ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਉੱਪਲੀ ਫਾਟਕਾਂ ਨਜ਼ਦੀਕ ਰੇਲਵੇ ਟਰੈਕ ਦੀ ਝਾੜੀਆਂ ਕੋਲੋਂ ਇੱਕ ਅਣਪਛਾਤੇ ਵਿਅਕਤੀ ਦਾ ਮਿ੍ਤਕ ਸਰੀਰ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਲਾਲ ਸਿੰਘ, ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਲਾਸ਼ ਕਾਫ਼ੀ ਪੁਰਾਣੀ ਹਾਲਤ ਵਿੱਚ ਮਿਲੀ ਹੈ | ਮਿ੍ਤਕ ਦੇ ਲਾਲ ਅਤੇ ਸਫੈਦ ਰੰਗ ਦੀ ਚੈੱਕਦਾਰ ਕਮੀਜ਼ ਅਤੇ ਨੀਲੇ ਰੰਗ ਦੀ ਜੀਨਸ ਪੈਂਟ ਪਾਈ ਹੋਈ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਉਸ ਨੇ ਜਾਂਚ ਆਰੰਭ ਕਰ ਦਿੱਤੀ ਹੈ | ਮਿ੍ਤਕ ਦੀ ਪਹਿਚਾਣ ਲਈ ਉਸ ਦਾ ਮਿ੍ਤਕ ਸਰੀਰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਗਈ ਹੈ | ਪੁਲਿਸ ਨੇ ਅਪੀਲ ਕੀਤੀ ਕਿ ਮਿ੍ਤਕ ਨੂੰ ਜੇ ਕੋਈ ਪਹਿਚਾਣਦਾ ਹੈ ਤਾਂ ਤੁਰੰਤ ਥਾਣਾ ਜੀ.ਆਰ.ਪੀ. ਨਾਲ ਸੰਪਰਕ ਕਰੋ |