14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਰਕੀਟ ਕਮੇਟੀ ਗੁਰੂਹਰਸਹਾਏ ਦੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਵਲੋਂ ਵੱਖ-ਵੱਖ ਪਿੰਡਾਂ ਦੀਆਂ ਦਾਣਾ ਮੰਡੀਆਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 17-04-2026
ਗੁਰੂਹਰਸਹਾਏ, 16 ਅਪ੍ਰੈਲ (ਹਰਚਰਨ ਸਿੰਘ ਸੰਧੂ)-ਕਣਕ ਦੇ ਚੱਲ ਰਹੇ ਮੌਜੂਦਾ ਸੀਜ਼ਨ ਨੂੰ ਲੈ ਕੇ ਖ਼ਰੀਦ ਪ੍ਰਬੰਧਾਂ ਅਤੇ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਚਲਾਉਣ ਲਈ ਮਾਰਕੀਟ ਕਮੇਟੀ ਗੁਰੂਹਰਸਹਾਏ ਦੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਵਲੋਂ ਵੱਖ-ਵੱਖ ਪੇਂਡੂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ | ਦਾਣਾ ਮੰਡੀ ਪਿੰਡ ਕੋਹਰ ਸਿੰਘ ਵਾਲਾ ਵਿਖੇ ਪਹੁੰਚਣ 'ਤੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇੱਥੇ ਬਾਰਦਾਣਾ ਅਤੇ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਕਿਸਾਨਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੱਸਿਆ ਕਿ ਸਰਕਾਰ ਵਲੋਂ ਕਣਕ ਦਾ ਦਾਣਾ ਦਾਣਾ ਖ਼ਰੀਦ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਹਾਜ਼ਰ ਕਿਸਾਨਾਂ ਨੇ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਸਬੰਧੀ ਆਪਣੀ ਆਵਾਜ਼ ਉਠਾਈ ਜਿਸ ਦੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਨੇ ਕਿਹਾ ਕਿ ਪਹਿਲੇ ਇਕ ਦੋ ਦਿਨਾਂ ਤੱਕ ਦਿੱਕਤ ਆਈ ਸੀ, ਪਰ ਹੁਣ ਬੀਤੇ ਕੱਲ ਦੀ ਸਾਰੀਆਂ ਦਾਣਾ ਮੰਡੀਆਂ ਅੰਦਰ ਖ਼ਰੀਦ ਏਜੰਸੀਆਂ ਨੇ ਬਕਾਇਦਾ ਖ਼ਰੀਦ ਸ਼ੁਰੂ ਕਰ ਦਿੱਤੀ ਹੈ | ਜੋ ਕਿ ਇਸੇ ਤਰ੍ਹਾਂ ਨਿਰਵਿਘਨ ਖ਼ਰੀਦ ਚੱਲਦੀ ਰਹੇਗੀ | ਉਹਨਾਂ ਕਿਹਾ ਕਿ ਕਿਸਾਨ ਕਣਕ ਨੂੰ ਚੰਗੀ ਤਰ੍ਹਾਂ ਪਕਾ ਕੇ ਕਟਾਈ ਕਰਨ ਤਾਂ ਜੋ ਖ਼ਰੀਦ ਵੇਲੇ ਕੋਈ ਮੁਸ਼ਕਲ ਨਾ ਆਵੇ | ਇਸ ਮੌਕੇ 'ਤੇ ਦਾਣਾ ਮੰਡੀ ਦੇ ਆੜ੍ਹਤੀਆਂ ਸਮੇਤ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੜ੍ਹੀ ਕਣਕ ਦੀ ਫ਼ਸਲ ਨੂੰ ਲੱਗੀ ਅੱਗ, ਕਈ ਕਿੱਲੇ ਕਣਕ ਤੇ ਨਾੜ ਸੜ ਕੇ ਸਵਾਹ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਚ ਸੰਯੁਕਤ ਤਕਨੀਕੀ ਵਰਕਸ਼ਾਪ ਸਫਲਤਾਪੂਰਵਕ ਸਮਾਪਤ
Ad Position 24