ਸ਼ੇਰਪੁਰ, 9 ਜੁਲਾਈ ( ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪਿੰਡ ਅਲੀਪੁਰ ਖ਼ਾਲਸਾ ਅਤੇ ਮਾਹਮਦਪੁਰ ਤੋਂ ਰਾਮ ਨੱਗਰ ਛੰਨਾਂ ਤੱਕ ਲਗਪਗ 10 ਕਿੱਲੋਮੀਟਰ ਨਵੀਂ ਸੜਕ ਬਣਾਉਣ ਦੀ ਸ਼ੁਰੂਆਤ ਮੌਕੇ ਆਪ ਨੇਤਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ ਸਾਬਕਾ ਸੰਮਤੀ ਮੈਂਬਰ ਦੀ ਅਗਵਾਈ ਹੇਠ ਤਿੰਨਾਂ ਪਿੰਡਾਂ ਦੇ ਪਤਵੰਤਿਆਂ ਨੇ ਲੱਡੂ ਵੰਡੇ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜ ਦਾ ਧੰਨਵਾਦ ਕੀਤਾ। ਅਜੀਤ ਨਾਲ ਗੱਲਬਾਤ ਕਰਦਿਆਂ ਆਪ ਆਗੂ ਸਾਬਕਾ ਸਰਪੰਚ ਅਲੀਪੁਰ ਖ਼ਾਲਸਾ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਤਿੰਨਾਂ ਪਿੰਡਾਂ ਨੂੰ ਜੋੜਨ ਵਾਲੀ ਇਹ ਨਵੀਂ ਨਕੋਰ ਸੜਕ ਬਣੇਗੀ। ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸਕ ਕਸਬਾ ਸ਼ੇਰਪੁਰ ਅਤੇ ਮਾਲੇਰਕੋਟਲਾ ਨੂੰ ਜੋੜਨ ਨਾਲ ਇਲਾਕਾ ਸ਼ੇਰਪੁਰ ਨੂੰ ਸਮੇਂ ਦੀ ਬੱਚਤ ਅਤੇ ਦੂਰੀ ਘਟੇਗੀ।ਇਸ ਸੜਕ ਬਣਨ ਨਾਲ ਵਿਉਪਾਰੀ ਵਰਗ ਅਤੇ ਆਮ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮੁਹਈਆ ਹੋਵੇਗੀ।ਇਸ ਮੌਕੇ ਧੰਨਵਾਦ ਕਰਨ ਵਾਲੇ ਪਤਵੰਤੇ ਸੱਜਣਾਂ ‘ਚ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾਂ, ਬਲਵੰਤ ਸਿੰਘ ਮਾਹਮਦਪੁਰ, ਪ੍ਰਦੀਪ ਸਿੰਘ ੳਐਸਡੀ, ਨਿਰਭੈ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ, ਹਰਮੇਲ ਸਿੰਘ, ਗੁਰਕਿਰਨ ਸਿੰਘ, ਜਗਮੇਲ ਸਿੰਘ ਆਦਿ ਆਗੂ ਮੌਜੂਦ ਸਨ।