26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਟ੍ਰੈਫਿਕ ਪੁਲਿਸ ਨੇ ਵੱਡੀ ਗਿਣਤੀ ਵਿੱਚ ਸਕੂਲ ਬੱਸਾਂ ਦੀ ਕੀਤੀ ਅਚਨਚੇਤ ਚੈਕਿੰਗ

ਸੰਗਰੂਰ, 26 ਅਗਸਤ (ਅਮਨਦੀਪ ਸਿੰਘ ਬਿੱਟਾ)–ਸੰਗਰੂਰ ਪੁਲਿਸ ਨੇ ਸਕੂਲ ਬੱਸਾਂ ਦੀ ਚੈਕਿੰਗ ਮੁਹਿੰਮ ਦੇ ਚੱਲਦਿਆਂ ਅੱਜ ਦੋ ਦਰਜਨ ਤੋਂ ਵਧੇਰੇ ਬੱਸਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿੱਢੀ ਇਸ ਮੁਹਿੰਮ ਦੀ ਅਗਵਾਈ ਸੰਗਰੂਰ ਦੇ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਸਬ ਇੰਸਪੈਕਟਰ ਵੱਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 27-08-2026
ਸੰਗਰੂਰ, 26 ਅਗਸਤ (ਅਮਨਦੀਪ ਸਿੰਘ ਬਿੱਟਾ)–ਸੰਗਰੂਰ ਪੁਲਿਸ ਨੇ ਸਕੂਲ ਬੱਸਾਂ ਦੀ ਚੈਕਿੰਗ ਮੁਹਿੰਮ ਦੇ ਚੱਲਦਿਆਂ ਅੱਜ ਦੋ ਦਰਜਨ ਤੋਂ ਵਧੇਰੇ ਬੱਸਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿੱਢੀ ਇਸ ਮੁਹਿੰਮ ਦੀ ਅਗਵਾਈ ਸੰਗਰੂਰ ਦੇ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਸਬ ਇੰਸਪੈਕਟਰ ਵੱਲੋਂ ਕੀਤੀ ਗਈ। ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਬੱਸਾਂ ਦੀ ਐਮਰਜੈਂਸੀ ਡੋਰ ਨੂੰ ਚੈੱਕ ਕਰਨ ਦੇ ਨਾਲ ਨਾਲ ਬੱਸਾ ਦੇ ਕਾਗਜ਼ ਡਰਾਇਵਰਾਂ ਦੇ ਲਾਇਸੰਸ, ਵਰਦੀ, ਬੱਸਾ ਵਿੱਚ ਮੈਡੀਕਲ ਕਿੱਟਾਂ ਦੀ ਵੀ ਚੈਕਿੰਗ ਕੀਤੀ ਗਈ। ਕਈ ਬੱਸਾਂ ਦੇ ਵਿਸ਼ੇਸ ਤੌਰ ਉੱਤੇ ਐਮਰਜੈਂਸੀ ਡੋਰ ਖੁੱਲਵਾ ਕੇ ਵੀ ਦੇਖੇ ਗਏ ਤਾਂ ਜੋ ਕਿਸੇ ਵੀ ਅਪਾਤਕਾਲੀਨ ਸਥਿਤੀ ਦੇ ਮੱਦੇਨਜਰ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੁਝ ਕੁ ਬੱਸ ਚਾਲਕਾਂ ਨੂੰ ਜਰੂਰੀ ਹਦਾਇਤਾ ਵੀ ਦਿੱਤੀਆਂ ਗਈਆਂ ਅਤੇ ਵਾਰਨਿੰਗ ਦੇ ਕੇ ਵੀ ਛੱਡਿਆ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਅਵਿਨਾਸ਼, ਅਰਵਿੰਦਰਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਸਰਵਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭਾਠੂਆਂ ਵਿਖੇ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ - ਰਾਕੇਸ਼ ਪ੍ਰਕਾਸ਼ ਗਰਗ
Ad Position 24