05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲਤੀਫ਼ ਅਹਿਮਦ ਥਿੰਦ ਹੋਣਗੇ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀ.ਈ.ਓ.

Ad Position 21
No active advertisement
ਅਜੀਤ ਡੈਸਕ 03-05-2026
ਮਲੇਰਕੋਟਲਾ, 2 ਮਈ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਆਈ. ਏ. ਐੱਸ. ਅਤੇ ਪੀ.ਸੀ.ਐੱਸ ਅਧਿਕਾਰੀਆਂ ਦੇ ਵਿਭਾਗਾਂ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ | ਜਿਸ ਵਿਚ (ਆਈ.ਏ.ਐੱਸ) ਅਧਿਕਾਰੀ ਜਨਾਬ ਲਤੀਫ਼ ਅਹਿਮਦ ਥਿੰਦ ਨੂੰ ਪੰਜਾਬ ਵਕਫ਼ ਬੋਰਡ ਦਾ ਨਵਾਂ (ਸੀ.ਈ.ਓ) ਚੀਫ਼ ਐਗਜ਼ੀਕਿਊਟਿਵ ਆਫ਼ੀਸਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਜਨਾਬ ਲਤੀਫ਼ ਅਹਿਮਦ ਥਿੰਦ ਨੂੰ ਵਧੀਕ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਚਾਰਜ ਵੀ ਦਿੱਤਾ ਗਿਆ ਹੈ | ਜਦੋਂ ਕਿ (ਆਈ.ਏ.ਐੱਸ) ਅਧਿਕਾਰੀ ਜਨਾਬ ਸ਼ੌਕਤ ਅਹਿਮਦ ਪਾਰੇ ਨੂੰ ਪੰਜਾਬ ਵਕਫ਼ ਬੋਰਡ ਦੇ (ਸੀ.ਈ.ਓ) ਦੇ ਅਹੁਦੇ ਤੋਂ ਰਿਲੀਵ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਜਨਾਬ ਲਤੀਫ਼ ਅਹਿਮਦ ਥਿੰਦ ਪਹਿਲਾਂ ਵੀ ਪੰਜਾਬ ਵਕਫ਼ ਬੋਰਡ ਦੇ (ਸੀ.ਈ.ਓ) ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ, ਜਿਨ੍ਹਾਂ ਕੋਲ ਵੱਡਾ ਪ੍ਰਸ਼ਾਸਨਿਕ ਤਜਰਬਾ ਵੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾੜੀਆਂ ਸਿੱਖਿਆ ਨੀਤੀਆਂ ਕਾਰਨ ਪੰਜਾਬ ਦੇ ਵਿਰਾਸਤੀ ਏਡਿਡ ਸਕੂਲ ਬੰਦ ਹੋਣ ਕਿਨਾਰੇ-ਦਲਵੀਰ ਗੋਲਡੀ ਅਗਲੀ ਖ਼ਬਰ ਕਾਮਰੇਡ ਭਰਪੂਰ ਸਿੰਘ ਸੰਗਤਪੁਰਾ ਦੇ ਵਿਛੋੜੇ 'ਤੇ ਦੁੱਖ ਪ੍ਰਗਟ
Ad Position 24
No active advertisement