ਮਮਦੋਟ, 14 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਹੋਰ ਵੀ ਮਜ਼ਬੂਤੀ ਮਿਲੀ ਜੱਦੋ ਬਲਾਕ ਮਮਦੋਟ ਦੇ ਪਿੰਡ ਰਾਓ ਕਿ ਦੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ | ਇਸ ਮੌਕੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਸ਼ਾਮਲ ਹੋਣ-ਵਾਲੇ ਦੋ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ, ਮੱਖਣ ਸਿੰਘ ਬੀਬੀ ਨਾਨਕੋ ਆਦਿ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ''ਜੀ ਆਇਆਂ ਆਖਿਆ'' ਅਤੇ ਪਾਰਟੀ ਵਿਚ ਵਿਸ਼ੇਸ਼ ਮਾਨ-ਸਨਮਾਨ ਦਿਵਾਉਣ ਦਾ ਭਰੋਸਾ ਵੀ ਦਿੱਤਾ | ਇਸ ਦੌਰਾਨ ਹਲਕਾ ਇੰਚਾਰਜ ਆਸ਼ੂ ਬੰਗੜ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਦੀ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਨਾਂਹ-ਪੱਖੀ ਰਹੀ ਹੈ | ਜਿਸ ਦੇ ਚੱਲਦਿਆਂ ਪੰਜਾਬ ਭਰ ਦੇ ਲੋਕ ਸਰਕਾਰ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਨੂੰ ਸੂਬੇ ਦੀ ਵਗੋਡਰ ਸੌਂਪਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਸਿਰਫ਼ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ | ਇਸ ਮੌਕੇ ਪੁਸ਼ਪਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਖਿੰਦ, ਚੰਦ ਸਿੰਘ ਨੰਬਰਦਾਰ, ਖਿੰਡਾ ਸਿੰਘ ਸਾਬਕਾ ਮੈਂਬਰ ਮੁਖ਼ਤਿਆਰ ਸਿੰਘ ਪ੍ਰਧਾਨ, ਸੋਹਣ ਸਿੰਘ ਸਾਬਕਾ ਮੈਂਬਰ, ਪਾਲਾ ਸਿੰਘ, ਫੰੁਮਣ ਸਿੰਘ, ਕੁਲਵੰਤ ਸਿੰਘ ਮਨਦੀਪ ਸਿੰਘ ਅਨਾਰ ਕਲੀ, ਗਗਨ ਗਾਮੇਂ ਵਾਲਾ ਅਤੇ ਪੀ.ਏ ਤਰੁਨ ਬੁੱਟਰ ਵੀ ਮੌਜੁਦ ਸਨ |