16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਦਾਲਤ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਵਿੱਚੋ ਤਿੰਨ ਬਰੀ

Ad Position 21
repet_subhas-goyals [Copy P29]
ਅਜੀਤ ਡੈਸਕ 19-07-2026

ਸੰਗਰੂਰ, 18 ਜੁਲਾਈ (ਧੀਰਜ ਪਸੋਰੀਆ) - ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਐਮ ਏ ਸ਼ਾਹ ਜੱਗਾ ਮਲੇਰਕੋਟਲਾ ਅਤੇ ਹੋਰਨਾਂ ਵੱਲੋਂ ਹੇਠਲੀ ਅਦਾਲਤ ਵੱਲੋਂ ਕੀਤੇ ਫੈਸਲੇ ਦੇ ਖਿਲਾਫ ਕੀਤੀ ਅਪੀਲ ਨੂੰ ਮਨਜ਼ੂਰ ਕਰਦਿਆਂ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਤਿੰਨ ਜਨਵਰੀ 2015 ਨੂੰ ਦਰਜ ਮਾਮਲੇ ਮੁਤਾਬਕ ਸੰਗਰੂਰ ਦੀ ਇੱਕ ਅਦਾਲਤ ਵੱਲੋਂ ਅਦਾਲਤ ਨੂੰ ਗੁਮਰਾਹ ਕਰਨ ਦੇ ਦੋਸ਼ਾਂ ਵਿੱਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਅਧੀਨ ਚਾਰ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਇਸ ਕੇਸ ਦੀ ਸੁਣਵਾਈ ਮੁਕੰਮਲ ਹੋਣ ਉੱਤੇ ਮੁਹੰਮਦ ਸਾਹਿਦ ਉਰਫ ਲੰਗੜੀ, ਉਮਰ ਗੁੱਜਰ ਨਵਾਬਵਾਲਾ , ਮੁਹੰਮਦ ਸੁਲਤਾਨ ਬੱਗੀ ਅਤੇ ਮੁਹੰਮਦ ਜਾਹਿਦ ਵਾਸੀਅਨ ਮਲੇਰਕੋਟਲਾ ਨੂੰ ਤਿੰਨ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਫੈਸਲੇ ਦੇ ਖਿਲਾਫ ਕੀਤੀ ਅਪੀਲ ਨੂੰ ਮਨਜ਼ੂਰ ਕਰਦਿਆਂ ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਮੁਹੰਮਦ ਸੁਲਤਾਨ ਬੱਗੀ, ਉਮਰ ਗੁਜਰ ਨਵਾਬ ਵਾਲਾ ਅਤੇ ਮੁਹੰਮਦ ਜਾਇਦ ਭੰਦਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ਜਦ ਕਿ ਮੁਹੰਮਦ ਸਾਹਿਦ ਦੇ ਕੇਸ ਦਾ ਨਬੇੜਾ ਪਹਿਲਾ ਹੀ ਹੋ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ ਵਿੱਚੋਂ ਤਿੰਨ ਬਰੀ ਅਗਲੀ ਖ਼ਬਰ ਮਾਮਲਾ ਖਨੌਰੀ ਵਿਖੇ ਬਜ਼ੁਰਗ ਔਰਤ ਨਾਲ ਫਿਲਮੀ ਸਟਾਈਲ ਵਿੱਚ ਲੁੱਟ ਖੋਹ ਦਾ ਖਨੌਰੀ ਵਿੱਚ ਲਿਫਟ ਦੇ ਬਹਾਨੇ ਬਜ਼ੁਰਗ ਮਹਿਲਾ...
Ad Position 24