ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਜ਼ਿਲ੍ਹਾ ਮਾਲੇਰਕੋਟਲਾ ’ਚ ਭਾਰੀ ਮੀਂਹ/ਝੋਨੇ ਦੀ ਲਵਾਈ ਤੇਜ਼

Ad Position 21
No active advertisement
ਅਜੀਤ ਡੈਸਕ 03-07-2026
ਮਲੇਰਕੋਟਲਾ, 2 ਜੁਲਾਈ (ਮਨਜਿੰਦਰ ਸਿੰਘ ਸਰੌਦ) - ਅੱਜ ਸਵੇਰ ਵੇਲੇ ਪਏ ਭਾਰੀ ਮੀਂਹ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜਿੱਥੇ ਝੋਨੇ ਦੀ ਫ਼ਸਲ ਨੂੰ ਰਾਹਤ ਬਖਸ਼ੀ, ਉੱਥੇ ਹੀ ਕਿਸਾਨ ਭਾਈਚਾਰਾ ਬਾਗੋਬਾਗ ਨਜ਼ਰ ਆਇਆ । ਬੀਤੇ ਦਿਨਾਂ ਤੋਂ ਪੈ ਰਹੀ ਤਪਸ਼ ਨੂੰ ਮੀਂਹ ਨੇ ਠੰਡਕ ਵਿੱਚ ਬਦਲ ਦਿੱਤਾ । ਝੋਨੇ ਦੇ ਪੂਰੇ ਸੀਜਨ ਦੌਰਾਨ ਪਿਆ, ਇਹ ਮੀਂਹ ਬਾਕੀ ਵਰਗਾਂ ਦੇ ਨਾਲ-ਨਾਲ ਕਿਸਾਨੀ ਲਈ ਵੀ ਨਿਆਮਤ ਮੰਨਿਆ ਜਾ ਰਿਹਾ ਹੈ । ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੈ ਰਹੀ ਸਖਤ ਗਰਮੀ ਕਾਰਨ ਜਿੱਥੇ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਵਿੱਚ ਮੁਸ਼ਕਿਲ ਆ ਰਹੀ ਸੀ ਉੱਥੇ ਹੀ ਪਸੂਆਂ ਲਈ ਬੀਜਿਆ ਹਰਾ-ਚਾਰਾ ਵੀ ਪ੍ਰਭਾਵਿਤ ਹੋ ਰਿਹਾ ਸੀ । ਬਹੁਤ ਸਾਰੇ ਕਿਸਾਨ ਅਜਿਹੇ ਸਨ ਜਿਨ੍ਹਾਂ ਵੱਲੋਂ ਆਪਣੀ ਝੋਨੇ ਦੀ ਫ਼ਸਲ ਨੂੰ ਲੇਟ ਹੁੰਦੀ ਵੇਖ ਝੋਨੇ ਦੇ ਬੀਜ ਬਦਲਣ ਨੂੰ ਤਰਜ਼ੀਹ ਦਿੱਤੀ । ਤਪਸ਼ ਤੇ ਬਿਜਲੀ ਘੱਟ ਆਉਣ ਕਾਰਨ ਝੋਨੇ ਦੀ ਲਵਾਈ ਦੇ ਵਿੱਚ ਖੜੋਤ ਆ ਗਈ ਸੀ । ਮੀਂਹ ਤੋਂ ਬਾਅਦ ਪਛੇਤੇ ਝੋਨੇ ਦੀ ਲਵਾਈ ਇਕਦਮ ਤੇਜ਼ ਹੋ ਗਈ ਹੈ । ਸਖ਼ਤ ਗਰਮੀ ਕਾਰਨ ਆਮ ਲੋਕ ਬੇਹਾਲ ਹੋ ਰਹੇ ਸਨ, ਉਨਾਂ ਨੇ ਵੀ ਮੀਂਹ ਦਾ ਆਨੰਦ ਲਿਆ । ਸੂਬੇ ਅੰਦਰ ਝੋਨੇ ਦੀ ਲਵਾਈ ਤੋਂ ਸ਼ੁਰੂ ਹੋ ਕੇ ਬੀਤੇ ਦਿਨ ਤੱਕ ਅਸਮਾਨ ਦੇ ਵਿੱਚੋਂ ਇੱਕ ਕਣੀ ਵੀ ਨਹੀਂ ਸੀ ਵਰੀ, ਜਿਸ ਦੇ ਚੱਲਦਿਆਂ ਕਿਸਾਨ ਭਾਈਚਾਰੇ ਨੂੰ ਆਪਣਾ ਝੋਨਾ ਲਗਾਉਣ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਭਾਵੇਂ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਸਖ਼ਤ ਗਰਮੀ ਤੇ ਮੀਂਹ ਨਾ ਪੈਣ ਦੇ ਕਾਰਨ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਲੜਖੜ੍ਹਾ ਗਈ । ਕਿਸਾਨਾਂ ਨੂੰ ਕਰੀਬ ਚਾਰ ਤੋਂ ਛੇ ਘੰਟੇ ਬਿਜਲੀ ਸਪਲਾਈ ਦੇ ਮਿਲਣ ਕਾਰਨ ਝੋਨਾ ਲਗਾਉਣ ਦੇ ਲਈ ਮਹਿੰਗੇ ਮੁੱਲ ਦਾ ਡੀਜ਼ਲ ਫੂਕਣਾ ਪੈ ਰਿਹਾ ਸੀ । ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਕੋਲ ਪਸ਼ੂਆਂ ਲਈ ਬੀਜੇ ਹਰੇ-ਚਾਰੇ ਦੀ ਸਿੰਚਾਈ ਕਰਨ ਦਾ ਵੀ ਪ੍ਰਬੰਧ ਨਾ ਹੋਣ ਕਾਰਨ ਬਹੁਤ ਜਗਾਵਾਂ ਉੱਪਰ ਹਰੇ-ਚਾਰੇ ਦੀ ਫ਼ਸਲ ਵੀ ਪ੍ਰਭਾਵਿਤ ਹੋ ਰਹੀ ਸੀ । ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਆਖਿਆ ਕਿ ਹੁਣ ਮੀਂਹ ਦੇ ਨਾਲ ਇਸ ਵਰ੍ਹੇ ਦੇ ਝੋਨੇ ਦਾ ਸੀਜ਼ਨ ਸੁਖਾਲਾ ਪੂਰਾ ਹੋ ਜਾਵੇਗਾ ਤੇ ਜਿਹੜੇ ਕਿਸਾਨ ਝੋਨਾ ਲਗਾਉਣ ਦੇ ਲਈ ਲੇਟ ਹੋ ਰਹੇ ਸਨ ਉਨ੍ਹਾਂ ਨੂੰ ਰਾਹਤ ਮਿਲੇਗੀ । ਕੁੱਲ ਮਿਲਾ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪਿਆ ਮੀਂਹ ਸਾਰਿਆਂ ਦੇ ਲਈ ਨਿਆਮਤ ਮੰਨਿਆ ਜਾ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਿੱਚ ਚਰਨਜੀਤ ਸਿੰਘ ਚੰਨੀ ਦੇ ਕੱਦ ਨੂੰ ਅਣਗੌਲਿਆ ਕਰਨਾ ਪਾਰਟੀ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਤੀਕ -ਜਸਵੀਰ ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਪਾਰੀਆਂ ਦੀ ਅਹਿਮ ਮੀਟਿੰਗ
Ad Position 24
No active advertisement