01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸੁਨਾਮ ’ਚ ਸਫਾਈ ਸੇਵਕਾਂ ਵਲੋਂ ਨਗਰ ਕੌਂਸਲ ਦਫਤਰ ਅੱਗੇ ਧਰਨਾ

Ad Position 21
No active advertisement
ਅਜੀਤ ਡੈਸਕ 10-07-2026

ਸੁਨਾਮ ਊਧਮ ਸਿੰਘ ਵਾਲਾ, 9 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਲੋਂ ਜਥੇਬੰਦੀ ਦੇ ਪ੍ਰਧਾਨ ਅਮਨ ਸਿੱਖਣ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈਕੇ ਸਥਾਨਕ ਨਗਰ ਕੌਂਸਲ ਦਫਤਰ ਅੱਗੇ ਦੂਜੇ ਦਿਨ ਵੀ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਸਮੇ ਦੁਲੀਆ ਰਾਮ, ਵਿਜੇ ਸ਼ੰਕਰ, ਸੂਰਜ ਕੁਮਾਰ, ਅਜੇ ਕੁਮਾਰ ਮੁੰਨਾ, ਸਰਦਾ ਰਾਮ ਅਤੇ ਵਿਜੇ ਡੋਨੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਸਫਾਈ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਵੀ ਜਾਣ ਬੁੱਝਕੇ ਅਣਗੌਲਿਆਂ ਕਰ ਰਹੀ ਹੈ ਅਤੇ ਇਕ ਮਹੀਨਾ ਪਹਿਲਾਂ ਆਪਣੇ ਮੰਗਾਂ ਮੰਨਣ ਦੇ ਕੀਤੇ ਗਏ ਵਾਅਦੇ ਤੋਂ ਵੀ ਹੁਣ ਮੁਨਕਰ ਹੋ ਰਹੀ ਹੈ। ਜਿਸ ਨੂੰ ਲੈਕੇ ਸਫਾਈ ਕਾਮਿਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਪਣਾ ਕੰਮਕਾਜ ਠੱਪ ਕਰਕੇ ਹੜ੍ਹਤਾਲ ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਪੱਕੇ ਹੋਣ ਦੀ 10 ਸਾਲ ਦੀ ਸ਼ਰਤ ਖਤਮ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਠੇਕੇਦਾਰੀ ਪ੍ਰਣਾਲੀ ਖਤਮ ਕਰਨ ਦੀ ਮੰਗ ਕੀਤੀ।ਅੱਜ ਸਫਾਈ ਸੇਵਕਾਂ ਦੇ ਸਮਰਥਨ ਵਿਚ ਆਏ ਕਾਂਗਰਸੀ ਆਗੂ ਰਜਿੰਦਰ ਦੀਪਾ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਹੜ੍ਹਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਸ਼ਹਿਰ ਵਿਚ ਚਿਕਨਗੁਨੀਆ ਅਤੇ ਮਲੇਰੀਆ ਆਦਿ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਜਲਦ ਮੰਨਣ ਦੀ ਅਪੀਲ ਕੀਤੀ।ਇਸ ਮੌਕੇ ਸੁਨੀਲ ਕੁਮਾਰ ਪਾਲੀ, ਰਮਨ ਕੁਮਾਰ, ਬਲਵਿੰਦਰ ਕੁਮਾਰ,ਰਾਜਨ ਕੁਮਾਰ, ਅਸੀਸ਼ ਕੁਮਾਰ, ਅਭਿਸ਼ੇਕ ਕੁਮਾਰ, ਸੁਰਿੰਦਰ ਕੁਮਾਰ, ਭੂਰਾ ਰਾਮ, ਸੰਜੀਵ ਕੁਮਾਰ ਅਤੇ ਸੇਖਰ ਕੁਮਾਰ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਨੇ ਮੁੜ ਕੰਮ ਛੱਡ ਕੇ ਹੜਤਾਲ ਕੀਤੀ ਸ਼ੁਰੂ ਅਗਲੀ ਖ਼ਬਰ ਸ਼ਹਿਰ ਸੰਗਰੂਰ ਅੰਦਰ ਦੇਰ ਰਾਤ ਪਟਾਕਿਆਂ ਦੀ ਦੁਕਾਨ ’ਚ ਹੋਏ ਜ਼ੋਰਦਾਰ ਧਮਾਕੇ ਨਾਲ ਫੈਲੀ ਸਨਸਨੀ
Ad Position 24
No active advertisement