02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਕੂਟਰੀ-ਟਰੱਕ ਹਾਦਸੇ ਵਿਚ ਨੂੰਹ ਦੀ ਮੌਤ, ਸੱਸ ਜ਼ਖ਼ਮੀ ਹਾਲਤ ਗੰਭੀਰ

Ad Position 21
No active advertisement
ਅਜੀਤ ਡੈਸਕ 10-07-2026

ਭਵਾਨੀਗੜ੍ਹ, 9 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਫੱਗੂਵਾਲਾ ਦੇ ਮੁੱਖ ਮਾਰਗ ਦੇ ਬਣੇ ਕੱਟ ’ਤੇ ਸਕੂਟਰੀ ਅਤੇ ਟਰੱਕ ਵਿਚਾਰ ਹੋਏ ਹਾਦਸੇ ਵਿਚ ਇਕ ਔਰਤ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗਾਂਧੀਨਗਰ ਦੀਆਂ ਵਾਸੀ ਸੱਸ ਪਰਮਜੀਤ ਕੌਰ ਪੰਮੀ ਪਤਨੀ ਜੋਗਿੰਦਰ ਰਾਮ ਅਤੇ ਨੂੰਹ ਮਨਜੀਤ ਰਾਣੀ ਸਕੂਟਰੀ ’ਤੇ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾ ਰਹੀਆਂ ਸਨ, ਜਦੋਂ ਫੱਗੂਵਾਲਾ ਕੱਟ ’ਤੇ ਪਹੁੰਚੀਆਂ ਤਾਂ ਪਿਛੋਂ ਆਉਂਦੇ ਟਰੱਕ ਜੋ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾ ਰਿਹਾ ਸੀ, ਨਾਲ ਇਨ੍ਹਾਂ ਦਾ ਹਾਦਸਾ ਹੋ ਜਾਣ ਕਾਰਨ ਇਹ ਦੋਵੇਂ ਗੰਭੀਰ ਹਾਲਤ ਵਿਚ ਜਖ਼ਮੀ ਹੋ ਗਈਆਂ, ਇਥੋਂ ਦੀ ਲੰਘ ਰਹੇ ਐਸ.ਪੀ ਨਵਰੀਤ ਸਿੰਘ ਤੂਰ ਨੇ ਆਪਣੀ ਗੱਡੀ ਰੋਕ ਕੇ ਜਖ਼ਮੀਆਂ ਨੂੰ, ਉਥੋਂ ਇਕ ਥ੍ਰੀਵੀਲਰ ਰਾਹੀਂ ਹਸਪਤਾਲ ਪਹੁੰਚਾਇਆ। ਗਾਂਧੀਨਗਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸੇ ਦੀਆਂ ਜਖ਼ਮੀ ਔਰਤਾਂ ਵਿਚੋਂ ਨੂੰਹ ਮਨਜੀਤ ਰਾਣੀ ਦੀ ਮੌਤ ਹੋ ਗਈ, ਜਦੋਂ ਕਿ ਪਰਮਜੀਤ ਕੌਰ ਪੰਮੀ ਨੂੰ ਪਟਿਆਲਾ ਭੇਜਿਆ ਗਿਆ, ਜਿਸ ਦੀ ਹਾਲਤ ਵੀ ਨਾਜੁਕ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਇਤਿਹਾਸਕ ਮੰਦਰ ਮਹਾਂ ਕਾਲੀ ਦੇਵੀ ’ਚ ਗੋਲਕ ਤੋੜ ਕੇ ਹੋਈ ਚੋਰੀ ਅਗਲੀ ਖ਼ਬਰ ਭਾਖੜਾ ਨਹਿਰ ਨੇ ਨਿਗਲਿਆ ਨੌਜਵਾਨ, ਪਰਿਵਾਰ ਨੇ ਆਰਜ਼ੀ ਕੰਡੇ ਨਾਲ ਭਾਖੜਾ ਨਹਿਰ ‘ਚੋਂ ਕੱਢੀ ਲਾਸ਼
Ad Position 24
No active advertisement