ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦਾ ਰੇਟ ਘਟਣ ਦੇ ਬਾਵਜੂਦ ਦੇਸ਼ ਵਿੱਚ ਨਹੀਂ ਘਟਾਇਆ ਜਾ ਰਿਹਾ ਪੈਟਰੋਲ ਅਤੇ ਡੀਜ਼ਲ ਦਾ ਰੇਟ

Ad Position 21
No active advertisement
ਅਜੀਤ ਡੈਸਕ 11-07-2026
ਸੰਗਰੂਰ, 10 ਜੁਲਾਈ (ਧੀਰਜ ਪਸੋਰੀਆ) - ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੇ ਰੇਟ 115 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 70 ਡਾਲਰ ਪ੍ਰਤੀ ਬੈਲਰ ਰਹਿ ਜਾਣ ਦੇ ਬਾਵਜੂਦ ਵੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਘਟਾਏ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੇ ਰੇਟ ਘੱਟਣ ਨਾਲ ਹੁਣ ਦੇਸ਼ ਵਿੱਚ ਪੈਟਰੋਲ ਦੇ ਰੇਟ 82 ਰੁਪਏ ਪ੍ਰਤੀ ਲੀਟਰ ਹੋਣਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਦੇਸ਼ ਵਿੱਚ ਤਾਂ ਕਈ ਮਹੀਨਿਆਂ ਤੋਂ ਕੰਪਨੀਆਂ ਵੱਲੋਂ ਇਥਾਨੋਲ ਯੁਕਤ ਪੈਟਰੋਲ ਵੇਚਿਆ ਜਾ ਰਿਹਾ ਹੈ ਜਿਸ ਦਾ ਰੇਟ 70 ਪ੍ਰਤੀ ਲੀਟਰ ਹੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਡੀਜਲ ਦੇ ਰੇਟ ਵਿੱਚ ਵੀ ਕਟੌਤੀ ਹੋਣੀ ਚਾਹੀਦੀ ਹੈ। ਵਿਧਾਇਕਾ ਭਰਾਜ ਨੇ ਕਿਹਾ ਜੇਕਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਅੰਤਰਰਾਸ਼ਟਰੀ ਮਾਰਕਿਟ ਮੁਤਾਬਕ ਘਟਾ ਦਿੱਤੇ ਜਾਣ ਤਾਂ ਮਹਿੰਗਾਈ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਭਰਾਜ ਨੇ ਹੋਰ ਕਿਹਾ ਕਿ ਦੇਸ਼ ਵਿੱਚ ਲੋਕਾਂ ਦੀ ਰਾਇ ਲਏ ਬਗੈਰ ਈਥਾਨੋਲ ਯੁਕਤ ਪੈਟਰੋਲ ਥੋਪਿਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਗੱਡੀਆਂ ਦੀ ਖਰਾਬੀ, ਪਾਰਟਸ ਨੂੰ ਨੁਕਸਾਨ ਅਤੇ ਮਾਇਲੇਜ ਘਟਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਚੁੱਪ ਹੈ ਜਦੋਂ ਕਿ ਜਨਤਾ ਜਵਾਬ ਮੰਗ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਸਕੂਲੀ ਬੱਸਾਂ ਦੀ ਵੱਡੇ ਪੱਧਰ ‘ਤੇ ਕੀਤੀ ਜਾਂਚ, 13 ਬੱਸਾਂ ਦੇ ਕੱਟੇ ਚਲਾਨ ਅਗਲੀ ਖ਼ਬਰ ਅਜੀਬ ਨਜ਼ਾਰਾ ਦੇਖ਼ਿਆ ਨਗਰ ਕੌਂਸਲ ਦੇ ਦਫ਼ਤਰ ਇਕ ਪਾਸੇ ਢੋਲ ਦੀ ਤਾਲ, ਹਾਰ , ਫੁੱਲਾਂ ਦੀ ਵਰਖ਼ਾ, ਦੂਜੇ ਪਾਏ ਹਾਏ-ਹਾਏ
Ad Position 24
No active advertisement