ਧੂਰੀ, 27 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਸਵਰਗੀ ਸਰਦਾਰ ਸੁਰਿੰਦਰ ਸਿੰਘ ਨਿਜਰ ਦੀ ਟੀਮ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਤੋਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਭਿੰਦੀ ਨੇ ਵਾਰਡ ਨੰਬਰ 2 ਵਿੱਚ ਲੋੜਵੰਦ ਪਰਿਵਾਰਾਂ ਲਈ ਘਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਭਿੰਦੀ ਨੇ ਦੱਸਿਆ ਕਿ ਸਵਰਗੀਆ ਸੁਰਿੰਦਰ ਸਿੰਘ ਨਿਜਰ ਵੱਲੋਂ ਪਹਿਲਾਂ ਵੀ ਧੂਰੀ ਹਲਕੇ ਦੇ ਪਿੰਡਾਂ ਦੇ ਵਿੱਚ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਬਾਜ਼ੀਗਰ ਬਸਤੀ, ਹਰ ਗੋਬਿੰਦ ਨਗਰ, ਲੱਡੇ, ਰੰਗੀਆਂ ਤੋਂ ਇਲਾਵਾ ਕਈ ਥਾਵਾਂ ਤੇ ਮਕਾਨਾਂ ਦੀ ਉਸਾਰੀ ਕਰਵਾਈ ਗਈ ਸੀ ਇਸ ਤੋਂ ਇਲਾਵਾ ਵੀ ਟੀਮ ਨਿੱਜਰ ਵੱਲੋਂ ਸਰਕਾਰੀ ਹਸਪਤਾਲ ਨੂੰ ਅਲਟਰਾਸਾਊਾਡ ਦੀ ਮਸ਼ੀਨ ਭੇਂਟ ਕਰਨਾ ਅÏਰ ਉਸ ਤੋਂ ਇਲਾਵਾ ਅੱਖਾਂ ਦਾ ਵਿਸ਼ਾਲ ਕੈਂਪ ਲਗਾਉਣਾ, ਸਲਾਈ ਮਸ਼ੀਨਾਂ ਭੇਟ ਕਰਨਾ ਅਤੇ ਜ਼ਰੂਰਤਮੰਦਾਂ ਨੂੰ ਟਰਾਈਸਾਈਕਲ ਵੰਡਣ ਵਰਗੇ ਲੋਕ ਭਲਾਈ ਦੇ ਅਨੇਕਾਂ ਕੰਮ ਕਰਵਾਏ ਗਏ ਸਨ | ਸਰਦਾਰ ਨਿਜਰ ਦੀ ਟੀਮ ਦੀ ਅਗਵਾਈ ਕਰ ਰਹੇ ਸਰਦਾਰ ਨਿਜਰ ਦੇ ਬੇਟੇ ਸਤੀ ਨਿਜਰ ਰਹਿਨੁਮਾਈ ਹੇਠ ਟੀਮ ਨਿਜਰ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਭਿੰਦੀ ਨੇ ਅੱਜ ਧਰਮਪੁਰਾ ਮਹੱਲੇ ਵਿਖੇ ਦੋ ਮਕਾਨਾਂ ਦੀ ਉਸਾਰੀ ਦਾ ਨੀਹ ਪੱਥਰ ਰੱਖਣ ਉਪਰੰਤ ਮੁਹੱਲਾ ਨਿਵਾਸੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਅਤੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਧੂਰੀ ਹਲਕੇ ਵਿੱਚ ਲੋੜਵੰਦਾਂ ਦੀ ਮਦਦ ਲਈ ਟੀਮ ਨਿਜਰ ਹਰ ਸਮੇਂ ਹਾਜ਼ਰ ਰਹੇਗੀ ਮੁਹੱਲਾ ਨਿਵਾਸੀਆਂ ਨੇ ਸੱਤੀ ਨਿਜਰ ਅਤੇ ਧੂਰੀ ਟੀਮ ਨਿਜਰ ਦਾ ਦਿਲੋਂ ਧੰਨਵਾਦ ਕੀਤਾ | ਟੀਮ ਨਿਜਰ ਦੇ ਮੈਂਬਰਾਂ ਵਿੱਚ ਸ਼ਾਮਿਲ ਸਨ | ਮਲਕੀਤ ਸਿੰਘ, ਕੁਲਵਿੰਦਰ ਸਿੰਘ, ਸੁੱਖਾ ਭਾਜੀ, ਬੂਟਾ ਫ਼ੌਜੀ, ਇਨ੍ਹਾਂ ਤੋਂ ਇਲਾਵਾ ਧਰਮਪੂਰਾ ਮੁਹੱਲਾ ਨਿਵਾਸੀਆਂ ਦੇ ਵਿੱਚ ਸੁਖਦੇਵ ਗਿਆਨੀ, ਬਿਕਰ ਸਿੰਘ ਸੋਹੀ, ਦਰਸ਼ਨ ਸਿੰਘ ਸੇਖੋਂ, ਸੁਖਦੇਵ ਸ਼ਰਮਾ ਕਾਮਰੇਡ, ਰਾਜੂ ਬਾਂਗਰੂ ਐਮਸੀ ਸੋਨੀ, ਰਾਮਾ ਮਿੱਤਰ, ਹਨੀ ਸ਼ਰਮਾ, ਬੁਲੇਟ, ਹਰਪ੍ਰੀਤ ਸਿੰਘ ਅਤੇ ਹੋਰ ਮਹੱਲਾ ਨਿਵਾਸੀ ਹਾਜ਼ਰ ਸਨ |