ਸੰਗਰੂਰ, 16 ਮਈ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਜਿੱਥੇ 2.40 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਗਈ ਸੀ ਵਿੱਚ ਕਣਕ ਦਾ ਝਾੜ ਘਟਣ ਕਾਰਨ ਜ਼ਿਲੇ੍ਹ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਨਾਲੋਂ 50 ਹਜ਼ਾਰ ਮੀਟਰਕ ਟਨ ਕਣਕ ਦੀ ਘੱਟ ਆਮਦ ਹੋਈ ਹੈ | ਇਸ ਸਾਲ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਵੱਖ-ਵੱਖ ਖ਼ਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ 900173 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ 950437 ਮੀਟਰ ਕਣਕ ਦੀ ਖ਼ਰੀਦ ਕੀਤੀ ਗਈ ਸੀ | ਸਾਲ 2024 ਵਿੱਚ ਇਹ ਖ਼ਰੀਦ ਦਾ ਅੰਕੜਾ 987726 ਮੀਟਰਕ ਟਨ ਸੀ | ਇਸ ਸਾਲ ਹੋਈ ਖ਼ਰੀਦ ਵਿੱਚੋਂ ਸਭ ਤੋਂ ਜ਼ਿਆਦਾ ਖ਼ਰੀਦ 365671 ਮੀਟਰਕ ਟਨ ਪਨਗਰੇਨ ਵੱਲੋਂ ਕੀਤੀ ਗਈ ਹੈ | ਇਸ ਸਬੰਧੀ ਖੇਤੀਬਾੜੀ ਅਫਸਰ ਡਾਕਟਰ ਇੰਦਰਜੀਤ ਸਿੰਘ ਭੱਟੀ ਦਾ ਕਹਿਣਾ ਕਿ ਫਰਵਰੀ ਮਹੀਨੇ ਵਿੱਚ ਜਰੂਰਤ ਤੋਂ ਜ਼ਿਆਦਾ ਤਾਪਮਾਨ ਵਧਣ ਕਾਰਨ ਅਤੇ ਉਸ ਤੋਂ ਬਾਅਦ ਹੋਈ ਬੇਮੌਸਮੀ ਬਰਸਾਤ ਕਾਰਨ ਕਣਕ ਦੇ ਝਾੜ ਤੇ ਅਸਰ ਪਿਆ ਹੈ ਜਿਵੇਂ ਕਿ ਪਿਛਲੇ ਸਾਲ ਜ਼ਿਲੇ੍ਹ ਵਿੱਚ ਕਣਕ ਦਾ ਝਾੜ 5798 ਕਿਲੋ ਪ੍ਰਤੀ ਹੈਕਟੇਅਰ ਸੀ ਇਸ ਵਾਰ ਇਹ ਝਾੜ ਅੰਦਾਜਨ 5526 ਕਿਲੋ ਪ੍ਰਤੀ ਹੈਕਟੇਅਰ ਰਹਿ ਗਿਆ ਹੈ | ਇਸ ਦਾ ਅਸਰ ਸਿਰਫ ਮੰਡੀਆਂ ਤੱਕ ਸੀਮਤ ਨਹੀਂ ਰਹੇਗਾ ਬਲਕਿ ਇਸ ਦਾ ਸਿੱਧਾ ਅਸਰ ਖੇਤੀਬਾੜੀ ਅਰਥਵਿਵਸਥਾ ਅਤੇ ਕਿਸਾਨਾਂ ਦੀ ਆਮਦਨ ਤੇ ਵੀ ਪਿਆ ਹੈ | ਇਸ ਸਬੰਧੀ ਆੜਤੀਆ ਐਸੋਸੀਏਸ਼ਨ ਸੰਗਰੂਰ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਵਿਜੇ ਜੈਨ, ਕਮਲ ਮਿੱਤਲ, ਮਨੋਜ ਗਰਗ, ਹਰਿੰਦਰ ਬਾਵਾ, ਪ੍ਰਦੀਪ ਸਿੰਗਲਾ, ਨਰੇਸ਼ ਵਿਕੀ, ਅਮਨ ਪੂਨੀਆਂ, ਜਤਿੰਦਰ ਗਰੇਵਾਲ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਲਵੀਰ ਅÏਲਖ, ਦਰਸ਼ਨ ਕੁਮਾਰ ਤੁੰਗਾਂ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਊਾਟੈਂਟ ਯੂਨੀਅਨ ਦੇ ਜ਼ਿਲਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ ਅਤੇ ਵਰਨ ਬੰਟੀ ਦਾ ਕਹਿਣਾ ਹੈ ਕਿ ਕਣਕ ਦੀ ਘਟੀ ਆਮਦ ਦਾ ਅਸਰ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਦੀ ਆੜਤ ਅਤੇ ਲੇਬਰ ਦੀ ਮਜ਼ਦੂਰੀ ਤੇ ਵੀ ਪਿਆ ਹੈ |