20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਨੇਕਾਂ ਸਨੇਹੀਆਂ ਤੇ ਆਗੂਆਂ ਨੇ ਮਾਤਾ ਭਜਨ ਕੌਰ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

Ad Position 21
No active advertisement
ਮਾਤਾ ਭਜਨ ਕੌਰ ਰੰਧਾਵਾ ਕਾਤਰੋਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਤੇ ਹਾਜ਼ਰ ਸੰਗਤਾਂ | ਤਸਵੀਰ: ਦਰਸ਼ਨ ਸਿੰਘ ਖੇੜੀ <br/> 25-05-2026
ਸ਼ੇਰਪੁਰ, 24 ਮਈ (ਦਰਸ਼ਨ ਸਿੰਘ ਖੇੜੀ) - ਸ਼੍ਰੋਮਣੀ ਅਕਾਲੀ ਦਲ ਦੇ ਧੂਰੀ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਦੀ ਮਾਤਾ ਭਜਨ ਕੌਰ ਨਮਿੱਤ ਗੁਰਦੁਆਰਾ ਗੰਗਸਰ ਸਾਹਿਬ ਕਾਤਰੋਂ ਵਿਖੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸਨੇਹੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਸ਼ਰਧਾ, ਸਤਿਕਾਰ ਤੇ ਸਨਮਾਨ ਭੇਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਪਿਤਾ ਤੀਰਥਾਂ ਦੇ ਸਮਾਨ ਹੁੰਦੇ ਹਨ ਅਤੇ ਮਾਂ ਜੱਗ ਦੀ ਜਨਨੀ ਤੇ ਸਮਾਜ ਦਾ ਪੰਘੂੜਾ ਹੁੰਦੀ ਹੈ | ਮਿੱਡੂਖੇੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਜ ਰੰਧਾਵਾ ਪਰਿਵਾਰ ਦਾ ਜੇਕਰ ਪੰਥਕ ਸਫ਼ਾਂ ਵਿਚ ਨਾਂਅ ਹੈ ਤਾਂ ਇਹ ਮਾਤਾ ਭਜਨ ਕੌਰ ਰੰਧਾਵਾ ਵਲੋਂ ਦਿੱਤੇ ਚੰਗੇ ਸੰਸਕਾਰਾਂ ਕਰਕੇ ਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਸਟੇਜ ਸੰਚਾਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਲਕਾ ਸੰਗਰੂਰ ਦੇ ਇੰਚਾਰਜ ਅਰਵਿੰਦ ਖੰਨਾ, ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਹਲਕਾ ਮਲੇਰਕੋਟਲਾ ਦੀ ਇੰਚਾਰਜ ਬੀਬੀ ਜਾਹਿਦਾ ਸੁਲੇਮਾਨ, ਉੱਘੇ ਉਦਯੋਗਪਤੀ ਹਰੀ ਸਿੰਘ ਨਾਭਾ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਿਲ੍ਹਾ ਅਕਾਲੀ ਜਥਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਧਾਰਮਿਕ ਸ਼ਖ਼ਸੀਅਤ ਸੰਤ ਹਾਕਮ ਸਿੰਘ ਗੰਡੇਵਾਲ ਨੇ ਉਨ੍ਹਾਂ ਦੀਆ ਧਾਰਮਿਕ, ਵਿਦਿਅਕ, ਪਰਿਵਾਰਕ ਤੇ ਸਮਾਜਿਕ ਖੇਤਰ ਵਿਚ ਨਿਭਾਈਆਂ ਕੀਤੀਆਂ ਮਹਾਨ ਨਿਸ਼ਕਾਮ ਪੰਥਕ ਸੇਵਾਵਾਂ ਤੇ ਘਾਲਣਾਵਾਂ ਨੂੰ ਯਾਦ ਕੀਤਾ | ਇਸ ਮੌਕੇ ਬੀਜੇਪੀ ਆਗੂ ਉਂਕਾਰ ਸਿੰਘ ਧੂਰੀ, ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਇਕਬਾਲ ਸਿੰਘ ਪੂਨੀਆਂ, ਜਸਵੀਰ ਸਿੰਘ ਦਿਉਲ, ਹਰਦੇਵ ਸਿੰਘ ਸੇਹਕੇ, ਪ੍ਰੋਫੈਸਰ ਜਗਸੀਰ ਸਿੰਘ ਮਡਾਹੜ, ਗਮਦੂਰ ਸਿੰਘ ਮੰਡੇਰ, ਸਰਬਜੀਤ ਸਿੰਘ ਰੰਧਾਵਾ, ਯੂਥ ਅਕਾਲੀ ਆਗੂ ਗੁਰਬਖਸ਼ ਸਿੰਘ ਰੰਧਾਵਾ, ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਸ਼ੁਭਮ ਸ਼ੁਭੀ ਸ਼ਰਮਾ ਧੂਰੀ, ਗੁਰਪਿਆਰ ਸਿੰਘ ਧੂਰਾ, ਗੁਰਬਖਸ਼ ਸਿੰਘ ਗੁੱਡੂ, ਇੰਦਰਪਾਲ ਸਿੰਘ ਗੋਲਡੀ, ਸੰਜੀਵ ਕੁਮਾਰ ਪਿੰਟਾ, ਧਰਮਪਾਲ, ਭੁਪਿੰਦਰ ਕੁਮਾਰ ਮਿੱਠਾ, ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਜਥੇਦਾਰ ਨਿਰਭੈ ਸਿੰਘ ਮਾਹਮਦਪੁਰ, ਗੁਰਬਚਨ ਸਿੰਘ ਘਨੌਰ, ਸਰਪੰਚ ਗਰੀਬ ਸਿੰਘ ਛੰਨਾਂ, ਜਸਵਿੰਦਰ ਸਿੰਘ ਦੀਦਾਰਗੜ੍ਹ ਸਰਕਲ ਪ੍ਰਧਾਨ ਸ਼ੇਰਪੁਰ, ਬਾਬਾ ਰਣਜੀਤ ਸਿੰਘ ਅਲੀਪੁਰ ਖ਼ਾਲਸਾ, ਸੂਬੇਦਾਰ ਮਨੀ ਸਿੰਘ ਕਾਤਰੋਂ, ਜਸਦੇਵ ਸਿੰਘ ਕਾਲਾਬੂਲਾ, ਸਰਪੰਚ ਰਾਜਵਿੰਦਰ ਸਿੰਘ ਰਾਜ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ, ਸੁਖਮਿੰਦਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਸਰਬਜੀਤ ਸਿੰਘ ਕਾਤਰੋਂ, ਹਰਬੰਸ ਸਿੰਘ ਮੰਡੇਰ ਕੈਨੇਡਾ, ਗਿਆਨ ਸਿੰਘ ਬਾਵਾ, ਜਤਿੰਦਰ ਸਿੰਘ ਸੋਨੀ ਮੰਡੇਰ, ਡਾਕਟਰ ਸੁਖਵਿੰਦਰ ਸਿੰਘ ਧਾਂਦਰਾ, ਠੇਕੇਦਾਰ ਜਸਦੇਵ ਸਿੰਘ ਜੱਸਾ ਧੂਰੀ, ਦਵਿੰਦਰ ਸਿੰਘ ਕਾਲਾਬੂਲਾ, ਸੁਰਿੰਦਰ ਸਿੰਘ ਤਲਵੰਡੀ, ਸਰਪੰਚ ਪਵਨ ਸਿੰਘ ਭਗਵਾਨਪੁਰਾ, ਸਰਪੰਚ ਗਮਦੂਰ ਸਿੰਘ ਭਸੌੜ, ਸਰਪੰਚ ਗੁਰਵਿੰਦਰ ਸਿੰਘ ਕਾਤਰੋਂ, ਰਣਜੀਤ ਸਿੰਘ ਖੇੜੀ ਖੁਰਦ, ਐਡਵੋਕੇਟ ਬਲਦੇਵ ਸਿੰਘ ਪੇਧਨੀ, ਜਗਰੂਪ ਸਿੰਘ ਮਾਂਮਦਪੁਰ, ਮੇਲ ਮਾਹਮਦਪੁਰ, ਸੇਠ ਜੀਵਨ ਲਾਲ, ਗੁਰਜੀਤ ਸਿੰਘ ਈਸਾਪੁਰ, ਮਹਿੰਦਰ ਸਿੰਘ ਲੱਡਾ, ਜਗਰੂਪ ਸਿੰਘ ਲੱਡਾ ਸਰਕਲ ਪ੍ਰਧਾਨ, ਬਲਦੇਵ ਸਿੰਘ ਬੇਨੜਾ, ਤਰਨਜੀਤ ਸਿੰਘ ਖੇੜੀ, ਗੁਰਤੇਜ ਸਿੰਘ ਧੌਲਾ, ਮਾਸਟਰ ਦਰਸ਼ਨ ਸਿੰਘ ਖੇੜੀ, ਮਾਸਟਰ ਪਿ੍ਤਪਾਲ ਸਿੰਘ ਖੇੜੀ, ਹਰਜਿੰਦਰ ਸਿੰਘ ਕਾਂਝਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਦੇਵ ਸਿੰਘ ਧਨੇਸਰ,ਐਡਵੋਕੇਟ ਅਮਨਦੀਪ ਸਿੰਘ ਭਸੌੜ, ਐਡਵੋਕੇਟ ਸੁਖਵਿੰਦਰ ਸਿੰਘ ਮੀਮਸਾ, ਰੇਸ਼ਮ ਸਿੰਘ ਬਾਲੀਆਂ, ਮਾਸਟਰ ਜੰਗ ਸਿੰਘ ਫੱਟੜ, ਜਗਜੀਤ ਸਿੰਘ ਘਨੌਰੀ, ਇੰਦਰਜੀਤ ਸਿੰਘ ਘਨੌਰੀ, ਸੁਖਦੇਵ ਸਿੰਘ ਧਨੇਸਰ, ਸੁਖਵਿੰਦਰ ਸਿੰਘ ਬੌਬੀ ਰੂੜਗੜ੍ਹ, ਸੁਖਦੀਪ ਸ਼ਰਮਾ ਰੂੜਗੜ, ਪਰਮਜੀਤ ਸਿੰਘ ਬਾਠ, ਗੁਰਤੇਜ ਸਿੰਘ ਰੂੜਗੜ੍ਹ, ਸੁਖਵਿੰਦਰ ਸਿੰਘ ਮਾਹਮਦਪੁਰ, ਮਾਸਟਰ ਕੁਲਵਿੰਦਰ ਸਿੰਘ ਮਾਹਮਦਪੁਰ, ਬਿਰਜ ਲਾਲ ਕਾਂਝਲਾ, ਦਰਸ਼ਨ ਸਿੰਘ ਕਾਂਝਲਾ, ਜਗਦੇਵ ਸਿੰਘ ਜਗਦੇ, ਸੁਸ਼ੀਲ ਕੁਮਾਰ ਬੀਜੇਪੀ, ਕੁਲਵੰਤ ਸਿੰਘ ਭਲਵਾਨ, ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੁਖਵਿੰਦਰ ਸਿੰਘ ਚੂੰਘਾਂ, ਮਨਵਿੰਦਰ ਸਿੰਘ ਬਿੰਨਰ ਧੂਰੀ, ਜਸਵੰਤ ਸਿੰਘ ਭੱਠਲ, ਸੁਰਜੀਤ ਸਿੰਘ ਮੂਲੋਵਾਲ ਚਰਨਜੀਤ ਸਿੰਘ ਗਰੇਵਾਲ ਹੇੜੀਕੇ ਆਦਿ ਪ੍ਰਮੁੱਖ ਸਖਸ਼ੀਅਤਾਂ ਨੇ ਸੰਗਤਾਂ ਸਮੇਤ ਸ਼ਰਧਾ ਸਤਿਕਾਰ ਤੇ ਸਨਮਾਨ ਭੇਟ ਕੀਤਾ | ਸਮਾਗਮ ਦੇ ਅੰਤ ਵਿਚ ਮਾਤਾ ਦੇ ਸਪੁੱਤਰ ਰਣਜੀਤ ਸਿੰਘ ਰੰਧਾਵਾ ਕਾਤਰੋਂ ਹਲਕਾ ਇੰਚਾਰਜ ਧੂਰੀ ਸ਼੍ਰੋਮਣੀ ਅਕਾਲੀ ਦਲ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਇੰਜ. ਦਵਿੰਦਰ ਪਿਸ਼ੌਰ ਵਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਸਨਮਾਨ <br/> ਅਗਲੀ ਖ਼ਬਰ ਸੂਬੇ ਅੰਦਰ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਨ 'ਤੇ ਵਿਕਾਸ ਕੀਤਾ ਜਾਵੇਗਾ- ਕੇਂਦਰੀ ਮੰਤਰੀ ਬਿੱਟੂ <br/>
Ad Position 24