ਜਲਾਲਾਬਾਦ, 3 ਅਪ੍ਰੈਲ (ਜਤਿੰਦਰ ਪਾਲ ਸਿੰਘ)-ਬੇਮੌਸਮੀ ਮੀਂਹ ਤੇ ਗੜੇ੍ਹਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਕਰਦੇ ਹੋਏ ਕਿਹਾ ਕਿ ਕਣਕ ਦੀ ਫ਼ਸਲ 'ਤੇ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਾਫ਼ੀ ਧੱਕਾ ਕੀਤਾ ਹੈ¢ ਹੋਈ ਬਰਸਾਤ, ਗੜੇਮਾਰੀ ਤੇ ਤੇਜ਼ ਝੱਖੜ ਕਾਰਨ ਕਈ ਪਿੰਡਾਂ ਵਿਚ ਫ਼ਸਲ ਪੂਰੀ ਤਰਾਂ ਤਬਾਹ ਹੋ ਗਈ ਹੈ¢ ਕਈ ਕਿਸਾਨਾਂ ਕੋਲ ਤਾਂ ਘਰ ਵਿਚ ਕਣਕ ਰੱਖਣ ਜੋਗੀ ਵੀ ਫ਼ਸਲ ਨਹੀਂ ਬਚੀ ਹੈ¢ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਹੋਏ ਨੁਕਸਾਨ ਮੁਤਾਬਿਕ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਵੀ ਤੁਰੰਤ ਦਿੱਤਾ ਜਾਵੇ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਗਿਰਦਾਵਰੀ ਬਾਅਦ ਵਿਚੋਂ ਅਤੇ ਮੁਆਵਜ਼ਾ ਪਹਿਲਾਂ ਦੇਣ ਦੀ ਗੱਲ ਕਰਦਾ ਸੀ ਪਰ ਹੁਣ ਗਿਰਦਾਵਰੀ ਵੀ ਲੇਟ ਹੁੰਦੀ ਹੈ ਅਤੇ ਮੁਆਵਜ਼ਾ ਵੀ ਨਿਗੂਣਾ ਤੇ ਬਹੁਤ ਲੇਟ ਮਿਲਦਾ ਹੈ¢ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੰਗ ਕਰਦੀ ਹੈ ਕਿ ਜਲਦ ਮੁਆਵਜ਼ਾ ਦਿੱਤਾ ਜਾਵੇ¢