ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਬਿਨਾਂ ਡਾਕਟਰੀ ਪਰਚੀ ਦੇ ਪ੍ਰੇਗਾਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿਕਰੀ ’ਤੇ ਪਾਬੰਦੀ
ਮਾਲੇਰਕੋਟਲਾ, 5 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਲੋਕ ਹਿੱਤਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਪ੍ਰੀਗੈਬਾਲਿਨ 75 ਐਮ. ਜੀ ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ ਦੀ ਵਿਕਰੀ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ।
ਬ
ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ ਖਨੌਰੀ।
ਸੰਜੇ ਸਿੰਗਲਾ ਸੂਬਾ ਮੈਂਬਰ ਅਗਰਵਾਲ ਭਲਾਈ ਬੋਰਡ।
ਗੱਲਬਾਤ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ। ਤਸਵੀਰ - ਸਰੌਦ
06-08-2026
ਮਾਲੇਰਕੋਟਲਾ, 5 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਲੋਕ ਹਿੱਤਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ ਦੀ ਵਿਕਰੀ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ. ਤਿੜਕੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ ਦੀ ਵਿਕਰੀ ਸਬੰਧੀ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਹੁਕਮਾਂ ਅਨੁਸਾਰ ਕੋਈ ਵੀ ਕੈਮਿਸਟ/ਮੈਡੀਕਲ ਸਟੋਰ ਮਾਲਕ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਵਾਲੇ ਕੈਪਸੂਲ ਕਿਸੇ ਵੀ ਵਿਅਕਤੀ ਨੂੰ ਅਸਲ ਡਾਕਟਰੀ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ । ਦਵਾਈ ਵੇਚਣ ਸਮੇਂ ਦੁਕਾਨਦਾਰ ਵੱਲੋਂ ਅਸਲ ਪਰਚੀ ਦੀ ਜਾਂਚ ਕਰਨੀ ਅਤੇ ਰਿਕਾਰਡ ਸੰਭਾਲਣਾ ਲਾਜ਼ਮੀ ਹੋਵੇਗਾ । ਦੁਕਾਨਦਾਰ ਵੱਲੋਂ ਇਸ ਦੀ ਖਰੀਦ ਅਤੇ ਵਿਕਰੀ ਦਾ ਸਹੀ ਰਿਕਾਰਡ ਰੱਖਣ ਤੋਂ ਇਲਾਵਾ ਉਹ ਅਸਲ ਮੈਡੀਕਲ ਸਲਿੱਪ ਤੇ ਕੈਮਿਸਟ ਦਾ ਵਪਾਰਕ ਨਾਮ, ਦਵਾਈ ਦੀ ਵਿਕਰੀ ਦੀ ਮਿਤੀ ਤੇ ਗੋਲੀਆਂ ਦੀ ਗਿਣਤੀ ਦੀ ਮੋਹਰ ਲਗਾਉਣ ਦੇ ਪਾਬੰਦ ਹੋਣਗੇ । ਕੈਮਿਸਟ ਮੈਡੀਕਲ ਸਟੋਰ ਮਾਲਕ ਜਾਂ ਹਸਪਤਾਲਾਂ ਦੇ ਅੰਦਰ ਫਾਰਮੇਸੀ ਇਸ ਅਸਲ ਡਾਕਟਰੀ ਪਰਚੀ ਨੂੰ ਸਹੀ ਢੰਗ ਨਾਲ ਪੜ੍ਹ ਕੇ ਇਹ ਯਕੀਨੀ ਬਣਾਉਗੇ ਕਿ ਇਸ ਸਲਿੱਪ ਤਹਿਤ ਪਹਿਲਾਂ ਕਿਸੇ ਹੋਰ ਦਵਾਈ ਵਿਕਰੇਤਾ ਦੁਆਰਾ ਕੈਪਸੂਲ ਦੀ ਵਿਕਰੀ ਨਾ ਕੀਤੀ ਹੋਵੇ । ਜਾਰੀ ਇਹ ਹੁਕਮ 5 ਅਗਸਤ ਤੋਂ 3 ਅਕਤੂਬਰ ਤੱਕ ਲਾਗੂ ਰਹਿਣਗੇ ।