01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਾਰਡ ਨੰਬਰ 7 ਦੀ ਵੋਟਰ ਸੂਚੀ ਵਿਚ ਕਰੀਬ 141 ਵੋਟਾਂ ਗ਼ਲਤ ਢੰਗ ਨਾਲ ਕੱਟਣ ਦੀ ਕਾਂਗਰਸੀ ਆਗੂ ਨੇ ਐੱਸ.ਡੀ.ਐੱਮ. ਨੂੰ ਕੀਤੀ ਸ਼ਿਕਾਇਤ <br/>

Ad Position 21
No active advertisement
ਅਜੀਤ ਡੈਸਕ 25-04-2026
ਭਵਾਨੀਗੜ੍ਹ , 24 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕੌਂਸਲ ਦੀ ਕੀਤੀ ਵਾਰਡਬੰਦੀ ਅਤੇ ਵੋਟਰ ਸੂਚੀਆਂ 'ਚ ਕੀਤੇ ਫੇਰਬਦਲ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ | ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਦੇ ਪਤੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਘਾਬਦੀਆ ਐੱਸ ਡੀ.ਐੱਮ ਨੂੰ ਇੱਕ ਲਿਖਤੀ ਸ਼ਿਕਾਇਤ ਕਰਦਿਆਂ ਵਾਰਡ ਨੰਬਰ 7 ਦੀ ਵੋਟਰ ਸੂਚੀ ਵਿਚ ਕਰੀਬ 141 ਵੋਟਾਂ ਗ਼ਲਤ ਢੰਗ ਨਾਲ ਕੱਟਣ ਦੇ ਕਥਿਤ ਦੋਸ਼ ਲਗਾਉਂਦਿਆਂ ਕੱਟੀਆਂ ਵੋਟਾਂ ਨੂੰ ਦੁਬਾਰਾ ਦਰਜ਼ ਕਰਨ ਅਤੇ ਵੋਟਾਂ ਕੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 7 ਦੀ ਜਾਰੀ ਕੀਤੀ ਵੋਟਰ ਸੂਚੀ ਵਿੱਚ ਕਈ ਪੁਰਾਣੇ ਵੋਟਰਾਂ ਦੀਆਂ ਵੋਟਾਂ ਗ਼ਲਤ ਢੰਗ ਨਾਲ ਕੱਟ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 141 ਤੋਂ ਵੀ ਵੱਧ ਬਣਦੀ ਹੈ | ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਨਵੀਆਂ ਵੋਟਰ ਸੂਚੀਆਂ ਸ਼ਹਿਰ ਅਤੇ ਵਾਰਡ ਦੇ ਨਕਸ਼ਿਆਂ ਅਨੁਸਾਰ ਤਰਤੀਬ ਵਾਰ ਤਿਆਰ ਹੋਣੀਆਂ ਚਾਹੀਦੀਆਂ ਸਨ, ਪਰੰਤੂ ਵਾਰਡ ਨੰਬਰ 7 ਦੀ ਸੂਚੀ ਨਾ ਤਾਂ ਨਕਸ਼ੇ ਦੇ ਅਨੁਕੂਲ ਹੈ ਅਤੇ ਨਾ ਹੀ ਵੋਟਾਂ ਤਰਤੀਬਵਾਰ ਦਰਜ ਕੀਤੀਆਂ ਗਈਆਂ ਹਨ | ਉਨ੍ਹਾਂ ਕੀਤੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਕੱਟੀਆਂ ਗਈਆਂ ਵੋਟਾਂ ਨੂੰ ਮੁੜ ਸ਼ਾਮਲ ਕਰਵਾਉਣ ਲਈ ਈ.ਆਰ.ਓ. ਕਮ ਉਪ ਮੰਡਲ ਮੈਜਿਸਟਰੇਟ ਕੋਲ ਸ਼ਿਕਾਇਤ ਦਰਜ ਕਰਵਾ ਕੇ ਵੋਟਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਐੱਸ.ਡੀ.ਐੱਮ. ਤੋਂ ਮਨਮਾਨੇ ਢੰਗ ਨਾਲ ਵੋਟਾਂ ਕੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ | ਇੱਥੇ ਇਹ ਦੱਸਣਯੋਗ ਹੈ, ਕਿ ਲੰਘੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਵੋਟਾਂ ਕੱਟਣ ਨੂੰ ਲੈ ਕੇ ਅਤੇ ਬੇਤਰਤੀਰਤੀਬੇ ਢੰਗ ਨਾਲ ਵਾਰਡਾਂ ਦਾ ਫੇਰਬਦਲ ਕਰਨ ਨੂੰ ੂ ਲੈ ਕੇ ਵਕੀਲਾਂ ਦੀ ਸਲਾਹ ਲਈ ਜਾ ਰਹੀ ਹੈ, ਤਾਂ ਕਿ ਮਾਨਯੋਗ ਅਦਾਲਤ ਦਾ ਸਹਾਰਾ ਲਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਡੀਪੂਆਂ ਦੀ...
Ad Position 24