15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਹਿਲਾਵਾਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਜਾਂਚ ਜ਼ਰੂਰ ਕਰਵਾਉਣ-ਡਾ. ਆਂਚਲ

Ad Position 21
No active advertisement
ਅਜੀਤ ਡੈਸਕ 05-02-2026
ਫਿਰੋਜ਼ਪੁਰ,4 ਫ਼ਰਵਰੀ(ਗੁਰਿੰਦਰ ਸਿੰਘ)-ਸਰਵਾਈਕਲ ਕੈਂਸਰ ਇਕ ਗੰਭੀਰ ਬਿਮਾਰੀ ਹੈ, ਜੋ ਦੁਨੀਆ ਭਰ ਵਿਚ ਲੱਖਾਂ ਮਹਿਲਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਦੁਨੀਆ 'ਚ ਮਹਿਲਾਵਾਂ ਦੀ ਮੌਤ ਦੇ ਪ੍ਰਮੁੱਖ ਕਾਰਨਾਂ ਵਿਚੋਂ ਇਕ ਕਾਰਨ ਇਹ ਕੈਂਸਰ ਰੋਗ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਰਲਡ ਕੈਂਸਰ ਦਿਹਾੜੇ ਤੇ ਰੇਲਵੇ ਹਸਪਤਾਲ ਵਿਖੇ ਕਰਵਾਏ ਜਾਗਰੂਕਤਾ ਸਮਾਗਮ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਆਂਚਲ ਗਾਇਨਾਕੋਲੋਜਿਸਟ ਸਿਵਲ ਹਸਪਤਾਲ ਫਿਰੋਜ਼ਪੁਰ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਅੱਜ ਦੇ ਦਿਹਾੜੇ ਨੂੰ ਕੈਂਸਰ ਜਾਗਰੂਕਤਾ ਵਜੋਂ ਮਨਾਇਆ ਜਾਂਦਾ ਹੈ | ਗੰਭੀਰ ਬਿਮਾਰੀਆਂ ਅਕਸਰ ਸ਼ੋਰ ਮਚਾ ਕੇ ਨਹੀਂ, ਸਗੋਂ ਖ਼ਾਮੋਸ਼ੀ ਨਾਲ ਆਉਂਦੀਆਂ ਹਨ | ਕੈਂਸਰ ਦੀ ਸ਼ੁਰੂਆਤ ਵੀ ਬਿਲਕੁਲ ਅਜਿਹੀ ਹੁੰਦੀ ਹੈ | ਇਹ ਬਿਮਾਰੀ ਦੀ ਸ਼ੁਰੂਆਤ ਵਿਚ ਕੋਈ ਵੱਡਾ ਲੱਛਣ ਨਜ਼ਰ ਨਹੀਂ ਆਉਂਦਾ ਇਹ ਸਾਡੀ ਦਿਨਚਰਿਆ ਵਿਚ ਛੋਟੇ-ਛੋਟੇ ਬਦਲਾਅ ਜਿਵੇਂ ਹਲਕੀ ਬਲੀਡਿੰਗ, ਡਿਸਚਾਰਜ ਵਿਚ ਬਦਲਾਅ ਜਾਂ ਹਲਕੇ ਦਰਦ ਦੇ ਰੂਪ ਵਿਚ ਦਸਤਕ ਦਿੰਦਾ ਹੈ | ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਇਕ ਅਜਿਹੀ ਲੜਾਈ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਜਿੱਤ ਸਕਦੇ ਹਾਂ | ਇਹ ਉਨ੍ਹਾਂ ਚੋਣਵੇਂ ਕੈਂਸਰਾਂ ਵਿਚੋਂ ਹੈ ਜਿਨ੍ਹਾਂ ਦਾ ਟੀਕਾਕਰਨ ਅਤੇ ਸਕ੍ਰੀਨਿੰਗ ਰਾਹੀਂ ਪੂਰੀ ਤਰ੍ਹਾਂ ਇਲਾਜ ਅਤੇ ਰੋਕਥਾਮ ਸੰਭਵ ਹੈ ਪਰ ਸ਼ੁਰੂਆਤੀ ਲੱਛਣਾਂ ਨੂੰ ਦਰਕਿਨਾਰ ਕਰਦਿਆਂ ਮਹਿਲਾਵਾਂ ਉਦੋਂ ਪਹੁੰਚਦੀਆਂ ਹਨ | ਜਦੋਂ ਬਿਮਾਰੀ ਵੱਧ ਚੁੱਕੀ ਹੁੰਦੀ ਹੈ ਅਤੇ ਉਹ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਿਆਂ ਹਨ ਜਿਸ ਦੇ ਗੰਭੀਰ ਸਿੱਟੇ ਨਿਕਲਦੇ ਹਨ | ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਆਂਚਲ ਨੇ ਦੱਸਿਆ ਕਿ ਅਸਾਧਾਰਨ ਬਲੀਡਿੰਗ, ਬੇਵਕਤੀ ਸਪੋਟਿੰਗ, ਮਾਹਵਾਰੀ ਬੰਦ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਬਲੀਡਿੰਗ, ਮਾਹਵਾਰੀ ਵਿਚ ਬਦਲਾਅ ਲਗਾਤਾਰ ਪਾਣੀ ਵਰਗਾ, ਖ਼ੂਨ ਮਿਲਿਆ ਜਾਂ ਬਦਬੂਦਾਰ ਡਿਸਚਾਰਜ ਹੋਣਾ, ਪਿੱਠ ਜਾਂ ਪਿੱਠ ਦੇ ਹੇਠਲੇ ਹਿੱਸੇ ਵਿਚ ਲਗਾਤਾਰ ਦਰਦ ਬਣਿਆ ਰਹਿਣਾ, ਭਾਰ ਘਟਣਾ ਅਤੇ ਥਕਾਵਟ ਆਦਿ ਲੱਛਣ ਆਉਣ 'ਤੇ ਬਿਨਾ ਦੇਰੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ | ਸਰਵਾਈਕਲ ਕੈਂਸਰ ਤੋਂ ਬਚਣ ਲਈ ਡਰਨਾ ਨਹੀਂ, ਸਗੋਂ ਅਲਰਟ ਰਹਿਣਾ ਜ਼ਰੂਰੀ ਹੈ | ਇਹ ਲੱਛਣ ਕਿਸੇ ਆਮ ਇਨਫੈਕਸ਼ਨ ਜਾਂ ਹਾਰਮੋਨਲ ਬਦਲਾਅ ਕਾਰਨ ਵੀ ਹੋ ਸਕਦੇ ਹਨ, ਪਰ ਜੇਕਰ ਇਹ ਕੁਝ ਗੰਭੀਰ ਹੈ, ਤਾਂ ਸਮੇਂ ਸਿਰ ਪਤਾ ਲੱਗਣ ਨਾਲ ਤੁਹਾਡੀ ਜਾਨ ਬਚ ਸਕਦੀ ਹੈ | ਡਾ. ਆਂਚਲ ਨੇ ਕਿਹਾ ਕਿ ਜੇਕਰ ਤੁਹਾਡੀ ਉਮਰ 25 ਸਾਲ ਤੋਂ ਜ਼ਿਆਦਾ ਹੈ ਤਾਂ ਗਾਇਨੀਕੋਲੋਜਿਸਟ ਨਾਲ ਮਿਲੋ ਅਤੇ ਪੈਪ ਸਮੀਅਰ ਜਾਂ ਐੱਚ ਪੀ ਵੀ ਟੈੱਸਟ ਸਮੇਂ-ਸਮੇਂ 'ਤੇ ਜਾਂਚ ਜ਼ਰੂਰ ਕਰਵਾਓ ਤਾਂ ਜੋ ਇਸ ਬਿਮਾਰੀ ਬਾਰੇ ਪਤਾ ਲੱਗ ਸਕੇ | ਇਸ ਮੌਕੇ ਡਾ ਦਿਨੇਸ਼ ਪਾਠਕ, ਡਾ. ਰਿਚਾ ਧਵਨ, ਡਾ. ਜੋਤੀ ਕਾਲੀਆ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਆਹ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਫ਼ਿਰੋਜ਼ਪੁਰ ਅਦਾਲਤ ਵਲੋਂ ਤਿੰਨ ਬਰੀ ਅਗਲੀ ਖ਼ਬਰ ਮੈਡੀਕਲ ਨਸ਼ੇ ਦੀ ਗ਼ੈਰ-ਕਾਨੰੂਨੀ ਵਿਕਰੀ ਖ਼ਿਲਾਫ਼ ਡਰੱਗ ਕੰਟਰੋਲ ਵਿਭਾਗ ਦੀ ਵੱਡੀ ਕਾਰਵਾਈ
Ad Position 24