ਅਮਰਗੜ੍ਹ, 24 ਮਈ (ਪਵਿੱਤਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਹਲਕਾ ਅਮਰਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਵਲੋਂ ਗਿਆਨੀ ਜੈਲ ਸਿੰਘ ਕਾਲੋਨੀ ਵਿਖੇ ਨਗਰ ਪੰਚਾਇਤਾਂ ਅਮਰਗੜ੍ਹ ਦੇ ਕੌਂਸਲਰਾਂ ਦੀ ਚੋਣ ਲੜ ਰਹੇ ਵਾਰਡ ਨੰਬਰ ਛੇ ਤੋਂ ਉਮੀਦਵਾਰ ਮਨਦੀਪ ਸਿੰਘ ਮਿੰਟਾ, ਵਾਰਡ ਨੰਬਰ ਅੱਠ ਤੋਂ ਸ਼ੇਰ ਸਿੰਘ ਅਤੇ ਵਾਰਡ ਨੰਬਰ ਨੌ ਤੋਂ ਬੀਬੀ ਕਮਲਜੀਤ ਕੌਰ ਦੇ ਹੱਕ 'ਚ ਚੋਣ ਰੈਲੀ ਕਰਦਿਆਂ ਲੋਕਾਂ ਨੂੰ ਤੱਕੜੀ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ ਗਈ | ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਸੀ ਮੰਨਵੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦੀ ਹਿਤੈਸ਼ੀ ਪਾਰਟੀ ਹੈ | ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਆਟਾ ਦਾਲ ਵਿਧਵਾ ਤੇ ਬੁਢਾਪਾ ਪੈਨਸ਼ਨ ਮੋਟਰਾਂ ਲਈ ਮੁਫ਼ਤ ਬਿਜਲੀ, ਲੜਕੀਆਂ ਲਈ ਸ਼ਗਨ ਸਕੀਮ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਅੰਦਰ ਮੁਲਾਜ਼ਮਾਂ, ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰ ਵਰਗ ਦੇ ਹਿਤਾਂ ਦਾ ਧਿਆਨ ਰੱਖਿਆ ਜਾਂਦਾ ਸੀ ਪ੍ਰੰਤੂ ਅੱਜ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਦਿੱਲੀ ਦੇ ਲੋਕ ਪੰਜਾਬ ਨੂੰ ਦੋਵੇਂ ਹੱਥੀ ਲੁੱਟ ਰਹੇ ਹਨ ਅਤੇ ਪੰਜਾਬ ਦਾ ਪੈਸਾ ਇਸ਼ਤਿਹਾਰਬਾਜ਼ੀ ਤੇ ਖ਼ਰਾਬ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰ ਰੋਜ਼ ਕਤਲੋਗਾਰਤ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹਨਾਂ ਝਾੜੂ ਵਾਲਿਆਂ ਤੋਂ ਖਹਿੜਾ ਛਡਵਾਉਣ ਲਈ ਸਾਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਵੇਗਾ | ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਭੀਮ ਸਿੰਘ ਵੜੈਚ, ਜਥੇਦਾਰ ਮਨਸ਼ਾਂਤ ਸਿੰਘ ਜਲਾਲਾਬਾਦ, ਨਰਿੰਦਰ ਸਿੰਘ ਢੀਡਸਾ, ਰਾਮ ਸਿੰਘ, ਸਰਪੰਚ, ਗੁਰਿੰਦਰ ਸਿੰਘ ਬੂਲਾਪੁਰ, ਰਣਜੋਧ ਸਿੰਘ ਚਪੜੋਦਾ, ਡਾਕਟਰ ਦਵਿੰਦਰ ਗੁਰਨਾਂ, ਲਾਲੀ ਮੰਨਵੀ, ਨਿਰਭੈ ਸਿੰਘ, ਇੰਦਰਜੀਤ ਸਿੰਘ ਚੌਦਾਂ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ, ਸਤਿੰਦਰਪਾਲ ਸਿੰਘ ਕਾਲਾ ਮੰਨਵੀ, ਗੱਗੀ ਮੰਨਵੀ, ਜਸਵੰਤ ਸਿੰਘ ਜੱਸਾ, ਗੁਰਪ੍ਰੀਤ ਸਿੰਘ ਗੁਰਾ, ਵਰਿੰਦਰ ਸਿੰਘ ਗਿੱਲ, ਜੱਗੀ, ਗੁਰਮੇਲ ਸਿੰਘ ਅਤੇ ਆਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |