ਧੂਰੀ, 30 ਜੂਨ (ਸੰਜੇ ਲਹਿਰੀ, ਲਖਲੀਰ ਸਿੰਘ ਧਾਂਦਰਾ) - ਧੂਰੀ ਮੋਬਾਈਲ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਚੇਅਰਮੈਨ ਪਵਨ ਗਰਗ ਦੀ ਪ੍ਰਧਾਨਗੀ ਹੇਠ ਸ਼ਾਂਤੀਪੂਰਨ ਅਤੇ ਸਰਬਸੰਮਤੀ ਨਾਲ ਹੋਈਆਂ । ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰਧਾਨ ਨੇ ਪੁਰਾਣੀ ਕਾਰਜਕਾਰੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਕਾਰਜਕਾਰੀ ਕਮੇਟੀ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਈ। ਸੰਦੀਪ ਗਰਗ ਨੇ ਪ੍ਰਧਾਨ ਦੇ ਅਹੁਦੇ ਲਈ ਦੀਪਕ ਬਾਂਸਲ ਦਾ ਨਾਮ ਪ੍ਰਸਤਾਵਿਤ ਕੀਤਾ, ਜਿਸ ਦੀ ਤਾਈਦ ਮਨਦੀਪ ਸਿੰਗਲਾ ਅਤੇ ਗੁਲਸ਼ਨ ਗਰਗ ਨੇ ਕੀਤੀ। ਕਿਉਂਕਿ ਕੋਈ ਹੋਰ ਨਾਮਜ਼ਦਗੀਆਂ ਪ੍ਰਾਪਤ ਨਹੀਂ ਹੋਈਆਂ। ਇਸ ਲਈ ਦੀਪਕ ਬਾਂਸਲ ਨੂੰ ਸਰਬਸੰਮਤੀ ਨਾਲ ਧੂਰੀ ਮੋਬਾਈਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸੇ ਲੜੀ ’ਚ ਮਨਦੀਪ ਸਿੰਗਲਾ ਨੂੰ ਸਕੱਤਰ, ਗੁਲਸ਼ਨ ਗਰਗ ਨੂੰ ਖਜ਼ਾਨਚੀ ਅਤੇ ਸੰਦੀਪ ਗਰਗ ਨੂੰ ਉਪ ਪ੍ਰਧਾਨ ਚੁਣਿਆ ਗਿਆ । ਇਸ ਤੋਂ ਬਾਅਦ ਸਦਨ ਨੇ ਸਰਬਸੰਮਤੀ ਨਾਲ ਪਵਨ ਗਰਗ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਚੁਣਿਆ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਐਸੋਸੀਏਸ਼ਨ ਦਾ ਪ੍ਰਬੰਧਨ ਕਰਨ ਅਤੇ ਸਾਰੇ ਜ਼ਰੂਰੀ ਫੈਸਲੇ ਲੈਣ ਦਾ ਅਧਿਕਾਰ ਦਿੱਤਾ। ਮੌਜੂਦ ਸਾਰੇ ਮੈਂਬਰਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।