ਸੁਨਾਮ ਊਧਮ ਸਿੰਘ ਵਾਲਾ, 30 ਮਈ (ਧਾਲੀਵਾਲ, ਭੁੱਲਰ) - ਪੰਜਾਬ ਸਰਕਾਰ ਸਿੱਖਿਆ ਮਹਾਂ ਜਸ਼ਨ ਮਾਪੇ-ਅਧਿਆਪਕ ਮਿਲਣੀ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਬਿਗੜਵਾਲ ਵਿਖੇ ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵਲੋਂ ਸਰਪੰਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਲ ਦੀ ਅਗਵਾਈ ਹੇਠ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਆਏ ਪ੍ਰਸੰਸਾ ਪੱਤਰ ਅਧਿਆਪਕਾਂ ਤੇ ਬੱਚਿਆਂ ਨੂੰ ਦਿੱਤੇ ਗਏ | ਇਸ ਮੌਕੇ ਕਲੱਬ ਪ੍ਰਧਾਨ ਨੇ ਬੱਚਿਆਂ ਨੂੰ ਵਧਾਈ ਦਿੰਦੇ ਕਿਹਾ ਹਰ ਬੱਚੇ ਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਤਾਂ ਜੋ ਅਸੀਂ ਚੰਗੇ ਨੰਬਰ ਪ੍ਰਾਪਤ ਕਰ ਸਕੇ ਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਣ ਸ੍ਰੀ ਮਤੀ ਰੈਣੂ ਬਾਲਾ ਸੈਂਟਰ ਹੈੱਡ ਟੀਚਰ ਨੇ ਕਲੱਬ ਅਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਆਪ, ਗੁਰਸੇਵਕ ਸਿੰਘ ਬਿਗੜਵਾਲ ਕਲੱਬ ਪ੍ਰਧਾਨ, ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸ੍ਰੀ ਮਤੀ ਰੈਣੂ ਬਾਲਾ,ਮੱਘਰ ਸਿੰਘ ਪੰਚ, ਸ੍ਰੀ ਸ਼ਿਵ ਕੁਮਾਰ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ, ਮਾਸਟਰ ਹਰਿੰਦਰ ਸਿੰਘ, ਸ੍ਰੀ ਅੰਕੁਰ ਕਾਂਸਲ, ਸ੍ਰੀ ਮਨਦੀਪ ਸਿੰਘ, ਰਬੀਨਾ ਸਿੱਧੂ, ਸ੍ਰੀ ਮਤੀ ਰਵਿੰਦਰ ਕੌਰ, ਸ੍ਰੀਮਤੀ ਸੁਨੈਨਾ ਗੋਇਲ, ਮਿਸ ਸੁਮਨ ਰਾਣੀ, ਸੋਨੀਆ ਕੌਰ, ਸ੍ਰੀ ਰੁਪਿੰਦਰਜੀਤ ਸਿੰਘ, ਡਾ ਅਮਰੀਕ ਸਿੰਘ, ਗੁਰਜੀਤ ਸਿੰਘ ਨੰਬਰਦਾਰ, ਨਰਿੰਦਰ ਸਿੰਘ ਬਬਲੀ, ਸਿਕੰਦਰ ਸਿੰਘ ਗਿੱਲ, ਗੁਰਮੀਤ ਸਿੰਘ ਮੀਤਾ, ਕਰਮਜੀਤ ਸਿੰਘ, ਹਰਪਾਲ ਸਿੰਘ ਆਦਿ ਮੌਜੂਦ ਸਨ |