25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਜ਼ਦੂਰ ਦਿਵਸ ਮÏਕੇ ਪੱਲੇਦਾਰ ਮਜ਼ਦੂਰ ਯੂਨੀਅਨ ਵਲੋਂ ਸਮਾਗਮ <br/>

Ad Position 21
No active advertisement
ਅਜੀਤ ਡੈਸਕ 04-05-2026
ਧੂਰੀ, 3 ਮਈ (ਸੰਜੇ ਲਹਿਰੀ) - ਦੇਸ਼ ਵਿਦੇਸ਼ ਵਿੱਚ ਏ ਆਈ ਰੋਬੋਟਸ ਦੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਮੰਗ ਨਾਲ ਦੇਸ਼ ਦੁਨੀਆ ਵਿੱਚ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ ਜੋ ਕਿ ਸਰਕਾਰਾਂ ਲਈ ਇੱਕ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਜ਼ਦੂਰ ਦਿਵਸ ਮÏਕੇ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਰੱਖੇ ਗਏ ਇੱਕ ਸਮਾਗਮ ਦÏਰਾਨ ਆਪ ਆਗੂ ਅਤੇ ਐਫ.ਸੀ.ਆਈ ਐਗਜੀਕਿਊਟਿਵ ਸਟਾਫ਼ ਯੂਨੀਅਨ ਦੇ ਕÏਮੀ ਪ੍ਰਧਾਨ ਸ਼੍ਰੀ ਸਤਿੰਦਰ ਸਿੰਘ ਚੱਠਾ ਨੇ ਕੀਤਾ | ਉਨ੍ਹਾਂ ਮਈ ਦਿਵਸ ਮÏਕੇ ਸ਼ਿਕਾਗੋ ਵਿੱਚ ਸ਼ਹੀਦ ਹੋਏ ਮਜ਼ਦੂਰਾਂ ਦੀ ਗੱਲ ਕਰਦਿਆਂ ਮਜ਼ਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਮਨੁੱਖੀ ਰੋਬੋਟਸ ਨੂੰ ਉਦਯੋਗਾਂ ਲਈ ਵਧੇਰੇ ਲਾਹੇਵੰਦ ਮੰਨਦਿਆਂ ਦੇਸ਼ ਦੁਨੀਆਂ ਵਿੱਚ ਉਦਯੋਗਪਤੀ ਏ.ਆਈ ਰੋਬੋਟਸ ਦਾ ਸਹਾਰਾ ਲੈ ਕੇ ਮਜ਼ਦੂਰਾਂ ਅਤੇ ਵਰਕਰਾਂ ਵਾਲਾ ਕੰਮ ਇਨ੍ਹਾਂ ਰੋਬੋਟਸ ਪਾਸੋਂ ਕਰਵਾਉਣ ਲੱਗ ਪਏ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਬੇਰੁਜ਼ਗਾਰੀ ਵਧਣ ਦਾ ਖ਼ਤਰਾ ਹੈ | ਸ਼੍ਰੀ ਚੱਠਾ ਨੇ ਕਿਹਾ ਕਿ ਚਾਈਨਾ ਵਰਗੇ ਮੁਲਕਾਂ ਵਿੱਚ ਅੱਜ ਕੱਲ੍ਹ ਅਨੇਕਾਂ ਫ਼ੈਕਟਰੀਆਂ ਜ਼ਿਆਦਾਤਰ ਰੋਬੋਟ ਦੇ ਸਹਾਰੇ ਹੀ ਚੱਲ ਰਹੀਆਂ ਹਨ ਜਿਸ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ | ਉਨ੍ਹਾਂ ਮਈ ਦਿਵਸ ਮÏਕੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦੇਸ਼ ਅਤੇ ਸੂਬਿਆਂ ਵਿੱਚ ਰਾਜ ਕਰ ਰਹੀਆਂ ਸਰਕਾਰਾਂ ਨੂੰ ਇਹੀ ਮਜ਼ਦੂਰ ਵੋਟਾਂ ਪਾ ਕੇ ਤਖ਼ਤਾਂ ਤੇ ਬਿਠਾਉਂਦੇ ਹਨ ਨਾ ਕਿ ਰੋਬੋਟਸ ਦੀਆਂ ਵੋਟਾਂ ਪੈਂਦੀਆਂ ਹਨ | ਇਸ ਲਈ ਤਖ਼ਤਾਂ ਤੇ ਬੈਠੇ ਹਾਕਮਾਂ ਨੂੰ ਵੀ ਇਨਾ ਮਜ਼ਦੂਰਾਂ ਦੀਆਂ ਲੋੜਾਂ ਦਾ ਖਿਆਲ ਰੱਖਦੇ ਹੋਏ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ | ਇਸ ਮÏਕੇ ਪੱਲੇਦਾਰ ਲੇਬਰ ਯੂਨੀਅਨ ਦੇ ਅਨੇਕਾਂ ਨੁਮਾਇੰਦਿਆਂ ਨੇ ਵੀ ਸਰਕਾਰਾਂ ਪਾਸੋਂ ਆਪਣੇ ਰੁਜ਼ਗਾਰ ਸੁਰੱਖਿਅਤ ਰੱਖਣ ਦੀ ਮੰਗ ਕੀਤੀ¢
ਸਲਾਈਟ ਦੇ ਵਰਕਰਾਂ ਤੇ ਜਥੇਬੰਦੀਆਂ ਨੇ ਝੰਡਾ ਚੜ੍ਹਾਇਆ
ਲੌਂਗੋਵਾਲ, (ਵਿਨੋਦ ਸ਼ਰਮਾ, ਖੰਨਾ) - ਸਥਾਨਕ ਸੰਤ ਲÏਾਗੋਵਾਲ ਇੰਜੀਨੀਅਰਿੰਗ ਕਾਲਜ ਦੇ ਗੇਟ ਅੱਗੇ ਸਲਾਈਟ ਦੇ ਵਰਕਰਾਂ, ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਮਿਲ ਕੇ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਝੰਡਾ ਚੜ੍ਹਾਇਆ ਗਿਆ¢ ਇਸ ਮÏਕੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਨੇ ਕਿਹਾ ਕਿ ਮÏਜੂਦਾ ਸਮੇਂ ਭਾਜਪਾ ਸਰਕਾਰ ਕਿਰਤ ਕਾਨੂੰਨਾਂ ਨੂੰ ਭੰਗ ਕਰ ਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰ ਰਹੀ ਹੈ ਜੋ ਕਿ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਹੈ ਜਿਸ ਨਾਲ ਦਿਹਾੜੀ 8 ਤੋਂ 12 ਘੰਟੇ ਦੀ ਹੋ ਜਾਵੇਗੀ ਅਤੇ ਮਜ਼ਦੂਰਾਂ ਦੇ ਹੋਰ ਬਹੁਤ ਸਾਰੇ ਹੱਕ ਕੁਚਲੇ ਜਾਣਗੇ¢ ਇਸ ਖ਼ਿਲਾਫ਼ ਲਾਮਬੰਦ ਹੋਣ ਦੀ ਲੋੜ ਹੈ¢ ਇਸੇ ਤਰ੍ਹਾਂ ਆਗੂਆਂ ਨੇ ਮਾਨੇਸਰ, ਗੁੜਗਾਉਂ, ਸੂਰਤ ਅਤੇ ਨੋਇਡਾ ਵਿਖੇ ਹੱਕ ਮੰਗਦੇ ਮਜ਼ਦੂਰਾਂ ਉੱਪਰ ਹੋਏ ਲਾਠੀ ਚਾਰਜ ਤੇ ਮਜ਼ਦੂਰਾਂ ਨੂੰ ਜੇਲ੍ਹ ਭੇਜਣ ਦੀ ਨਿਖੇਧੀ ਕੀਤੀ¢ ਇਸ ਮÏਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਸਲਾਈਟ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਨੂੰ ਸਕਿਲਡ ਹਾਈ ਸਕਿਲਡ ਕੀਤਾ ਜਾਵੇ, ਸਿਕਿਉਰਿਟੀ ਗਾਰਡਾਂ ਦੀ ਪਿਛਲੀਆਂ ਕੰਪਨੀਆਂ ਵੱਲ ਬਕਾਇਆ ਜਮਾ ਰਾਸ਼ੀ ਤੁਰੰਤ ਦਵਾਈ ਜਾਵੇ, ਸਾਰੀਆਂ ਗਜਟਡ ਛੁੱਟੀਆਂ ਸਮੇਤ ਤਨਖ਼ਾਹ ਜਾਰੀ ਕੀਤੀਆਂ ਜਾਣ ਅਤੇ ਬਾਹਰਲੇ ਸੂਬਿਆਂ ਤੋਂ ਬੰਦੇ ਭਰਤੀ ਕਰਨੇ ਬੰਦ ਕੀਤੇ ਜਾਣ¢ ਇਸ ਮੌਕੇ ਬੀਕੇਯੂ ਡਕੌਂਦਾ ਦੇ ਇਕਾਈ ਆਗੂ ਪ੍ਰਗਟ ਸਿੰਘ, ਸਲਾਈਟ ਇਮਪਲਾਈਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੁੱਲਾ ਸਿੰਘ ਅਤੇ ਜੁਝਾਰ ਸਿੰਘ, ਸਫ਼ਾਈ ਮਜ਼ਦੂਰ ਯੂਨੀਅਨ ਦੇ ਮਿੰਟੂ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਕਰਮਜੀਤ ਸਿੰਘ ਅਤੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲਟ, ਤਰਕਸ਼ੀਲ ਸੁਸਾਇਟੀ ਦੇ ਆਗੂ ਗੁਰਮੇਲ ਸਿੰਘ, ਸਰਪੰਚ ਦਰਸ਼ਨ ਸਿੰਘ ਨੇ ਸਲਾਈਟ ਵਰਕਰਾਂ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਆਰ ਐਸ ਐਸ ਅਤੇ ਬੀ ਜੇ ਪੀ ਵੱਲੋਂ ਸਲਾਈਟ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਣ ਦੀ ਨਿੰਦਾ ਕਰਦਿਆਂ ਅਜਿਹੀਆਂ ਸਰਗਰਮੀਆਂ ਬੰਦ ਕਰਨ ਦੀ ਮੰਗ ਕੀਤੀ¢ ਇਸ ਮÏਕੇ ਭੋਲਾ ਸਿੰਘ ਪਣਾਚ, ਮੱਘਰ ਸਿੰਘ ਗਿੱਲ, ਮਨਜੀਤ ਗਿੱਲ, ਅਵਤਾਰ ਸਿੰਘ ਤਾਰੀ, ਗੁਰਤੇਜ ਸਿੰਘ ਦਰਾਕਾ, ਗੁਰਪ੍ਰੀਤ ਸਿੰਘ ਕਾਂਝਲੀ, ਸਮਸ਼ੇਰ ਸਿੰਘ ਸ਼ੇਰਾ, ਬਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਵੀ ਹਾਜ਼ਰ ਸਨ¢
- ਅਨਾਜ ਮੰਡੀ ਸ਼ੇਰੋਂ ਵਿਖੇ ਸਥਾਨਕ ਮਜ਼ਦੂਰਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਜ਼ਦੂਰ ਦਿਹਾੜਾ ਮਨਾਇਆ ਗਿਆ¢ ਇਸ ਮÏਕੇ ਮਜ਼ਦੂਰਾਂ ਵੱਲੋਂ ਮਈ ਦਿਹਾੜੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਝੰਡਾ ਚੜ੍ਹਾਇਆ ਗਿਆ¢ ਇਸ ਮÏਕੇ ਸੰਬੋਧਨ ਕਰਦਿਆਂ ਪੰਚ ਹਰਬੰਸ ਸਿੰਘ ਕਾਕਾ, ਗੁਰਚਰਨ ਸਿੰਘ ਮੈਂਬਰ, ਅਜੈਬ ਸਿੰਘ, ਰੈਂਟੂ ਸਿੰਘ, ਕਾਲਾ ਸਿੰਘ, ਬਿੰਦਰ ਸਿੰਘ, ਪਿ੍ਥੀ ਸਿੰਘ, ਕਿੰਦਰੀ ਸਿੰਘ, ਤਾਰੀ ਸਿੰਘ, ਕੇਵਲ ਸਿੰਘ, ਪ੍ਰਗਟ ਸਿੰਘ ਅਤੇ ਹਰਮੇਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਲਾਮਬੰਦ ਹੋਣ ਦੀ ਲੋੜ ਹੈ¢ ਬਹੁਤ ਸਾਰੇ ਮਜ਼ਦੂਰਾਂ ਦੇ ਨਾਂ ਤਾਂ ਕਣਕ ਵਾਲੇ ਕਾਰਡ ਬਣੇ ਹੋਏ ਹਨ ਅਤੇ ਨਾ ਹੀ ਲੇਬਰ ਕਾਰਡ ਬਣੇ ਹੋਏ ਹਨ¢ਲੰਮੇ ਸਮੇਂ ਤੋਂ ਕਣਕ ਵਾਲੇ ਕਾਰਡ ਵਿਚ ਨਾਮ ਵੀ ਨਹੀਂ¢ ਚੜਾਏ ਜਾ ਰਹੇ¢ ਮਜ਼ਦੂਰ ਦਾ ਹਰ ਥਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ¢ ਸਰਕਾਰੀ ਕਰਮਚਾਰੀਆਂ ਵਾਂਗ ਮਜ਼ਦੂਰਾਂ ਨੂੰ ਵੀ ਪੈਨਸ਼ਨ ਅਤੇ ਸੇਵਾਮੁਕਤੀ ਦੇ ਲਾਭ ਮਿਲਣੇ ਚਾਹੀਦੇ ਹਨ¢ ਆਗੂਆਂ ਨੇ ਮਾਨੇਸਰ, ਗੁੜਗਾਉਂ, ਸੂਰਤ ਅਤੇ ਨੋਇਡਾ ਵਿਖੇ ਹੱਕ ਮੰਗਦੇ ਮਜ਼ਦੂਰਾਂ ਉੱਪਰ ਹੋਏ ਲਾਠੀ ਚਾਰਜ ਤੇ ਮਜ਼ਦੂਰਾਂ ਨੂੰ ਜੇਲ੍ਹ ਭੇਜਣ ਦੀ ਨਿਖੇਧੀ ਕੀਤੀ¢
- ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਲÏਾਗੋਵਾਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ¢ ਅੱਜ ਮਜ਼ਦੂਰ ਦਿਵਸ ਮÏਕੇ ਕਮਲਦੀਪ ਕÏਰ ਬਾਘਾਪੁਰਾਣਾ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੂਡੈਂਟ ਯੂਨੀਅਨ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਰਤ ਕਰਨ ਵਾਲੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ¢ ਦੱਸਿਆ ਕਿ ਇਹ ਦਿਹਾੜਾ ਮਜ਼ਦੂਰਾਂ ਦੇ ਹੱਕਾਂ, ਸੁਰੱਖਿਆ ਅਤੇ ਇੱਜ਼ਤ ਲਈ ਲੜਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ¢ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਮਈ ਦਿਵਸ ਦਾ ਇਤਿਹਾਸ ਦੱਸਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਜਾਗਰੂਕ ਹੋਣ ਦਾ ਹੋਕਾ ਦਿੱਤਾ¢ ਇਸ ਨਾਲ ਸੰਸਥਾ ਦੇ ਮੈਂਬਰ ਬਲਵੰਤ ਸਿੰਘ ਬੀਟਾ, ਭੋਲਾ ਸਿੰਘ ਸੰਗਰਾਮੀ ਸ਼ਹੀਦ ਊਧਮ ਸਿੰਘ ਵਾਲਾ, ਤਰਸੇਮ ਸਿੰਘ ਜੇ.ਈ, ਹਰਦੀਪ ਸਿੰਘ ਸਿੱਧੀ, ਮੈਡਮ ਗੁਰਪ੍ਰੀਤ ਕÏਰ, ਮੈਡਮ ਰਾਜਵੰਤ ਕÏਰ, ਮੈਡਮ ਕਮਲਜੀਤ ਕÏਰ, ਮੈਡਮ ਗੁਰਪ੍ਰੀਤ ਕÏਰ ਨੇ ਵੀ ਵਿਚਾਰ ਸਾਂਝੇ ਕੀਤੇ¢
ਐਫ.ਸੀ.ਆਈ ਅਤੇ ਪੱਲੇਦਾਰ ਯੂਨੀਅਨ ਆਜ਼ਾਦ ਵੱਲੋਂ ਸਮਾਗਮ
ਅਮਰਗੜ੍ਹ, (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਐਫ.ਸੀ.ਆਈ ਅਤੇ ਪੱਲੇਦਾਰ ਯੂਨੀਅਨ ਆਜ਼ਾਦ ਵੱਲੋਂ ਸਥਾਨਕ ਦਫ਼ਤਰ ਵਿਖੇ ਅੰਤਰਰਾਸ਼ਟਰੀ ਕਿਰਤ ਦਿਵਸ ਧੂਮਧਾਮ ਨਾਲ ਮਨਾਇਆ ਗਿਆ¢ ਯੂਨੀਅਨ ਦੇ ਪ੍ਰਧਾਨ ਮੇਵਾ ਸਿੰਘ ਵੱਲੋਂ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ¢ ਇਸ ਮÏਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਕਟਰੀ ਨਿਰਭੈ ਸਿੰਘ ਲਾਲੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਮੁੱਢ ਤੋਂ ਹੀ ਮਜ਼ਦੂਰ ਵਰਗ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰਦਿਆਂ ਉਨ੍ਹਾਂ ਦੇ ਹੱਕਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ¢ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਪੱਲੇਦਾਰਾਂ ਨੂੰ ਜਿੱਥੇ ਮਹਿੰਗਾਈ ਦੇ ਹਿਸਾਬ ਨਾਲ ਮਿਹਨਤਾਨਾ ਦਿੱਤਾ ਜਾਵੇ ਉੱਥੇ ਹੀ ਉਨ੍ਹਾਂ ਨੂੰ ਮਹੀਨੇਬੱਧੀ ਤਨਖ਼ਾਹ ਅਤੇ 58 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ¢ਇਸ ਮÏਕੇ ਯੂਨੀਅਨ ਦੇ ਆਗੂ ਕਰਮਜੀਤ ਸਿੰਘ, ਓਮ ਪ੍ਰਕਾਸ਼, ਰਾਮਜੀਤ ਸਿੰਘ, ਜੀਤ ਸਿੰਘ ਲਾਂਗੜੀਆਂ, ਜਗਤਾਰ ਸਿੰਘ, ਪ੍ਰੀਤਮ ਸਿੰਘ ਮੁਹਾਲੀ,ਤੇਜਾ ਸਿੰਘ, ਮਹਿੰਦਰ ਸਿੰਘ, ਬਿੰਦਰ ਸਿੰਘ, ਗੁਰਮੀਤ ਸਿੰਘ, ਗੋਰਾ ਸਿੰਘ, ਬਲਵੀਰ ਸਿੰਘ ਪੱਪੂ, ਜਗਤਾਰ ਸਿੰਘ ਪਾਲੀਆ, ਬੇਅੰਤ ਸਿੰਘ ਢਢੋਗਲ, ਕਰਨੈਲ ਸਿੰਘ, ਤੇਜਾ ਸਿੰਘ ਗੁਆਰਾ ਅਤੇ ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੱਲੇਦਾਰ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਦਸਵੀਂ ਅਤੇ ਬਾਰ੍ਹਵੀਂ ਦੇ ਸਾਲਾਨਾ ਨਤੀਜੇ ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਹੀ ਸਾਲਾਨਾ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਮੌਕੇ 'ਤੇ ਹੀ ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਵਾਈ <br/>
Ad Position 24