10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਥਾਣਾ ਸਿਟੀ ਧੂਰੀ ਵਲੋਂ ਦਾਜ ਦੇ ਲੋਭੀ ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਧੂਰੀ, 11 ਜੂਨ (ਲਖਵੀਰ ਸਿੰਘ ਧਾਂਦਰਾ)-ਥਾਣਾ ਸਿਟੀ ਧੂਰੀ ਵਲੋਂ ਦਾਜ ਦੇ ਕੇਸ ਵਿਚ ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਨ ਸੂਚਨਾ ਪ੍ਰਾਪਤ ਹੋਈ ਹੈ | ਇਸ ਸੰਬੰਧੀ ਥਾਣਾ ਸਿਟੀ ਧੂਰੀ ਦੇ ਐਸ. ਐੱਚ. ਓ. ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਪੁਲਿਸ ਨੂੰ ਲਿਖਵਾਏ ਬਿਆਨ ਕੀ ਜਸਪਾਲ ਗਰਗ ਦੇ ਛੋਟੇ ਪੁੱਤਰ ਰਮੇਸ਼ ਕੁਮਾਰ ਦਾ ਵਿਆਹ 18 ਫਰਵਰੀ 2025 ਨੂੰ ਨੈਨਸੀ ਗਰਗ ਪੁੱਤਰੀ ਨੰਦ ਕਿਸ਼ੋਰ ਵਾਸੀ ਸੰਗਰੂਰ ਨਾਲ ਹੋਇਆ ਸੀ ਅਤੇ ਬਿਆਨਾਂ ਅਨੁਸਾਰ ਪਰਿਵਾਰ ਵਲੋਂ ਦਾਜ ਵਜੋਂ ਕੁੱਲ 50 ਲੱਖ ਦਾ ਖਰਚਾ ਇਹ ਸ਼ਾਦੀ ਵਿਚ ਕੀਤਾ ਗਿਆ ਸੀ ਜਿਸ ਵਿਚ 29 ਤੋਲੇ ਸੋਨਾ ਦਿੱਤਾ ਗਿਆ ਸੀ ਪਰ ਕੁਝ ਚਿਰ ਟਿਕਟਕਾ ਰਹਿਣ ਤੋਂ ਬਾਅਦ ਸਹੁਰਾ ਪਰਿਵਾਰ ਖਾਸ ਕਰ ਕੇ ਸਹੁਰਾ ਜਸਪਾਲ ਗਰਗ ਅਤੇ ਸਤਲੋਚਨਾ ਰਾਣੀ ਹੋਰ ਦਾਜ ਦੀ ਮੰਗ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਮਾਪਿਆਂ ਤੋਂ 40-50 ਲੱਖ ਹੋਰ ਲੈ ਕੇ ਆਵੇ ਤਾਂ ਕਿ ਰਮੇਸ਼ ਕੁਮਾਰ ਨੂੰ ਕੋਈ ਵੱਖਰਾ ਕੰਮ ਕਰਵਾਇਆ ਜਾ ਸਕੇ | ਫਿਰ ਪਰਿਵਾਰਕ ਸਮਝੌਤੇ ਅਨੁਸਾਰ ਪਰਿਵਾਰ ਇਕ ਕੋਠੀ, ਉਸ ਦੀ ਤਿਆਰੀ ਲਈ 50 ਲੱਖ ਤੇ 2 ਕਰੋੜ ਰੁਪਿਆ ਰਮੇਸ਼ ਕੁਮਾਰ ਨੂੰ ਵੱਖਰਾ ਕੰਮ ਖੁਲ੍ਹਵਾਉਣ ਲਈ ਦੇਣ ਲਈ ਤਿਆਰ ਹੋਇਆ ਪਰ ਕੁੱਝ ਸਮੇਂ ਬਾਅਦ ਪਰਿਵਾਰ ਇਸ ਫ਼ੈਸਲੇ ਤੋਂ ਮੁੱਕਰ ਗਿਆ | ਇਸ ਸਮੇਂ ਦਿਨ ਨੈਂਨਸੀ ਦਾ ਸਹੁਰਾ ਜਸਪਾਲ ਗਰਗ, ਸੱਸ ਸਲੋਚਨਾ ਰਾਣੀ, ਜੇਠ ਪੰਕਜ ਤੇ ਜੇਠਾਣੀ ਪੂਜਾ ਉਸ ਨੂੰ ਬਹੁਤ ਜ਼ਿਆਦਾ ਤੰਗ ਕਰਨ ਲੱਗੇ | ਉਨ੍ਹਾਂ ਦੇ ਮਕਾਨ ਦੇ ਗੇਟ ਪੁੱਟ ਦਿੱਤੇ ਗਏ ਅਤੇ ਬਿਜਲੀ ਦਾ ਮੀਟਰ ਵੀ ਲਾਹ ਦਿੱਤਾ ਗਿਆ | ਇਸ ਦੌਰਾਨ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਵੀ ਕੀਤਾ ਗਿਆ | ਉਸ ਨੂੰ ਹੋਰ ਦਾਜ ਲਿਆਉਣ ਲਈ ਵਾਰ ਵਾਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ | ਇਸ ਦੌਰਾਨ ਨੈਨਸੀ ਤੇ ਉਸ ਦੇ ਪਤੀ ਰਮੇਸ਼ ਕੁਮਾਰ ਦੀ ਦਰਖ਼ਾਸਤ ਉੱਪਰ ਐਸ. ਐਸ. ਪੀ. ਸੰਗਰੂਰ ਨੇ ਧੂਰੀ ਦੇ ਪੁਲਿਸ ਅਧਿਕਾਰੀ ਨੂੰ ਪੜਤਾਲ ਕਰਨ ਲਈ ਕਿਹਾ | ਇਸੇ ਦੌਰਾਨ ਨੈਨਸੀ ਦੇ ਸਹੁਰੇ ਜਸਪਾਲ ਗਰਗ ਨੇ ਦਰਖ਼ਾਸਤ ਦੇ ਕੇ ਮੰਗ ਕੀਤੀ ਕਿ ਉਸ ਦੀ ਪੜਤਾਲ ਧੂਰੀ ਪੁਲਿਸ ਤੋਂ ਬਦਲ ਦਿੱਤੀ ਜਾਵੇ | ਪੁਲਿਸ ਜਾਂਚ ਦੌਰਾਨ ਨੈਨਸੀ ਵਲੋਂ ਕੀਤੀ ਸ਼ਿਕਾਇਤ ਦੀ ਪੁਸ਼ਟੀ ਹੋ ਗਈ ਤੇ ਥਾਣਾ ਸਿਟੀ ਧੂਰੀ ਨੂੰ ਜਸਪਾਲ ਗਰਗ ਅਤੇ ਸਤਲੋਚਨਾ ਰਾਣੀ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਅਤੇ ਇਸ ਸੰਬੰਧੀ ਕਾਰਵਾਈ ਕਰ ਕੇ ਥਾਣਾ ਸਿਟੀ ਧੂਰੀ ਵਿਖੇ ਜਸਪਾਲ ਗਰਗ ਪੁੱਤਰ ਜਗਰੂਪ ਚੰਦ ਤੇ ਸਰੋਚਨਾ ਰਾਣੀ ਪਤਨੀ ਜਸਪਾਲ ਗਰਗ ਧੂਰੀ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਥਾਣਾ ਸਿਟੀ ਧੂਰੀ ਦੇ ਐਸ. ਐੱਚ. ਓ. ਜਸਵੀਰ ਸਿੰਘ ਤੂਰ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਤੇ ਜਲਦ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਿਲਣੀ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮਿਲੇ ਮੰਤਰੀ ਗੋਇਲ ਅਗਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨੌਜਵਾਨ ਕੀਤਾ ਜ਼ਖ਼ਮੀ
Ad Position 24