16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਨੰਬਰਦਾਰਾਂ ਨੇ ਮੀਟਿੰਗ ਵਿਚ ਵਿਚਾਰੇ ਮਸਲੇ

Ad Position 21
No active advertisement
ਨੰਬਰਦਾਰ ਮੀਟਿੰਗ ਵਿਚ ਆਪਣੀ ਇੱਕਜੁੱਟਤਾ ਦਾ ਇਜ਼ਹਾਰ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 07-05-2026
ਸੰਗਰੂਰ, 6 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਨਛੱਤਰ ਸਿੰਘ ਤੋਲਾਵਾਲ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅਕਾਲਗੜ੍ਹ ਸਾਹਿਬ ਜੀ ਬਰਨਾਲਾ ਚੌਕ ਸੰਗਰੂਰ ਵਿਚ ਹੋਈ | ਅੱਜ ਦੀ ਮੀਟਿੰਗ ਵਿਚ ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਦੀ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਵਿਚ ਹਾਜ਼ਰ ਨਹੀ ਹੋ ਸਕੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ 4 ਸਾਲ ਬੀਤ ਜਾਣ ਤੇ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀਆ ਗਈਆ 13 ਗਰੰਟੀਆਂ ਵਿਚ ਮੰਨਿਆ ਸੀ ਕਿ ਉਹ ਨੰਬਰਦਾਰਾਂ ਦੀਆਂ ਦੋਵੇਂ ਮੰਗਾਂ ਜੱਦੀ ਪੁਸ਼ਤੀ ਅਤੇ ਮਾਣਭੱਤਾ ਦੁੱਗਣਾ ਕਰਨ ਦੀ ਗਰੰਟੀ ਦਿੱਤੀ ਸੀ ਪਰ ਅਜੇ ਤੱਕ ਇਹ ਦੋਵੇਂ ਮੰਗਾਂ ਨਹੀ ਮੰਨੀਆ ,ਨੰਬਰਦਾਰਾਂ ਵਿਚ ਭਾਰੀ ਰੋਸ ਪਾਇਆ ਜਾਦਾ ਹੈ | ਮੀਟਿੰਗ ਵਿਚ ਪਾਸ ਕੀਤਾ ਗਿਆ ਜੇ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿਚ ਇਸ ਪਾਰਟੀ ਦਾ ਮੁਕੰਮਲ ਤੌਰ ਤੇ ਬਾਈ ਕਾਟ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਉ ਕੀਤਾ ਜਾਵੇਗਾ | ਮੀਟਿੰਗ ਵਿਚ ਇਹ ਵੀ ਪਾਸ ਕੀਤਾ ਗਿਆ ਕਿ ਸੰਗਰੂਰ ਤਹਿਸੀਲ ਬਾਡੀ ਦੀ ਚੋਣ 4 ਜੂਨ ਨੂੰ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸਾਹਿਬ ਬਰਨਾਲਾ ਕੈਂਚੀਆਂ ਸੰਗਰੂਰ ਜ਼ਿਲ੍ਹਾ ਪ੍ਰਧਾਨ ਦੀ ਸਰਪ੍ਰਸਤੀ ਹੇਠ 10-00 ਵਜੇ ਹੋਵੇਗੀ ਤਹਿਸੀਲ ਸੰਗਰੂਰ ਦੇ ਸਾਰੇ ਨੰਬਰਦਾਰਾਂ ਨੂੰ ਸਮੇਂ ਸਿਰ ਹਾਜ਼ਰ ਹੋਣ ਦੀ ਬੇਨਤੀ ਕੀਤੀ ਗਈ | ਇਸ ਮੀਟਿੰਗ ਵਿਚ ਬੀਬੀ ਕੰਵਲਜੀਤ ਕੌਰ ਅÏਲਖ ਸੂਬਾ ਪ੍ਰਧਾਨ ਇਸਤਰੀ ਵਿੰਗ, ਦਲਵਾਰਾ ਸਿੰਘ ਕਾਝਲਾਂ ਸੀਨੀਅਰ ਮੀਤ ਪ੍ਰਧਾਨ ਅਤੇ ਜਾਗਰ ਸਿੰਘ ਬੰਗਾਂਵਾਲੀ ਕੇਸਰ ਸਿੰਘ ਜੱਖਲਾਂ ਅਮਨਦੀਪ ਸਿੰਘ ਝਾੜੋ, ਮਨਜੀਤ ਸਿੰਘ ਨਗਲਾ, ਪਰਮਜੀਤ ਸਿੰਘ ਕਿਲਾ ਭਰੀਆਂ, ਭਰਪੂਰ ਸਿੰਘ ਗਹਿਲਾ ਸਾਰੇ ਤਹਿਸੀਲ ਪ੍ਰਧਾਨ, ਪ੍ਰੀਤਮ ਸਿੰਘ ਲੋਗੋਵਾਲ, ਅਵਤਾਰ ਸਿੰਘ ਝਨੇੜੀ, ਨਰਾਇਣ ਸਿੰਘ ਫਲੇੜਾ, ਸੁਖਪਾਲ ਸਿੰਘ ਮੰਗਵਾਲ, ਨਛੱਤਰ ਸਿੰਘ ਬੜੀ, ਰਘਵੀਰ ਸਿੰਘ ਰੂਪਾਹੇੜੀ, ਜਸਪਾਲ ਸਿੰਘ ਕਾਂਝਲਾ, ਹਰੀ ਸਿੰਘ ਈਲਵਾਲ, ਰਵਿੰਦਰ ਸਿੰਘ ਲਿੱਦੜਾਂ, ਸੁਖਵਿੰਦਰ ਸਿੰਘ ਸੰਗਰੂਰ, ਭੁਪਿੰਦਰ ਸਿੰਘ ਖਿਲਰੀਆਂ, ਨਛੱਤਰ ਸਿੰਘ ਦਿੱਤਪੁਰ, ਹਰਮਿਲਾਪ ਸਿੰਘ ਕਿਲਾ ਭਰੀਆਂ, ਜਰਨੈਲ ਸਿੰਘ ਤੁੰਗਾਂ, ਹਰਪ੍ਰੀਤ ਸਿੰਘ ਪਲਾਸੌਰ, ਬਘੇਲ ਸਿੰਘ ਪਲਾਸੋਰ, ਕੁਲਦੀਪ ਸਿੰਘ ਕਾਝਲਾਂ, ਸੁਖਮਹਿੰਦਰ ਸਿੰਘ ਮੌੜਾ, ਪ੍ਰੀਤਮ ਸਿੰਘ ਸੈਂਣੀ, ਬਲਵਿੰਦਰ ਸਿੰਘ ਲੱਡੀ, ਸੁਖਮਿੰਦਰ ਸਿੰਘ ਖੇੜੀ, ਅਵਤਾਰ ਸਿੰਘ ਲੋਗੋਵਾਲ, ਗੁਰਵਿੰਦਰ ਸਿੰਘ ਕਲੌਦੀ, ਅਮਿ੍ਤਪਾਲ ਸਿੰਘ ਬੋਲੇਵਾਲ, ਹਰੀ ਸਿੰਘ ਬਡਰੁੱਖਾਂ, ਧੀਰਜ ਸਿੰਘ ਖਿਲਰੀਆਂ, ਜਸਵਿੰਦਰ ਸਿੰਘ ਬੰਗਾਂਵਾਲੀ, ਅਤੇ ਕਿ੍ਸਨ ਸਿੰਘ ਰੂਪਾਹੇੜੀ

Ad Position 22
No active advertisement
ਪਿਛਲੀ ਖ਼ਬਰ ਧੋਖਾਧੜੀ ਕਰਨ ਦੇ ਦੋਸ਼ਾਂ ਵਿਚੋਂ ਫਾਈਨੈਂਸ ਕੰਪਨੀ ਦੇ ਮੈਨੇਜਰ ਸਮੇਤ ਤਿੰਨ ਬਰੀ ਅਗਲੀ ਖ਼ਬਰ ਨੰਗਲਾ ਦੀ ਨਿਊ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਕੋਆਪਰੇਟਿਵ ਸੁਸਾਇਟੀ 'ਚ ਕਿਸਾਨਾਂ ਨਾਲ ਹੋ ਰਿਹਾ ਧੱਕਾ <br/>
Ad Position 24