ਜਲਾਲਾਬਾਦ,19ਅਪ੍ਰੈਲ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੂੰ ਉਸ ਸਮੇਂ ਸਦਮਾ ਲੱਗਿਆ, ਜਦੋਂ ਬੀਤੀ ਸ਼ਾਮ ਉਨ੍ਹਾਂ ਦੇ ਭੂਆ ਸੁਰਿੰਦਰ ਕੌਰ ਪਤਨੀ ਸਵਰਗਵਾਸੀ ਜੰਗੀਰ ਸਿੰਘ ਵਾਹਿਗੁਰੂ ਚਰਨਾਂ ਵਿਚ ਜਾ ਬਿਰਾਜੇ¢ ਉਹ ਸਾਬਕਾ ਸੈਕਟਰੀ ਹਰਜਿੰਦਰ ਸਿੰਘ ਸੰਧੂ ਦੇ ਵੱਡੇ ਭੈਣ ਵੀ ਸਨ¢ ਅੱਜ ਜਲਾਲਾਬਾਦ ਦੇ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ¢ਜਿੱਥੇ ਸ਼ਹਿਰ ਦੇ ਪਤਵੰਤਿਆਂ 'ਤੇ ਸਿਆਸੀ ਲੋਕਾਂ ਨੂੰ ਉਨ੍ਹਾਂ ਸ਼ਰਧਾਂਜਲੀ ਦਿੱਤੀ ਅਤੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨਾਲ ਦੁੱਖ ਸਾਂਝਾ ਕੀਤਾ¢