07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੂਬਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਭਵਿਆ ਕਥੂਰੀਆ ਦਾ ਦਬਦਬਾ

Ad Position 21
No active advertisement
ਅਜੀਤ ਡੈਸਕ 29-07-2026
ਸੰਗਰੂਰ, 28 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਰਜ ਇੰਟਰਨੈਸਨਲ ਸਕੂਲ, ਸੰਗਰੂਰ ਦੇ ਵਿਦਿਆਰਥੀ ਭਵਿਆ ਕਥੂਰੀਆ ਨੇ ਪੰਜਾਬ ਸਟੇਟ ਸਵਿਮਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ 10 ਸੋਨ ਅਤੇ 2 ਚਾਂਦੀ ਦੇ ਤਗਮੇ ਕੈਂਬਿ੍ਰਜ ਇੰਟਰਨੈਸਨਲ ਸਕੂਲ, ਸੰਗਰੂਰ ਦੇ ਹੋਣਹਾਰ ਵਿਦਿਆਰਥੀ ਭਵਿਆ ਕਥੂਰੀਆ ਨੇ 49ਵੀਂ ਜੂਨੀਅਰ ਅਤੇ 47ਵੀਂ ਸੀਨੀਅਰ ਪੰਜਾਬ ਸਟੇਟ ਸਵਿਮਿੰਗ ਚੈਂਪੀਅਨਸ਼ਿਪ 2026 ਵਿੱਚ ਆਪਣੀ ਬੇਮਿਸਾਲ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਾਨਦਾਰ ਪ੍ਰਦਰਸਨ ਕੀਤਾ। 24 ਤੋਂ 26 ਜੁਲਾਈ 2026 ਤੱਕ ਵਾਰ ਹੀਰੋਜ਼ ਸਟੇਡੀਅਮ ਸਵਿਮਿੰਗ ਪੂਲ, ਸੰਗਰੂਰ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੌਰਾਨ ਭਵਿਆ ਨੇ ਵੱਖ-ਵੱਖ ਸਵਿਮਿੰਗ ਈਵੈਂਟਾਂ ਵਿੱਚ ਹਿੱਸਾ ਲੈਂਦਿਆਂ 10 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤ ਕੇ ਕੈਂਬਿ੍ਰਜ ਇੰਟਰਨੈਸ਼ਨਲ ਸਕੂਲ, ਆਪਣੇ ਮਾਪਿਆਂ ਅਤੇ ਸਮੁੱਚੇ ਸੰਗਰੂਰ ਜ਼ਿਲੇ ਦਾ ਨਾਮ ਰੌਸਨ ਕੀਤਾ। ਸਕੂਲ ਪਿ੍ੰਸੀਪਲ ਮਨਦੀਪ ਛੰਨਾ ਨੇ ਭਵਿਆ ਕਥੂਰੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿਆ ਦੀ ਇਹ ਇਤਿਹਾਸਕ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਸਮਰਪਣ ਦਾ ਨਤੀਜਾ ਹੈ। ਕੈਂਬਿ੍ਰਜ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉੱਚ ਪੱਧਰੀ ਮੌਕੇ ਅਤੇ ਹਰ ਸੰਭਵ ਸਹਿਯੋਗ ਪ੍ਰਦਾਨ ਕਰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਭਵਿਆ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰੇਗਾ। ਉਸ ਦੀ ਸਫਲਤਾ ਸਾਡੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਸਰੋਤ ਹੈ। ਜਿਨਾਂ ਤੋਂ ਬਾਅਦ ਸਕੂਲ ਚੇਅਰਮੈਨ ਇੰਜੀ: ਸ਼ਿਵ ਆਰੀਆ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਵਿਅਕਤੀਤਵ ਨਿਰਮਾਣ ਦਾ ਅਹਿਮ ਹਿੱਸਾ ਹਨ। ਭਵਿਆ ਨੇ 10 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਿਹਨਤ ਅਤੇ ਦਿ੍ਰੜ ਇਰਾਦਾ ਹੋਵੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ। ਇਹ ਉਪਲਬਧੀ ਕੈਂਬਿ੍ਰਜ ਪਰਿਵਾਰ ਲਈ ਬਹੁਤ ਮਾਣ ਵਾਲਾ ਪਲ ਹੈ। ਸਕੂਲ ਪ੍ਰੈਜੀਡੈਂਟ ਡਾ. ਸੀਮਾ ਅਰੋੜਾ ਨੇ ਵੀ ਭਵਿਆ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਸਕੂਲ ਸੀ.ਈ.ਓ. ਭਾਵਨਾ ਪਾਲ ਅਤੇ ਸਕੂਲ ਪ੍ਰਬੰਧਕਾਂ ਨੇ ਭਵਿਆ ਕਥੂਰੀਆ, ਉਸ ਦੇ ਮਾਪਿਆਂ ਅਤੇ ਕੋਚਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਖ਼ੁਦਕੁਸ਼ੀ ਕਰਨ ਜਾ ਰਹੇ ਨੌਜਵਾਨ ਵਕੀਲ ਨੂੰ ਸੰਗਰੂਰ ਪੁਲਿਸ ਨੇ ਬਚਾਇਆ ਅਗਲੀ ਖ਼ਬਰ ਖਨੌਰੀ ’ਚ ਸਰਗਰਮ ਅੰਤਰਰਾਜੀ ਲੁਟੇਰਾ ਗਰੋਹ ਦੀਆਂ ਚਾਰ ਔਰਤਾਂ ਨੂੰ ਲੋਕਾਂ ਨੇ ਦਬੋਚ ਕੇ ਕੀਤਾ ਪੁਲਿਸ ਹਵਾਲੇ
Ad Position 24