09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਰਾਈਸੀਲਾ ਗਰੁੱਪ ਹਰ ਸਾਲ ਸਰਕਾਰੀ ਸਕੂਲਾਂ ਦੇ 2700 ਵਿਦਿਆਰਥੀਆਂ ਦੀ ਲਗਭਗ 25 ਲੱਖ ਰੁਪਏ ਫੀਸ ਭਰ ਕੇ ਕਰ ਰਿਹਾ ਨਵੇਕਲੀ ਪਹਿਲ

Ad Position 21
No active advertisement
ਅਜੀਤ ਡੈਸਕ 26-07-2026
ਧੂਰੀ, 25 ਜੁਲਾਈ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਧੂਰੀ ਦੀ ਪ੍ਰਸਿੱਧ ਉਦਯੋਗਿਕ ਇਕਾਈ ਰਾਈ ਸੀਲਾ ਗਰੁੱਪ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਨਾਲ ਸੰਬੰਧਿਤ 2700 ਦੇ ਕਰੀਬ ਬੱਚਿਆਂ ਦੀ ਬਣਦੀ ਲਗਭਗ 25 ਲੱਖ ਰੁਪਏ ਦੇ ਕਰੀਬ ਫੀਸ ਆਪਣੇ ਕੋਲੋਂ ਭਰ ਕੇ ਇੱਕ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ ਇਸੇ ਲੜੀ ਵਿੱਚ ਇਸ ਸਾਲ ਲਈ 2700 ਦੇ ਕਰੀਬ ਵਿਦਿਆਰਥੀਆਂ ਦੀ 24,82,114 (24 ਲੱਖ 82 ਹਜਾਰ 114 ਰੁਪਏ ਦੀ ਫੀਸ ਭਰਨ ਦਾ ਦਾਅਵਾ ਕਰਦਿਆਂ ਰਾਈਸੀਲਾ ਗਰੁੱਪ ਦੇ ਮੁੱਖ ਪ੍ਰਬੰਧਕੀ ਡਾਇਰੈਕਟਰ ਡਾਕਟਰ ਏ ਆਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੈਨੇਜਮੈਂਟ ਦਾ ਮੁੱਖ ਮਕਸਦ ਹੈ ਕਿ ਹਲਕਾ ਧੂਰੀ ਨਾਲ ਸੰਬੰਧਿਤ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਆਮ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਵਰਦੀਆਂ ਅਤੇ ਫੀਸਾਂ ਆਦਿ ਭਰਨ ਲਈ ਕਈ ਵਾਰ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸਦੇ ਚੱਲਦਿਆਂ ਉਨਾਂ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਘੱਟੋ ਘੱਟ ਬੱਚਿਆਂ ਦੀਆਂ ਫੀਸਾਂ ਸਾਡੇ ਵੱਲੋਂ ਭਰੀਆਂ ਜਾਣ ਅਤੇ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜੋ ਕਿ ਅੱਗੇ ਵੀ ਜਾਰੀ ਰੱਖਾਂਗੇ । ਰੋਟਰੀ ਕਲੱਬ ਧੂਰੀ ਦੇ ਮੈਂਬਰ ਡਾਕਟਰ ਰਮੇਸ਼ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਲਲਿਤਾ ਸ਼ਰਮਾ ਵੱਲੋਂ ਇਹਨਾਂ ਬੱਚਿਆਂ ਦੀਆਂ ਫੀਸਾਂ ਨੂੰ ਲੈ ਕੇ ਜੋ ਅੰਕੜੇ ਇਕੱਤਰ ਕੀਤੇ ਜਾਂਦੇ ਹਨ ਉਸ ਅਨੁਸਾਰ ਰਾਈਸੀਲਾ ਗਰੁੱਪ ਦੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸਕੂਲਾਂ ਨੂੰ ਬਣਦੀ ਫੀਸ ਦੀ ਅਦਾਇਗੀ ਚੈੱਕਾਂ ਰਾਹੀਂ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਰੋਟਰੀ ਇੰਟਰਨੈਸ਼ਨਲ 3090 ਦੇ ਸਾਬਕਾ ਜਿਲਾ ਗਵਰਨਰ ਭੁਪੇਸ਼ ਮਹਿਤਾ ਅਤੇ ਸਾਬਕਾ ਜਿਲ੍ਹਾ ਸਕੱਤਰ ਮਨੀਸ਼ ਮਹਿਤਾ ਅਤੇ ਡਾ. ਰਮੇਸ਼ ਸ਼ਰਮਾ ਨੇ ਧੂਰੀ ਪਹੁੰਚ ਕੇ ਰਾਈਸੀਲਾ ਗਰੁੱਪ ਦੇ ਮੁੱਖ ਪ੍ਰਬੰਧਕ ਡਾਕਟਰ ਏ ਆਰ ਸ਼ਰਮਾ ਦੇ ਇਸ ਨਿਵੇਕਲੇ ਅਤੇ ਸਮਾਜ ਸੇਵੀ ਕਾਰਜ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੀਟ ਪੇਪਰ ਲੀਕ ਲਈ ਜ਼ਿੰਮੇਵਾਰ ਸਿੱਖਿਆ ਮੰਤਰੀ ਵਲੋਂ ਅਸਤੀਫ਼ਾ ਦੇਣ ਨਾਲ ਵਿਦਿਆਰਥੀਆਂ ਅਤੇ ਕਾਂਗਰਸ ਪਾਰਟੀ ਦੀ ਹੋਈ ਜਿੱਤ... ਅਗਲੀ ਖ਼ਬਰ ‘ਆਪ’ ਸਰਕਾਰ ਲੋਕਾਂ ਦੀ ਆਵਾਜ਼ ਨੂੰ ਲਾਠੀਆਂ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ : ਕਾਮਰੇਡ ਬਿੱਟੂ ਖੋਖਰ
Ad Position 24