ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਐਫਸੀਆਈ ਤੋਂ ਯੂਜ਼ਰ ਚਾਰਜ ਅਤੇ ਟਰਾਂਸਪੋਰਟ ਖਰਚਿਆਂ ਦੇ ਭਗਤਾਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 02-07-2026
ਸੰਗਰੂਰ, 1 ਜੁਲਾਈ (ਧੀਰਜ ਪਸੋਰੀਆ) - ਸੈਲਰ ਮਾਲਿਕ ਜਿੱਥੇ ਐਫਸੀਆਈ ਵੱਲੋਂ ਗੋਦਾਮਾਂ ਵਿੱਚੋਂ ਚੌਲ ਨਾ ਚੁੱਕੇ ਜਾਣ ਤੋਂ ਪਰੇਸ਼ਾਨ ਹਨ ਉੱਥੇ ਕੀਤੇ ਗਏ ਖਰਚਿਆਂ ਦਾ ਸਮੇਂ ਸਿਰ ਭੁਗਤਾਨ ਨਾ ਕੀਤੇ ਜਾਣ ਕਾਰਨ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜ਼ਿਲਾ ਸੰਗਰੂਰ ਮਲੇਰਕੋਟਲਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਏਜੰਸੀਆਂ ਵੱਲੋਂ ਖਰੀਦੇ ਜਾਂਦੇ ਝੋਨੇ ਦੀ ਭਰਾਈ ਲਈ ਅੱਧਾ ਬਾਰਦਾਨਾ ਸੈਲਰਾਂ ਮਾਲਿਕਾਂ ਵੱਲੋਂ ਮਹਈਆ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਝੋਨੇ ਦੀ ਮਿਲਿੰਗ ਕਰਨ ਤੋਂ ਬਾਅਦ ਤਿਆਰ ਹੋਏ ਚੌਲ ਨੂੰ ਸੈਲਰ ਮਾਰਕਾਂ ਵੱਲੋਂ ਆਪਣੇ ਖਰਚੇ ਤੇ ਹੀ ਐਫਸੀਆਈ ਦੇ ਗੋਦਾਮਾਂ ਵਿੱਚ ਪਹੁੰਚਾਇਆ ਜਾਂਦਾ ਹੈ। ਇਨਾਂ ਖਰਚਿਆਂ ਦਾ ਐਫਸੀਆਈ ਵੱਲੋਂ ਸਮੇਂ ਸਿਰ ਭਗਤਾਨ ਨਾ ਕੀਤੇ ਜਾਣ ਕਾਰਨ ਸੈਲਰ ਮਾਲਕਾਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਲਾ ਪ੍ਰਧਾਨ ਸ੍ਰੀ ਬੁੱਟਰ ਨੇ ਐਫਸੀਆਈ ਤੋਂ ਮੰਗ ਕੀਤੀ ਹੈ ਕਿ ਜੋ ਸੈਲਰ ਮਾਲਕ ਆਪਣਾ ਮੀਲਿੰਗ ਦਾ ਕੰਮ ਨਿਪਟਾ ਚੁੱਕੇ ਹਨ ਉਹਨਾਂ ਨੂੰ ਯੂਜਰ ਚਾਰਜ ਅਤੇ ਟਰਾਂਸਪੋਰਟ ਖਰਚਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਇਹਨਾਂ ਵਿਚਾਰਾਂ ਦੀ ਰਜੇਸ਼ ਗਾਂਧੀ,ਅਸ਼ੋਕ ਕੁਮਾਰ, ਨਰਿੰਦਰ ਕੁਮਾਰ,ਕੇਵਲ ਕੁਮਾਰ, ਹਾਕਮ ਸਿੰਘ, ਪਰਮਜੀਤ ਸਿੰਘ,ਲਾਭ ਸਿੰਘ, ਸੁਰੇਸ਼ ਜਿੰਦਲ,ਚਿਨੂੰ ਸਿੰਗਲਾ ਚਰਨਜੀਤ ਸ਼ਰਮਾ ਅਤੇ ਹੋਰਨਾਂ ਨੇ ਪਰੋੜਤਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਮੌਕੇ ਸੁਨਾਮ ਤੋਂ ਸੰਗਤ ਦਾ ਜਥਾ ਬੜੂ ਸਾਹਿਬ ਲਈ ਰਵਾਨਾ ਅਗਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਮਹਿਲਾਵਾਂ ਦੇ ਸਨਮਾਨ ਲਈ ਇਤਿਹਾਸਕ ਕਦਮ-ਹਰਵਿੰਦਰ ਸਿੰਘ ਛਾਜਲੀ
Ad Position 24
No active advertisement