21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ 20 ਨੂੰ ਪੰਜਾਬ ਭਰ ਵਿਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 05-05-2026
ਸੰਗਰੂਰ, 4 ਮਈ (ਧੀਰਜ ਪਸੌਰੀਆ) - ਆਲ ਇੰਡੀਆ ਕੈਮਿਸਟ ਐਂਡ ਡਰਗਿਸਟ ਐਸੋਸੀਏਸ਼ਨ ਦੇ ਸੱਦੇ 'ਤੇ 20 ਮਈ ਨੂੰ ਪੂਰੇ ਪੰਜਾਬ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਵਿਚ ਭਾਗ ਲੈ ਕੇ ਸੰਗਰੂਰ ਪਰਤੇ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਲਵਿੰਦਰ ਬਬਲਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ 23 ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਿਲ ਹੋਏ ਜਿਸ ਵਿਚ ਦੇਸ਼ ਵਿਅਕਤੀ ਹੜਤਾਲ ਬਾਰੇ ਵਿਚਾਰ ਚਰਚਾ ਕੀਤੀ ਗਈ | ਕੈਮਿਸਟ ਆਗੂਆਂ ਨੇ ਦੱਸਿਆ ਕਿ 15 ਮਈ ਤੋਂ 20 ਮਈ ਤੱਕ ਸਾਰੇ ਕੈਮਿਸਟ ਆਪਣੀਆਂ ਕਮੀਜ਼ਾਂ ਤੇ ਕਾਲੀਆਂ ਪੱਟੀਆਂ ਲਾ ਕੇ ਰੋਸ ਦਾ ਪ੍ਰਗਟਾਵਾ ਕਰਨਗੇ | ਇਸ ਸਮੇਂ ਦੌਰਾਨ ਪੰਜਾਬ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ 20 ਮਈ ਨੂੰ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਜਾਣਗੀਆਂ | ਐਸੋਸੀਏਸ਼ਨ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕੈਮਿਸਟ ਆਗੂਆਂ ਨੇ ਦੱਸਿਆ ਕਿ ਹੋਰ ਨਾ ਮੰਗਾਂ ਦੇ ਨਾਲ ਨਾਲ ਸਭ ਤੋਂ ਮੁੱਖ ਮੰਗ ਆਨਲਾਈਨ ਦਵਾਈਆਂ ਦੀ ਵਿੱਕਰੀ ਨੂੰ ਬੰਦ ਕਰਵਾਉਣਾ ਹੈ ਜਿਸ ਦਾ ਕੈਮਿਸਟਾਂ ਦੇ ਕਾਰੋਬਾਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐਮ.ਬੀ. ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖੋਹਣ ਦੇ ਖ਼ਿਲਾਫ਼ 15 ਨੂੰ ਰਾਜ ਭਵਨ ਵੱਲ ਕੀਤਾ ਜਾਵੇਗਾ ਮਾਰਚ <br/> ਅਗਲੀ ਖ਼ਬਰ ਛਾਜਲੀ ਨਜ਼ਦੀਕ ਸਰਕਾਰੀ ਗੋਦਾਮ 'ਚ ਕਣਕ ਸੰਭਾਲ ਦੇ ਨਾਂਅ ਹੇਠ ਘੁਟਾਲੇ ਦੇ ਦੋਸ਼-ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਕਾਰਵਾਈ...
Ad Position 24