸੀ ਹੱਕ ਦੇਣਾ ਨਹੀਂ, ਸਗੋਂ ਇਸ ਮੁੱਦੇ ਨੂੰ ਚੋਣੀ ਨਾਅਰੇ ਵਜੋਂ ਵਰਤਣਾ ਹੈ | ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਨੀਤੀ ਅਤੇ ਨੀਅਤ ਦੋਵਾਂ ਵਿੱਚ ਸਾਫ਼ਗੀ ਦਿਖਾਈ ਹੈ | 1992 ਦੇ 73ਵੇਂ ਅਤੇ 74ਵੇਂ ਸੰਵਿਧਾਨਕ ਸੋਧਾਂ ਰਾਹੀਂ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿੱਚ 33 ਫ਼ੀਸਦੀ ਮਹਿਲਾ ਰਾਖਵਾਂਕਰਨ ਲਾਗੂ ਕਰਨਾ ਕਾਂਗਰਸ ਦੀ ਉਸ ਅਸਲੀ ਵਚਨਬੱਧਤਾ ਦਾ ਸਬੂਤ ਹੈ, ਜਿਸ ਨਾਲ ਲੱਖਾਂ ਮਹਿਲਾਵਾਂ ਨੂੰ ਸਿਆਸਤ ਵਿੱਚ ਦਾਖਲਾ ਮਿਲਿਆ | ਕਈ ਰਾਜਾਂ ਵਿੱਚ ਇਹ ਹਿੱਸਾ 50 ਫ਼ੀਸਦੀ ਤੱਕ ਵਧਾਇਆ ਗਿਆ, ਜੋ ਅੱਜ ਭਾਰਤ ਦੇ ਗ੍ਰਾਸਰੂਟ ਲੋਕਤੰਤਰ ਨੂੰ ਮਜ਼ਬੂਤ ਕਰ ਰਿਹਾ ਹੈ |
22ਐਸਐਨਜੀ24


Ad Position 22
No active advertisement
ਪਿਛਲੀ ਖ਼ਬਰ ਮਾਡਰਨ ਸੈਕੂਲਰ ਪਬਲਿਕ ਸਕੂਲ ਦੀ ਵਿਦਿਆਰਥਣ ਕੈਨੇਡਾ ਵਿੱਚ ਬਣੀ ਪੁਲਿਸ ਅਫ਼ਸਰ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਹਿਮਦਗੜ੍ਹ ਦੀ ਸਰਬਸੰਮਤੀ ਨਾਲ ਹੋਈ ਚੋਣ <br/>
Ad Position 24