ਜ਼ੀਰਾ, 3 ਅਪ੍ਰੈਲ(ਰਜਨੀਸ਼ ਕਥੂਰੀਆ)-ਪਿੰਡ ਮਿਹਰ ਸਿੰਘ ਵਾਲਾ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਅਧੀਨ ਪਰਮਜੀਤ ਕੌਰ ਪਤਨੀ ਪਾਲਾ ਸਿੰਘ ਵਾਸੀ ਪਿੰਡ ਮਿਹਰ ਸਿੰਘ ਵਾਲਾ ਨੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੋਸ਼ ਲਗਾਇਆ ਹੈ, ਕਿ ਮੇਰਾ ਪਤੀ ਪਾਲਾ ਸਿੰਘ ਮੇਰੇ 'ਤੇ ਗ਼ਲਤ ਹੋਣ ਦਾ ਇਲਜ਼ਾਮ ਲਗਾਉਂਦਾ ਸੀ ਅਤੇ ਮਿਤੀ 30-03-26 ਦੀ ਰਾਤ ਕਰੀਬ 11 ਵਜੇ ਮੇਰਾ ਪਤੀ ਮੈਨੂੰ ਗਾਲ਼ੀ ਗਲੋਚ ਕਰਨ ਲੱਗ ਗਿਆ ਅਤੇ ਘਰ ਤੋਂ ਬਾਹਰ ਘੜੀਸ ਕੇ ਪਿੰਡ ਵਿਚ ਬਣੀ ਬਾਬੇ ਦੀ ਜਗ੍ਹਾ 'ਤੇ ਲੈ ਗਿਆ | ਪਰਮਜੀਤ ਕੌਰ ਨੇ ਦੋਸ਼ ਲਗਾਇਆ ਕਿ ਬਾਬੇ ਦੀ ਜਗ੍ਹਾ 'ਤੇ ਮੇਰੇ ਪਤੀ ਪਾਲਾ ਸਿੰਘ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਮੇਰੇ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ | ਜਿਸ ਨਾਲ ਮੇਰਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ | ਪਰਮਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਉਸ ਦੇ ਪਤੀ ਪਾਲਾ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਮੇਹਰ ਸਿੰਘ ਵਾਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |