ਕਮਿਊਨਿਟੀ ਹੈਲਥ ਅਫਸਰਾਂ ਨੇ ਸਰਕਾਰ ਵਲੋਂ ਜਾਰੀ ਗਾਇਡਲਾਇਨਜ਼ ਦੀਆਂ ਕਾਪੀਆਂ ਸਾੜਦਿਆਂ ਮੁਕੰਮਲ ਹੜਤਾਲ ਦਾ ਕੀਤਾ ਐਲਾਨ
ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ)-ਪੰਜਾਬ ਭਰ ਵਿਚ ਤਕਰੀਬਨ 2500 ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿਚ ਸੇਵਾਵਾਂ ਨਿਭਾਅ ਰਹੇ ਕਮਿਊਨਿਟੀ ਹੈਲਥ ਅਫਸਰ (ਸੀ. ਐਚ.
ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ)-ਪੰਜਾਬ ਭਰ ਵਿਚ ਤਕਰੀਬਨ 2500 ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿਚ ਸੇਵਾਵਾਂ ਨਿਭਾਅ ਰਹੇ ਕਮਿਊਨਿਟੀ ਹੈਲਥ ਅਫਸਰ (ਸੀ.ਐਚ.ਓ) ਵਲੋਂ ਬਰਨਾਲਾ ਕੈਂਚੀਆਂ ਵਿਖੇ ਜਿੱਥੇ ਨਵੀਆਂ ਗਾਇਡਲਾਇਨਜ਼ ਦੀਆਂ ਕਾਪੀਆਂ ਸਾੜੀਆਂ ਗਈਆਂ ਉੱਥੇ ਮੁਕੰਮਲ ਹੜਤਾਲ ਉੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਬੀਬੀ ਵੀਰਪਾਲ ਕੌਰ ਦੀ ਅਗਵਾਈ ਹੇਠ ਕੀਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਹੜਤਾਲ ਉੱਤੇ ਜਾਣ ਕਾਰਨ ਰਾਜ ਦੇ ਹਜਾਰਾਂ ਪਿੰਡਾਂ ਵਿਚ ਚੱਲ ਰਹੇ ਆਯੁਸ਼ਮਾਨ ਕੇਂਦਰਾਂ ਦੀ ਸੇਵਾਵਾਂ ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਬਰਨਾਲਾ ਕੈਂਚੀਆਂ ਵਿਖੇ ਪੁੱਜੀਆਂ ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨਾਲ ਵੱਡਾ ਵਿਸ਼ਵਾਸਘਾਤ ਕੀਤਾ ਗਿਆ ਹੈ। ਕਈ ਮੀਟਿੰਗ ਦ ੌਰਾਨ ਸਰਕਾਰ ਨੇ 5000 ਰੁਪਏ ਤਨਖਾਹ ਵਿਚ ਵਾਧਾ ਕਰਨ ਦਾ ਭਰੋਸਾ ਦਿੱਤਾ ਸੀ ਪਰ 22 ਜੁਲਾਈ ਨੂੰ ਜਾਰੀ ਪੱਤਰ ਰਾਹੀਂ ਇਸ ਨੂੰ ਤਨਖਾਹ ਵਿਚ ਸ਼ਾਮਲ ਕਰਨ ਦੀ ਬਜਾਇ ਇੰਸੈਟਿਵ ਦੇ ਰੂਪ ਵਿਚ ਜਾਰੀ ਕੀਤਾ ਹੈ ਅਤੇ ਇਸ ਵਿਚ ਬੈਂਚਮਾਰਕ ਦੀ ਸ਼ਰਤ ਵੀ ਜੋੜ ਦਿੱਤੀਹੈ। ਇਸ ਉਪਰੰਤ 4 ਅਗਸਤ ਦੇ ਪੱਤਰ ਵਿਚ ਨਵੀਆਂ ਗਾਇਡਲਾਇਨਜ ਦੀਆਂ ਹੋਰ ਸ਼ਰਤਾਂ ਜੋੜ ਦਿੱਤੀਆਂ ਹਨ ਜੋ ਪੂਰੀਆਂ ਕਰਨਾ ਅਸੰਭਵ ਹਨ। ਉਨ੍ਹਾਂ ਰੋਸ ਜਤਾਇਆ ਕਿ ਇਹ ਸਾਰਾ ਕੁਝ ਸੀ.ਐਚ.ਓ ਨੂੰ ਅਸਲ ਵਿੱਤੀ ਲਾਭ ਤੋਂ ਵਾਂਝਾ ਰੱਖਣ ਲਈ ਹੈ। ਆਗੂਆਂ ਅਨੁਸਾਰ ਪੰਜਾਬ ਭਰ ਵਿਚ ਨਵੀਆਂ ਜਾਰੀ ਗਾਇਡਲਾਇਨਜ ਦੀ ਕਾਪੀਆਂ ਸਾੜੀਆਂ ਗਈਆਂ ਹਨ ਜੋ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਮੁਲਾਜਮ ਵਿਰੋਧੀ ਨੀਤੀਆਂ ਖਿਲਾਫ ਸਖਤ ਵਿਰੋਧ ਦਰਜ ਕਰਨ ਲਈ ਹੀ ਕੀਤਾ ਗਿਆ ਹੈ। ਯੂਨੀਅਨ ਆਗੂਆਂ ਅਨੁਸਾਰ 10 ਅਗਸਤ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪੰਜਾਬ ਭਰ ਦੇ ਹਜਾਰਾਂ ਸੀ.ਐਚ.ਓ ਵਿਸ਼ਾਲ ਰੋਸ ਧਰਨਾ ਦੇਣਗੇ। ਇਸ ਮੌਕੇ ਅਕਾਸ਼ਦੀਪ ਕਮਲ ਕਲਿਆਣ, ਸਿੰਪਲ ਸ਼ਰਮਾ, ਕੁਲਜੀਤ ਕੌਰ, ਸੁਖਦੀਪ ਕੌਰ, ਡਾ. ਵਰਿੰਦਰ ਵੀ ਮੌਜੂਦ ਸਨ।