10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਪੰਚ ਭੀਮ ਦਾਸ ਬਾਵਾ ਬਣੇ ਵੈਰਾਗੀ ਵੈੱਲਫੇਅਰ ਬੋਰਡ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਲੌਂਗੋਵਾਲ, 11 ਜੂਨ (ਵਿਨੋਦ, ਖੰਨਾ)-ਲੌਂਗੋਵਾਲ ਦੀ ਪਿੰਡੀ ਭਾਈ ਕੀ ਸਮਾਧ ਦੇ ਸਰਪੰਚ ਭੀਮ ਦਾਸ ਬਾਵਾ ਨੂੰ ਵੈਰਾਗੀ ਵੈੱਲਫੇਅਰ ਬੋਰਡ ਪੰਜਾਬ ਵਲੋਂ ਜ਼ਿਲ੍ਹਾ ਸੰਗਰੂਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ ਲਈ ਸਰਪੰਚ ਭੀਮ ਦਾਸ ਬਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਵੈਰਾਗੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਗੁਰਮੀਤ ਬਾਵਾ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਤੇ ਸਮਰਪਣ ਨਾਲ ਨਿਭਾਉਣਗੇ ਅਤੇ ਵੈਰਾਗੀ ਸਮਾਜ ਦੀ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੰੁਚਾਉਣ ਲਈ ਯਤਨਸ਼ੀਲ ਰਹਿਣਗੇ | ਇਸ ਨਿਯੁਕਤੀ 'ਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ, ਸਰਪੰਚ ਸਤਿਗੁਰ ਸਿੰਘ ਸ਼ੇਰੋਂ, ਸਰਪੰਚ ਜਗਰਾਜ ਸਿੰਘ ਮੰਡੇਰ, ਸਰਪੰਚ ਨਿਹਾਲ ਸਿੰਘ, ਸਰਪੰਚ ਗੋਬਿੰਦ ਸਿੰਘ ਉਦੇ ਭਾਨ ਸਿੰਘ ਨਗਰ, ਸਰਪੰਚ ਦਰਸ਼ਨ ਸਿੰਘ ਕੈਂਬੋਵਾਲ, ਸਰਪੰਚ ਲਖਵੀਰ ਸਿੰਘ ਲੱਕੀ, ਸਰਪੰਚ ਜਗਤਾਰ ਸਿੰਘ ਢੱਡਰੀਆਂ, ਸਰਪੰਚ ਸਿਕੰਦਰ ਸਿੰਘ ਮਾਡਲ ਟਾਊਨ ਅਤੇ ਕੇਸਰ ਸਿੰਘ ਅÏਜਲਾ ਨੇ ਭਰਵੀਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਗਰਮੀ 'ਚ 72 ਘੰਟਿਆਂ ਤੋਂ ਟਾਵਰ 'ਤੇ ਚੜ੍ਹੇ ਹਰਜੀਤ ਸਿੰਘ ਦੇ ਸੁੱਜੇ ਪੈਰ ਤੇ ਗਰਮੀ ਕਾਰਨ ਝੁਲਸਿਆ ਚਿਹਰਾ ਅਗਲੀ ਖ਼ਬਰ ਡਰੱਗ ਸੈਂਸਜ਼ ਦੀ ਆੜ ਵਿਚ ਜਬਰਦਸਤੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਕੀਤਾ ਜਾ ਰਿਹੈ ਮਾਨਸਿਕ ਪ੍ਰੇਸ਼ਾਨ-ਜੀ. ਟੀ. ਯੂ...
Ad Position 24