02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਭਾਖੜਾ ਨਹਿਰ ਨੇ ਨਿਗਲਿਆ ਨੌਜਵਾਨ, ਪਰਿਵਾਰ ਨੇ ਆਰਜ਼ੀ ਕੰਡੇ ਨਾਲ ਭਾਖੜਾ ਨਹਿਰ ‘ਚੋਂ ਕੱਢੀ ਲਾਸ਼

Ad Position 21
No active advertisement
ਅਜੀਤ ਡੈਸਕ 10-07-2026

ਖਨੌਰੀ, 9 ਜੁਲਾਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਵਾਰਡ ਨੰਬਰ 10 ਦੇ ਨਿਵਾਸੀ ਅਸ਼ੋਕ ਕੁਮਾਰ (33) ਦੀ ਭਾਖੜਾ ਨਹਿਰ ਵਿੱਚ ਡੁੱਬਣ ਤੋਂ ਬਾਅਦ ਅੱਜ ਲਾਸ਼ ਬਰਾਮਦ ਹੋ ਗਈ। ਪਰਿਵਾਰ ਵਲੋਂ ਆਪਣੇ ਤੌਰ ‘ਤੇ ਆਰਜ਼ੀ ਕੰਡਾ ਤਿਆਰ ਕਰਕੇ ਭਾਖੜਾ ਨਹਿਰ ਵਿੱਚ ਉਸਦੀ ਭਾਲ ਕੀਤੀ ਗਈ, ਜਿਸ ਦੌਰਾਨ ਲਾਸ਼ ਬਾਹਰ ਕੱਢੀ ਗਈ। ਇਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਦਾ ਨਹਿਰ ਦੇ ਕੰਢੇ ਪੈਰ ਫਿਸਲ ਗਿਆ ਸੀ, ਜਿਸ ਕਾਰਨ ਉਹ ਭਾਖੜਾ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ। ਘਟਨਾ ਤੋਂ ਬਾਅਦ ਸਥਾਨਕ ਨੌਜਵਾਨਾਂ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲਾਂ ਵੀ ਮਾਰੀਆਂ, ਪਰ ਸਫਲਤਾ ਨਹੀਂ ਮਿਲੀ। ਦੇਰ ਰਾਤ ਤੱਕ ਉਸਦੀ ਭਾਲ ਜਾਰੀ ਰਹੀ ਸੀ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਨਹਿਰ ਦੇ ਕੰਢੇ ਰੇਲਿੰਗ ਨਾ ਹੋਣ ਨੂੰ ਹਾਦਸੇ ਦਾ ਮੁੱਖ ਕਾਰਨ ਦੱਸਦਿਆਂ ਪੰਜਾਬ ਸਰਕਾਰ ਤੋਂ ਜਲਦ ਸੁਰੱਖਿਆ ਪ੍ਰਬੰਧ ਕਰਨ ਅਤੇ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਸਕੂਟਰੀ-ਟਰੱਕ ਹਾਦਸੇ ਵਿਚ ਨੂੰਹ ਦੀ ਮੌਤ, ਸੱਸ ਜ਼ਖ਼ਮੀ ਹਾਲਤ ਗੰਭੀਰ ਅਗਲੀ ਖ਼ਬਰ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਨੇ ਮੁੜ ਕੰਮ ਛੱਡ ਕੇ ਹੜਤਾਲ ਕੀਤੀ ਸ਼ੁਰੂ
Ad Position 24
No active advertisement