ਅਮਰਗੜ੍ਹ, 25 ਜੂਨ (ਜਤਿੰਦਰ ਮੰਨਵੀ)-ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਹਲਕਾ ਅਮਰਗੜ੍ਹ ਦੇ ਪ੍ਰਮੁੱਖ ਯੂਥ ਆਗੂ ਪ੍ਰੀਤਪਾਲ ਸਿੰਘ ਰੂਬਲ ਨਾਰੀਕੇ ਵੱਲੋਂ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ ਗਈ। ਅਮਰਗੜ੍ਹ ਵਿਖੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਰੂਬਲ ਨਾਰੀਕੇ ਨੇ ਨਵੇਂ ਚੁਣੇ ਗਏ ਜ਼ਿਲ੍ਹਾ ਯੂਥ ਪ੍ਰਧਾਨ ਮਾਲੇਰਕੋਟਲਾ ਸਲਾਮਤ ਅਲੀ ਸਰਵਰਪੁਰ, ਯੂਥ ਹਲਕਾ ਅਮਰਗੜ੍ਹ ਦੇ ਵਾਈਸ ਪ੍ਰਧਾਨ ਜਸ਼ਨ ਚਪੜੌਦਾ, ਯੂਥ ਬਲਾਕ ਪ੍ਰਧਾਨ ਅਹਿਮਦਗੜ੍ਹ ਮੁਹੰਮਦ ਆਦਿਲ ਅਤੇ ਯੂਥ ਜਨਰਲ ਸਕੱਤਰ ਬਲਾਕ ਅਮਰਗੜ੍ਹ ਬੇਅੰਤ ਸਿੰਘ ਭੁਮਸੀ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਇਸ ਮੌਕੇ ਰੂਬਲ ਨਾਰੀਕੇ ਨੇ ਕਾਂਗਰਸੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਦੇ ਸਿਰ ’ਤੇ ਮਾਲੇਰਕੋਟਲਾ ਹਾਊਸ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦਾ ਅਸ਼ੀਰਵਾਦ ਤੇ ਥਾਪੜਾ ਹੋਵੇ, ਉਨ੍ਹਾਂ ਦੀ ਜਿੱਤ ਯਕੀਨਨ ਹੀ ਤੈਅ ਹੁੰਦੀ ਹੈ । ਦੂਜੇ ਪਾਸੇ ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਹਾਈਕਮਾਂਡ, ਐਮ.ਪੀ. ਡਾ. ਅਮਰ ਸਿੰਘ, ਸਾਬਕਾ ਏ.ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖ਼ਤਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ । ਉਨ੍ਹਾਂ ਕਿਹਾ ਕਿ ਅਮਰਗੜ੍ਹ ਹਲਕੇ ਅੰਦਰ ਇਸ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ’ਚ ਯੂਥ ਆਗੂ ਰੂਬਲ ਨਾਰੀਕੇ ਦਾ ਬਹੁਤ ਵੱਡਾ ਅਤੇ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਚੋਣ ਮੁਹਿੰਮ ਨੂੰ ਸਫ਼ਲ ਬਣਾਇਆ। ਇਸ ਖ਼ੁਸ਼ੀ ਦੇ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਬਾਠਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲਜੀਤ ਸਿੰਘ, ਗੁਰਪ੍ਰੀਤ ਚੋਪੜਾ, ਕੁਲਵਿੰਦਰ ਝੁਨੈਰ, ਗੁਰਪ੍ਰੀਤ ਸਰੋਦ ਅਤੇ ਅਵਤਾਰ ਸਿੰਘ ਸਰਵਰਪੁਰ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।