02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਨੇ ਮੁੜ ਕੰਮ ਛੱਡ ਕੇ ਹੜਤਾਲ ਕੀਤੀ ਸ਼ੁਰੂ

Ad Position 21
No active advertisement
ਅਜੀਤ ਡੈਸਕ 10-07-2026

ਖਨੌਰੀ, 9 ਜੁਲਾਈ (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਖਨੌਰੀ ਦੇ ਸਫਾਈ ਕਰਮਚਾਰੀਆਂ ਵਲੋਂ ਪਿਛਲੇ ਦੋ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਇਕ ਵਾਰ ਫਿਰ ਮੁੜ੍ਹ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਕੀਤੀ ਗਈ ਹੈ ਅਤੇ ਸ਼ਹਿਰ ਵਿੱਚ ਸਫਾਈ ਦਾ ਕੰਮ ਪਿਛਲੇ ਦੋ ਦਿਨਾਂ ਤੋਂ ਬੰਦ ਪਿਆ ਹੈ ਉੱਥੇ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਪੂਰੀ ਤਰ੍ਹਾਂ ਨਾਲ ਬੁਰਾ ਹਾਲ ਹੋ ਰਿਹਾ ਹੈ ਅਤੇ ਥਾਂ ਥਾਂ ਤੇ ਕੂੜੇ ਕਰਕਟ ਦੇ ਢੇਰ ਲੱਗ ਰਹੇ ਹਨ। ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਨਗਰ ਪੰਚਾਇਤ ਖਨੌਰੀ ਦੇ ਦਫ਼ਤਰ ਵਿਖੇ ਪਹੁੰਚੀ ਤਾਂ ਦੇਖਿਆ ਕਿ ਨਗਰ ਪੰਚਾਇਤ ਖਨੌਰੀ ਦੇ ਸਮੂਹ ਕਰਮਚਾਰੀ ਦਫਤਰ ਦੇ ਗੇਟ ਮੂਹਰੇ ਧਰਨਾ ਦੇ ਕੇ ਬੈਠੇ ਹੋਏ ਸਨ ਅਤੇ ਉਨਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਉਥੇ ਮੌਜੂਦ ਨਗਰ ਪੰਚਾਇਤ ਖਨੌਰੀ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੌਬਿਨ ਕੁਮਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਇਥੇ ਨਗਰ ਪੰਚਾਇਤ ਖਨੌਰੀ ਦੇ ਵਿੱਚ ਵੀ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਹੈ ਅਤੇ ਜਦੋਂ ਤੱਕ ਸਰਕਾਰ ਕੋਈ ਨੋਟਿਸ ਜਾਰੀ ਨਹੀਂ ਕਰਦੀ ਉਦੋਂ ਤੱਕ ਸਾਡੀ ਇਹ ਹੜਤਾਲ ਜਾਰੀ ਰਹੇਗੀ। ਪ੍ਰਧਾਨ ਰੌਬਿਨ ਕੁਮਾਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਸਫਾਈ ਕਰਮਚਾਰੀਆਂ, ਸੀਵਰਮੈਨਾਂ, ਡਰਾਈਵਰਾਂ ,ਮਾਲੀ, ਬੇਲਦਾਰਾਂ, ਚੌਂਕੀਦਾਰਾਂ ਸਮੇਤ ਜਿੰਨੇ ਵੀ ਮੁਲਾਜ਼ਮਾਂ ਦਾ ਤੁਸੀਂ ਵਾਅਦਾ ਕੀਤਾ ਤੇ ਜਿਹੜਾ ਕੈਬਨਿਟ ਦੇ ਵਿੱਚ ਪਾਸ ਕੀਤਾ ਗਿਆ ਉਹ ਜਲਦ ਤੇ ਜਲਦ ਨੋਟਫਿਕੇਸ਼ਨ ਜਾਰੀ ਕੀਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਪੰਜਾਬ ਦੇ ਸਮੁੰਹ ਸਫਾਈ ਕਰਮਚਾਰੀ ਕੋਈ ਨਾ ਕੋਈ ਵੱਡਾ ਐਕਸ਼ਨ ਕਰਨ ਦੇ ਲਈ ਮਜਬੂਰ ਹੋਣਗੇ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਵਾਈਸ ਪ੍ਰਧਾਨ ਬਲਵੀਰ ਸਿੰਘ, ਸਲਾਹਕਾਰ ਕਸ਼ਮੀਰ ਸਿੰਘ, ਕੈਸ਼ੀਅਰ ਵਿਜੇ ਕੁਮਾਰ, ਅਵਤਾਰ ਸਾਗਰ, ਸੁਖਵਿੰਦਰ, ਰਾਜੂ, ਵਾਂਗੂ ਰਾਮ, ਮੇਹਰ, ਰਾਜੇ, ਸੁਸੀਲ, ਰਿੰਕੂ, ਤਲਵਿੰਦਰ, ਸੰਜੇ, ਸੁਖਚੈਨ, ਬਲਵਿੰਦਰ, ਵਿੱਕੀ, ਰਾਜਕੁਮਾਰ, ਸੁਭਾਸ ਚੰਦ, ਨਿਰਮਲਾ, ਕਮਲਾ, ਕ੍ਰਿਸ਼ਨਾ, ਸੰਤੋ ਰਾਣੀ, ਰਾਣੀ, ਭੋਲੀ, ਸੀਲਾ ਦੇਵੀ, ਗੁੱਡੀ ਦੇਵੀ, ਸਰੋਜ, ਰੋਸ਼ਨੀ, ਸੁਨੀਤਾ, ਮਨਜੂ, ਪੰਮੀ, ਰਾਮਰਤੀ, ਸੰਜੀਵ ਅਤੇ ਹੋਰ ਕਈ ਮੁਲਾਜ਼ਮ ਸਾਥੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਭਾਖੜਾ ਨਹਿਰ ਨੇ ਨਿਗਲਿਆ ਨੌਜਵਾਨ, ਪਰਿਵਾਰ ਨੇ ਆਰਜ਼ੀ ਕੰਡੇ ਨਾਲ ਭਾਖੜਾ ਨਹਿਰ ‘ਚੋਂ ਕੱਢੀ ਲਾਸ਼ ਅਗਲੀ ਖ਼ਬਰ ਸੁਨਾਮ ’ਚ ਸਫਾਈ ਸੇਵਕਾਂ ਵਲੋਂ ਨਗਰ ਕੌਂਸਲ ਦਫਤਰ ਅੱਗੇ ਧਰਨਾ
Ad Position 24
No active advertisement