ਲੌਂਗੋਵਾਲ, 24 ਮਈ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ ਵਾਰਡ ਨੰਬਰ 12 ਤੋਂ ਅਤੇ ਵਾਰਡ ਨੰਬਰ 5 ਪਤੀ-ਪਤਨੀ ਚੋਣ ਲੜ ਰਹੇ ਹਨ | ਵਾਰਡ ਨੰਬਰ 12 ਤੋਂ ਸੁਖਵਿੰਦਰ ਸਿੰਘ ਚਹਿਲ ਅਤੇ ਵਾਰਡ ਨੰਬਰ 5 ਤੋਂ ਕਰਮਜੀਤ ਕੌਰ ਚੋਣ ਮੈਦਾਨ ਹਨ | ਉਮੀਦਵਾਰ ਸੁਖਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਲਗਾਤਾਰ ਵੋਟਰਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ | ਕਾਫ਼ਲੇ ਸਮੇਤ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ | ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਪੰਚ ਹੁੰਦਿਆਂ ਰਿਕਾਰਡ ਤੋੜ ਵਿਕਾਸ ਅਤੇ ਸਾਂਝੇ ਕੰਮ ਕੀਤੇ | ਕੌਂਸਲਰ ਬਣ ਕੇ ਵੀ ਵਾਰਡ ਅਤੇ ਸ਼ਹਿਰ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ |