03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਲੈਂਡਮਾਰਗੇਜ ਬੈਂਕਾਂ ਨੂੰ ਜਿੰਦਰੇ ਮਾਰ ਕੇ ਚੱਲ ਰਹੇ ਪੱਕੇ ਧਰਨੇ ਰਹਿਣਗੇ ਜਾਰੀ- ਕਿਸਾਨ ਆਗੂ <br/>

Ad Position 21
No active advertisement
ਅਜੀਤ ਡੈਸਕ 16-06-2026
ਲਹਿਰਾਗਾਗਾ, 15 ਜੂਨ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਧੰਨਾ ਭਗਤ ਲਹਿਰਾਗਾਗਾ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ 'ਚ ਪਿੰਡ ਇਕਾਈਆਂ ਦੇ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ, ਮਨਿੰਦਰ ਸਿੰਘ ਲਦਾਲ, ਮੇਜਰ ਸਿੰਘ ਸੁਰਜਣ ਭੈਣੀ ਨੇ ਕਿਹਾ ਕਿ ਲੈਂਡਮਾਰਗੇਜ ਬੈਂਕ ਦੇ ਸਤਾਏ ਖੁਦਕੁਸ਼ੀ ਕਰਨ ਵਾਲੇ ਪਿੰਡ ਹਰੀ ਨੌ ਦੇ ਸਕੇ ਭਰਾਵਾਂ ਨੂੰ ਇਨਸਾਫ ਦਿਵਾਉਣ ਤੇ ਇਸੇ ਬੈਂਕ ਵੱਲੋਂ ਪੂਰਾ ਲੋਨ ਭਰਨ ਤੋਂ ਬਾਅਦ ਕਿਸਾਨਾਂ ਨੂੰ ਕਲੀਅਰੈਂਸ ਸਰਟੀਫਿਕੇਟ ਦੇਣ ਦੇ ਬਾਵਜੂਦ ਪਹਿਲਾਂ ਤੋਂ ਲੈ ਕੇ ਰੱਖੇ ਖਾਲੀ ਚੈਕਾਂ ਰਾਹੀਂ ਕੋਰਟਾਂ 'ਚ ਕੇਸ ਲਗਾ ਕੇ ਤੰਗ ਕਰਨ ਦੇ ਖਿਲਾਫ 30 ਮਾਰਚ ਤੋਂ ਫਰੀਦਕੋਟ ਬੈਂਕ ਤੇ 11 ਮਈ ਤੋਂ 12 ਹੋਰ ਜਿਲਿ੍ਹਆਂ 'ਚ ਬੈਂਕ ਬੰਦ ਕਰਕੇ ਚੱਲ ਰਹੇ ਪੱਕੇ ਮੋਰਚੇ ਲਗਾਤਾਰ ਜਾਰੀ ਹਨ, 1 ਮਈ ਨੂੰ ਚੰਡੀਗੜ੍ਹ ਪ੍ਰਦਰਸ਼ਨ ਦੌਰਾਨ ਮੰਨੀਆਂ ਮੰਗਾਂ ਤਹਿਤ ਸਥਾਨਕ ਪੁਲਿਸ ਤੇ ਸਿਵਲ ਪ੍ਰਸ਼ਾਸਨ, ਜਥੇਬੰਦੀ ਦੇ ਆਗੂ ਤੇ ਅਧਾਰਤ ਕਮੇਟੀ ਦੀ ਨਿਗਰਾਨੀ ਹੇਠ ਲੈਂਡਮਾਰਗੇਜ ਬੈਂਕ ਦੀ ਟੀਮ ਵੱਲੋਂ ਸਬੰਧਿਤ ਬੈਂਕਾਂ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂ ਤੱਕ ਇਹ ਜਾਂਚ ਪੂਰੀ ਕਰਕੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਬੈਂਕ ਬੰਦ ਕਰਕੇ ਚੱਲ ਰਹੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਸੋਣੀ ਦੀਆਂ ਫਸਲਾਂ 'ਚ ਪਾਉਣ ਲਈ ਇਲਾਕੇ ਅੰਦਰ ਡੀਏਪੀ ਤੇ ਯੂਰੀਆ ਦੀ ਭਾਰੀ ਥੋੜ ਪਾਈ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜਦੋਂ ਵੀ ਡੀਏਪੀ ਖਾਦ ਦਾ ਰੈਕ ਲੱਗਦਾ ਹੈ ਤਾਂ ਸੁਸਾਇਟੀਆਂ ਨੂੰ ਧੱਕੇ ਨਾਲ ਡੀ.ਏ.ਪੀ.. ਦੀ 200 ਬੋਰੀ ਦੇ ਨਾਲ 100 ਬੋਰੀ ਐਨ.ਪੀ.ਕੇ. ਖਾਦ ਥੋਪਿਆ ਜਾ ਰਿਹਾ ਹੈ ਜਦਕਿ ਡੀ.ਏ.ਪੀ ਖਾਦ ਦੇ ਮੁਕਾਬਲੇ ਐਨ ਪੀ ਕੇ ਦੇ ਨਤੀਜੇ ਵਧੀਆ ਨਾ ਹੋਣ, ਤੇ ਭਾਅ ਡੀ.ਏ.ਪੀ. ਤੋਂ ਵੱਧ ਹੋਣ ਦੇ ਚਲਦਿਆਂ ਕਿਸਾਨ ਇਸ ਖਾਦ ਨੂੰ ਵਰਤਣਾ ਪਸੰਦ ਨਹੀਂ ਕਰਦੇ | ਇਸ ਮੌਕੇ ਰਿੰਕੂ ਮੂਨਕ,ਅਵਤਾਰ ਸਿੰਘ ਰਾਮਪੁਰਾ, ਮਨਪ੍ਰੀਤ ਸਿੰਘ ਗਾਗਾ, ਕਾਕਾ ਸਿੰਘ ਸਲੇਮਗੜ੍ਹ, ਮਿੱਠੂ ਸਿੰਘ ਭੂਟਾਲ ਕਲਾਂ, ਜੀਤ ਸਿੰਘ ਜਲੂਰ, ਨਿਰਭੈ ਸਿੰਘ ਰੋੜੇਵਾਲਾ, ਗੁਰਚਰਨ ਸਿੰਘ ਲਹਿਲ ਕਲਾਂ, ਜੱਸੀ ਗਾਗਾ, ਲੀਲਾ ਸਿੰਘ ਨੰਗਲਾ, ਗੁਰਚਰਨ ਸਿੰਘ ਡਸਕਾ, ਬਲਵਿੰਦਰ ਸਿੰਘ ਲਦਾਲ, ਸੁਰਜੀਤ ਸਿੰਘ ਲਹਿਲ ਖੁਰਦ, ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਅਤੇ ਬੀਰ ਕਲਾਂ ਵਿਚਕਾਰ ਲੱਗੀ 'ਬੇਰੁਜ਼ਗਾਰਾਂ ਦੀ ਸੱਥ' ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚੇ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ <br/>
Ad Position 24
No active advertisement