16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਧੋਖਾਧੜੀ ਕਰਨ ਦੇ ਦੋਸ਼ਾਂ ਵਿਚੋਂ ਫਾਈਨੈਂਸ ਕੰਪਨੀ ਦੇ ਮੈਨੇਜਰ ਸਮੇਤ ਤਿੰਨ ਬਰੀ

Ad Position 21
No active advertisement
ਅਜੀਤ ਡੈਸਕ 07-05-2026
ਸੰਗਰੂਰ, 6 ਮਈ (ਧੀਰਜ ਪਸੋਰੀਆ) - ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਅਤੇ ਹੋਰਨਾਂ ਵਕੀਲਾਂ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਕੀਤੀਆਂ ਅਪੀਲਾਂ 'ਤੇ ਸੁਣਵਾਈ ਮੁਕੰਮਲ ਹੋਣ ਉੱਤੇ ਧੋਖਾਧੜੀ ਦੇ ਇੱਕ ਮਾਮਲੇ ਵਿਚੋਂ ਇੱਕ ਫਾਈਨੈਂਸ ਕੰਪਨੀ ਦੇ ਮੈਨੇਜਰ ਸਮੇਤ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਪਾਸ 27 ਫਰਵਰੀ 2017 ਨੂੰ ਦਰਜ ਮਾਮਲੇ ਮੁਤਾਬਿਕ ਗੁਰਮੀਤ ਸਿੰਘ ਵਾਸੀ ਮੋਫਰ ਸਮੇਤ ਮੈਡਮ ਸੁਖਵੀਰ ਕੌਰ ਬਿਆਨਾ 'ਤੇ ਗੁਰਸੁਰਿੰਦਰਜੀਤ ਸਿੰਘ ਵਾਸੀ ਤਰੰਜੀਖੇੜਾ (ਸੰਗਰੂਰ), ਹਰਮਨ ਸਿੰਘ ਵਾਸੀ ਬਹਾਦਰਪੁਰ (ਸੰਗਰੂਰ) ਅਤੇ ਪ੍ਰੇਮ ਸਿੰਘ ਵਾਸੀ ਲਹਿਰਾਗਾਗਾ (ਸੰਗਰੂਰ) ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ | ਹੇਠਲੀ ਅਦਾਲਤ ਨੇ ਤਿੰਨਾਂ ਨੂੰ ਇੱਕ -ਇੱਕ ਸਾਲ ਦੀ ਕੈਦ ਅਤੇ ਪੰਜ- ਪੰਜ ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ | ਇਸ ਫ਼ੈਸਲੇ ਖ਼ਿਲਾਫ਼ ਤਿੰਨਾਂ ਵਲੋਂ ਕੀਤੀਆਂ ਵੱਖ-ਵੱਖ ਅਪੀਲਾਂ 'ਤੇ ਸੁਣਵਾਈ ਮੁਕੰਮਲ ਕਰਦਿਆਂ ਹੁਣ ਅਦਾਲਤ ਨੇ ਤਿੰਨਾਂ ਨੂੰ ਧੋਖਾਧੜੀ ਦੇ ਦੋਸ਼ਾਂ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਦਿਨੇ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਸਰਚ ਆਪੇ੍ਰਸ਼ਨ ਮਾਰਚ ਤੇ ਰਾਤ ਨੂੰ ਚੋਰਾਂ ਵੱਲੋਂ ਬੇਖ਼ੌਫ਼ ਅੱਧੀ ਦਰਜਨ ਘਰਾਂ... ਅਗਲੀ ਖ਼ਬਰ ਨੰਬਰਦਾਰਾਂ ਨੇ ਮੀਟਿੰਗ ਵਿਚ ਵਿਚਾਰੇ ਮਸਲੇ
Ad Position 24