03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੰਜਾਬੀ ਅਤੇ ਭਾਸ਼ਾ ਵਿਭਾਗ ਵਿਰੋਧੀ ਅਧਿਕਾਰੀਆਂ ਨੂੰ ਸਰਕਾਰ ਬਾਹਰ ਦਾ ਰਸਤਾ ਦਿਖਾਵੇ-ਹਰਚੰਦਪੁਰੀ, ਵਰਿਆਣਵੀ

Ad Position 21
No active advertisement
ਅਜੀਤ ਡੈਸਕ 01-07-2026
ਧੂਰੀ 30 ਜੂਨ (ਸੰਜੇ ਲਹਿਰੀ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਸੰਧੂ ਵਰਿਆਣਵੀਂ ਨੇ ਬਿਆਨ ਜਾਰੀ ਕਰਦਿਆਂ ਪੰਜਾਬੀ ਲੇਖਕਾਂ ਅਤੇ ਪੰਜਾਬੀਆਂ ਨਾਲ ਵਿਚਾਰ ਸਾਂਝਾ ਕਰਦਿਆਂ ਲਿਖਿਆ ਹੈ ਕਿ ਪੰਜਾਬ ਸਰਕਾਰ ਅੰਦਰ ਪੰਜਾਬੀ ਅਤੇ ਭਾਸ਼ਾ ਵਿਭਾਗ ਪੰਜਾਬ ਵਿਰੋਧੀ ਕਾਲ਼ੀਆਂ ਸ਼ਕਤੀਆਂ ਨੇ ਸਿਰ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਬਾਰੇ ਜਾਣਕਾਰੀ ਅਖ਼ਬਾਰਾਂ ਰਾਹੀਂ ਅਤੇ ਸ਼ੋਸਲ ਮੀਡੀਆ ਰਾਹੀਂ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀ ਜਸਵੰਤ ਜਫ਼ਰ ਵਲੋਂ ਪੰਜਾਬੀ ਲੋਕਾਂ ਅਤੇ ਲੇਖਕਾਂ ਨੂੰ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਕੇਂਦਰੀ ਸਭਾ ਦੀ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨਾਲ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮੰਗ ਪੱਤਰ ’ਤੇ ਮੀਟਿੰਗ ਹੋਈ ਸੀ, ਜਿਸ ਅੰਦਰ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਪੰਜਾਬ ਸਰਕਾਰ ਦੇ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਪੰਜਾਬੀ ਲਾਗੂ ਕਰਨ ਅਤੇ ਹੋਰ ਮੰਗਾਂ ਸਬੰਧੀ ਪੱਤਰ ਲਿਖਣ ਅਤੇ ਕਾਰਵਾਈ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ, ਜਿਸ ’ਤੇ ਅਮਲ ਕਰਦਿਆਂ ਸ੍ਰੀ ਜਫਰ ਨੇ ਦ੍ਰਿੜਤਾ ਨਾਲ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ, ਜਿਸ ਕਾਰਨ ਕੁੱਝ ਆਈ.ਏ.ਐਸ ਅਧਿਕਾਰੀ ਤਰਲੋਂ ਮੱਛੀ ਹੋ ਕੇ ਪੰਜਾਬੀ ਲਾਗੂ ਕਰਵਾਉਣ ਵਾਲੇ ਅਤੇ ਪੰਜਾਬੀ ਭਾਸ਼ਾ ਲਈ ਦਹਾਕਿਆਂ ਤੋਂ ਕੰਮ ਕਰਨ ਵਾਲੇ ਭਾਸ਼ਾ ਵਿਭਾਗ ਪੰਜਾਬ ਅਤੇ ਇਸਦੇ ਡਾਇਰੈਕਟਰ ਜਸਵੰਤ ਜਫ਼ਰ ਦੇ ਵਿਰੋਧੀ ਬਣ ਗਏ। ਇੱਕ ਅਧਿਕਾਰੀ ਜਫਰ ਨਾਲ ਉੱਚਾ–ਨੀਂਵਾ ਹੋਇਆ ਸੀ। ਹੈਰਾਨੀ ਉਸ ਵੇਲੇ ਹੋਈ, ਜਦੋਂ ਸਬੰਧਤ ਮੰਤਰੀ ਨੇ ਵੀ ਪੰਜਾਬੀ ਵਿਰੋਧੀ ਅਫ਼ਸਰਾਂ ਵਾਲੀ ਬੋਲੀ ਜਫਰ ਨਾਲ ਮੀਟਿੰਗ ਸਮੇਂ ਬੋਲੀ । ਜਦੋਂਕਿ ਪੰਜਾਬੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਭਲੇ ਲਈ ਬੋਲਣਾ ਉਨ੍ਹਾਂ ਦੀ ਹੀ ਜਿੰਮੇਵਾਰੀ ਬਣਦੀ ਸੀ। ਜਦੋਂ ਮਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਕਚਿਹਰੀ ਵਿੱਚ ਜਫ਼ਰ ਜੀ ਲੈ ਕੇ ਗਏ ਤਾਂ ਸਬੰਧਤ ਅਧਿਕਾਰੀ ਨੂੰ ਉਨ੍ਹਾਂ ਝਾੜ ਪਾਈ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਭਾਸ਼ਾ ਵਿਭਾਗ ਦਾ ਬਜਟ ਵੀ ਸਮੇਂ ਸਮੇਂ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਭਾਸ਼ਾ ਵਿਭਾਗ ਦੇ ਬਹੁਤ ਸਾਰੇ ਕੰਮ ਰੁਕੇ ਪਏ ਹਨ ਅਤੇ ਡੇਢ/ਦੋ ਸਾਲ ਤੋਂ ਭਾਸ਼ਾ ਸਲਾਹਕਾਰ ਬੋਰਡ ਵੀ ਨਹੀਂ ਬਣਾਇਆ ਗਿਆ। ਜਸਵੰਤ ਜਫ਼ਰ ਨੇ ਹੁਣ ਇਹ ਪੰਜਾਬੀ ਅਤੇ ਭਾਸ਼ਾ ਵਿਭਾਗ ਬਚਾਉਣ ਦਾ ਮਸਲਾ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ ਹੈ, ਜਿਸ ਲਈ ਆਪਣੀ ਜਿੰਮੇਵਾਰੀ ਸਮਝਦਿਆਂ ਜਫ਼ਰ ਜੀ ਦਾ ਸਾਥ ਦਿੰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵਲੋਂ ਇਸ ਮਸਲੇ ‘ਤੇ ਗੰਭੀਰ ਵਿਚਾਰਾਂ ਕਰਨ ਲਈ ਅਤੇ ਅਗਲਾ ਐਕਸ਼ਨ ਉਲੀਕਣ ਲਈ ਹੰਗਾਮੀ ਮੀਟਿੰਗ 4 ਜੁਲਾਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਰੱਖੀ ਹੈ, ਜਿਸ ਵਿੱਚ ਕੇਂਦਰੀ ਦੀ ਚੁਣੀ ਕਮੇਟੀ, ਕਾਰਜਕਾਰਨੀ ਦੇ ਮੈਂਬਰ ਅਤੇ ਜਿਲ੍ਹਾ ਪ੍ਰਧਾਨ ਸ਼ਮੂਲੀਅਤ ਕਰਨਗੇ। ਦੋਵਾਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬੀ ਅਤੇ ਭਾਸ਼ਾ ਵਿਭਾਗ ਦੇ ਵਿਰੋਧੀ ਅਧਿਕਾਰੀਆਂ ਨੂੰ ਪੰਜਾਬ ਵਿੱਚੋਂ ਖਦੇੜ ਕੇ ਪੰਜਾਬੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਅਤੇ ਸਰਕਾਰ ਅੰਦਰਲੇ ਪੰਜਾਬੀ ਵਿਰੋਧੀਆਂ ਦੀ ਪਹਿਚਾਣ ਕਰਕੇ ਕਾਰਵਾਈ ਕੀਤੀ ਜਾਵੇ । ਇਸ ਬਿਆਨ ਨਾਲ ਸਹਿਮਤੀ ਦੇਣ ਵਾਲਿਆ ‘ਚ ਡਾ. ਤੇਜਵੰਤ ਮਾਨ, ਡਾ. ਦੀਪਕ ਮਨਮੋਹਨ ਸਿੰਘ, ਡਾ. ਸਵਰਾਜ ਸਿੰਘ, ਡਾ. ਅਮਰ ਕੋਮਲ, ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ, ਭੂਪਿੰਦਰ ਜਗਰਾਓ, ਡਾ. ਗੁਰਚਰਨ ਕੌਰ ਕੋਚਰ, ਡਾ. ਭਗਵੰਤ ਸਿੰਘ, ਡਾ. ਬਲਦੇਵ ਸਿੰਘ ਬੱਧਨ, ਭੂਪਿੰਦਰ ਸੰਧੂ, ਇਕਬਾਲ ਘਾਰੂ, ਡਾ. ਕੰਵਰਜਸਵਿੰਦਰਪਾਲ ਸਿੰਘ, ਲਖਵਿੰਦਰ ਬਾਜਵਾ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਸੁਦਰਸ਼ਨ ਗਾਸੋ, ਪ੍ਰਿੰਸੀਪਲ ਗੁਰਜੰਟ ਸਿੰਘ, ਜੁਗਰਾਜ ਧੌਲਾ, ਡਾ. ਹਰਜੀਤ ਸਿੰਘ ਸੱਧਰ, ਜਗਦੀਸ਼ ਰਾਣਾ, ਗੁਰਚਰਨ ਸਿੰਘ ਨੂਰਪੁਰ, ਡਾ. ਨਾਇਬ ਸਿੰਘ ਮੰਡੇਰ, ਜਗਦੀਸ਼ ਰਾਏ ਕੂਲਰੀਆਂ, ਮਾ. ਗੁਰਚਰਨ ਸਿੰਘ ਢੁੱਡੀਕੇ, ਕੇ. ਸਾਧੂ ਸਿੰਘ, ਬਲਵੀਰ ਬੱਲੀ ਰਾਏਕੋਟ, ਦਰਸ਼ਨ ਸਿੰਘ ਪ੍ਰੀਤੀਮਾਨ, ਲਾਲ ਮਿਸਤਰੀ, ਡਾ. ਦਵਿੰਦਰ ਬੀਬੀਪੁਰ, ਹਰਮੇਸ਼ ਮੇਸੀ ਦਿੜ੍ਹਬਾ, ਤੇਜਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਸੋਢੀ, ਅਮਰੀਕ ਸਿੰਘ ਤਲਵੰਡੀ, ਰਤਨ ਸਿੰਘ ਪੱਡਾ, ਜਤਿੰਦਰ ਹਾਂਸ, ਜਸਵੀਰ ਰਾਣਾ, ਨੱਕਾਸ ਚਿੱਟੇਵਾਣੀ, ਜਰਨੈਲ ਸਿੰਘ ਅੱਚਰਵਾਲ, ਜਗਮੇਲ ਸਿੰਘ ਸਿੱਧੂ, ਦਰਸ਼ਨ ਸਿੰਘ ਢਿੱਲੋਂ, ਜਤਿੰਦਰ ਮਾਨ, ਜਗਜੀਤ ਸਿੰਘ, ਡਾ. ਮਨਦੀਪ ਸਿੰਘ, ਡਾ. ਪ੍ਰਿਥਵੀਰਾਜ ਸਿੰਘ ਥਾਪਰ, ਡਾ. ਸਿੰਦਰਪਾਲ ਸਿੰਘ, ਡਾ. ਹਰਮਹਿੰਦਰ ਸਿੰਘ ਹਰਜ਼ੀ, ਡਾ. ਭੂਪਿੰਦਰ ਸਿੰਘ ਬਸਰ, ਪ੍ਰੋਫ. ਰਾਜਿੰਦਰ ਸਿੰਘ ਚਹਿਲ, ਰਣਜ਼ੀਤ ਕੌਰ ਜੀਤ, ਗੁਰਮੀਤ ਕੌਰ ਦੂਆ, ਅਮਰਜੀਤ ਕੌਰ ਮਾਨ, ਅਤਰਜੀਤ ਕਹਾਣੀਕਾਰ, ਡਾ. ਸੰਪੂਰਨ ਸਿੰਘ ਟੱਲੇਵਾਲ, ਹਰੀ ਸਿੰਘ ਢੁੱਡੀਕੇ, ਡਾ. ਸੁਰਜੀਤ ਬਰਾੜ, ਡਾ. ਦਰਸ਼ਨ ਆਸ਼ਟ, ਕਮਲਜੀਤ ਕੰਵਰ, ਡਾ. ਰਾਹੁਲ ਰੁਪਾਲ, ਸੁਰਿੰਦਰ ਸ਼ਰਮਾ ਨਾਗਰਾ, ਸੁਖਦੇਵ ਔਲਖ਼, ਡਾ. ਜਗਦੀਪ ਕੌਰ ਆਹੂਜਾ, ਜੰਗੀਰ ਸਿੰਘ ਰਤਨ ਆਦਿ ਵੀ ਸ਼ੁਮਾਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਪਕ ਬਾਂਸਲ ਸਰਬਸੰਮਤੀ ਨਾਲ ਬਣੇ ਧੂਰੀ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਅਗਲੀ ਖ਼ਬਰ ਵਿਧਾਇਕ ਅਮਰਗੜ੍ਹ ਨੇ ਵਿੱਢੀ ਸਫ਼ਾਈ ਅਤੇ ਬੂਟੇ ਲਗਾਉਣ ਦੀ ਮੁਹਿੰਮ
Ad Position 24
No active advertisement