ਗੁਰੂਹਰਸਹਾਏ, 10 ਅਪ੍ਰੈਲ (ਕਪਿਲ ਕੰਧਾਰੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂਆਂ ਵਲੋਂ ਆਪਣੇ 47ਵੇਂ ਸਥਾਪਨਾ ਦਿਵਸ ਨੂੰ ਵੱਡੇ ਉਤਸ਼ਾਹ ਅਤੇ ਜੋਸ਼ ਨਾਲ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਥਾਨਕ ਪੱਧਰ 'ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਮਾਗਮ ਦੌਰਾਨ ਪਾਰਟੀ ਦਾ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਦੀ ਤਰੱਕੀ, ਲੋਕ ਸੇਵਾ ਅਤੇ ਰਾਸ਼ਟਰੀ ਏਕਤਾ ਲਈ ਪਾਰਟੀ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਬਕਾ ਜ਼ਿਲ੍ਹਾ ਪ੍ਰਧਾਨ ਕਿ੍ਸ਼ਨ ਨਰੂਲਾ, ਵਾਈਸ ਪ੍ਰਧਾਨ ਸਾਗਰ ਨਰੂਲਾ, ਰਾਣਾ ਰਾਏ, ਰੋਹਿਤ ਸੋਢੀ, ਰਾਜ ਕੁਮਾਰ,ਡਿੰਪਲ ਕੰਧਾਰੀ, ਲਵੀਸ਼ ਕੁਮਾਰ, ਸ਼ੇਰ ਸਿੰਘ, ਸਰਬਜੀਤ ਸਿੰਘ ਥਿੰਦ ਨੇ ਕਿਹਾ ਕਿ ਭਾਜਪਾ ਹਮੇਸ਼ਾ ਦੇਸ਼ ਦੇ ਵਿਕਾਸ, ਗਰੀਬ ਕਲਿਆਣ ਅਤੇ ਸੁਸ਼ਾਸਨ ਲਈ ਵਚਨਬੱਧ ਰਹੀ ਹੈ |