15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਤਲਵੰਡੀ ਭਾਈ ਵਿਖੇ ਆੜ੍ਹਤੀਆਂ ਵਲੋਂ ਧਰਨਾ ਲਗਾ ਕੇ ਆਵਾਜਾਈ ਕੀਤੀ ਗਈ ਠੱਪ

Ad Position 21
No active advertisement
ਅਜੀਤ ਡੈਸਕ 22-04-2026
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਆੜ੍ਹਤੀਆਂ ਵਲੋਂ ਅੱਜ ਕੰਮਕਾਰ ਠੱਪ ਕਰਕੇ ਦਾਣਾ ਮੰਡੀ ਸਾਹਮਣੇ ਜ਼ੀਰਾ ਰੋਡ ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ | ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਦੀ ਅਗਵਾਈ ਹੇਠ ਲਗਾਏ ਧਰਨੇ ਦੌਰਾਨ ਆੜ੍ਹਤੀਆਂ ਵਲੋਂ ਖ਼ਰੀਦ ਏਜੰਸੀ ਪਨਗ੍ਰੇਨ ਅਤੇ ਇਕ ਇੰਸਪੈਕਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਨੇ ਦੱਸਿਆ ਕਿ ਤਲਵੰਡੀ ਭਾਈ ਅਨਾਜ ਮੰਡੀ ਅੰਦਰ ਪਨਗ੍ਰੇਨ ਦੇ ਇੰਸਪੈਕਟਰ ਵਲੋਂ ਆੜ੍ਹਤੀਆਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ | ਆੜ੍ਹਤੀਆਂ ਨੂੰ ਬਾਰਦਾਣਾ ਮੰਡੀ ਅੰਦਰ ਮੁਹੱਈਆ ਕਰਵਾਉਣ ਦੀ ਬਜਾਏ ਬਾਹਰਲੇ ਸ਼ਹਿਰਾਂ ਵਿਚੋਂ ਬਾਰਦਾਣਾ ਚੁੱਕਣ ਲਈ ਰੋਜ਼ਾਨਾ ਭੇਜਿਆ ਜਾ ਰਿਹਾ ਹੈ | ਜਦਕਿ ਸ਼ਾਰਟੇਜ ਦੇ ਨਾਂਅ ਤੇ ਤੰਗ ਕੀਤਾ ਜਾ ਰਿਹਾ ਹੈ ਅਤੇ ਕਣਕ ਦੀ ਬੋਲੀ ਸਹੀ ਢੰਗ ਨਾਲ ਨਹੀਂ ਲਗਾਈ ਜਾ ਰਹੀ | ਜਿਸ ਦੇ ਚੱਲਦਿਆਂ ਖ਼ਰੀਦ ਪ੍ਰਕਿਰਿਆ ਸਹੀ ਢੰਗ ਨਾਲ ਨਹੀਂ ਚੱਲ ਰਹੀ ਜਦਕਿ ਦੂਜੀਆਂ ਖ਼ਰੀਦ ਏਜੰਸੀਆਂ ਵਲੋਂ ਆਪਣੇ ਕੋਟੇ ਦੀ ਖ਼ਰੀਦ ਸੀ ਢੰਗ ਨਾਲ ਕੀਤੀ ਜਾ ਰਹੀ ਹੈ | ਜਿਸ ਨੂੰ ਲੈ ਕੇ ਆੜ੍ਹਤੀਆਂ ਵਲੋਂ ਉਕਤ ਇੰਸਪੈਕਟਰ ਨੂੰ ਖ਼ਰੀਦ ਪ੍ਰਕਿਰਿਆ ਤੋਂ ਲਾਂਬੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੰਗ ਪੂਰੀ ਨਾ ਹੋਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ | ਇਸ ਸਮੇਂ ਆੜ੍ਹਤੀ ਆਗੂ ਰੂਪ ਲਾਲ ਵੱਤਾ, ਰਛਪਾਲ ਸਿੰਘ ਕਰਮੂਵਾਲਾ, ਸੁੱਚਪਾਲ ਸਿੰਘ ਸਮੇਤ ਹੋਰ ਕਈ ਆਗੂਆਂ ਨੇ ਸੰਬੋਧਨ ਕੀਤਾ | ਧਰਨੇ ਮੌਕੇ ਦੇਸ ਰਾਜ ਆਹੂਜਾ, ਜਗਜੀਤ ਸਿੰਘ ਭੰਗਾਲੀ, ਸੁਰਿੰਦਰ ਮੰਗਲਾ, ਨਰੇਸ਼ ਢਲ, ਓਮ ਪ੍ਰਕਾਸ਼ ਚੋਟੀਆਂ, ਦੇਵਕੀ ਗੁਪਤਾ, ਹੀਰਾ ਲਾਲ ਪੁਰੀ, ਜਗਨਾਮ ਇੰਦਰ ਸਿੰਘ ਘੁੰਮਣ, ਮਨਦੀਪ ਸਿੰਘ, ਸੋਨੂੰ ਗੋਇਲ, ਗੁਰਦਰਸ਼ਨ ਸਿੰਘ ਹੈਪੀ, ਸੁਰਜੀਤ ਸਿੰਘ ਖੋਸਾ, ਰਾਮ ਸਰੂਪ, ਗਗਨਦੀਪ ਸਿੰਘ ਹਰਾਜ ਸਮੇਤ ਹੋਰ ਕਈ ਆੜ੍ਹਤੀਏ, ਮੁਨੀਮ ਤੇ ਦਾਣਾ ਮੰਡੀ ਮਜ਼ਦੂਰ ਸ਼ਾਮਿਲ ਹੋਏ | ਇਸ ਸਮੇਂ ਆੜ੍ਹਤੀ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਕੱਲ੍ਹ 22 ਅਪ੍ਰੈਲ ਨੂੰ ਦਾਣਾ ਮੰਡੀ ਅੰਦਰ ਖ਼ਰੀਦ ਪ੍ਰਕਿਰਿਆ ਦਾ ਬਾਈਕਾਟ ਨੈਸ਼ਨਲ ਹਾਈਵੇ ਤੇ ਧਰਨਾ ਮਾਰਿਆ ਜਾਵੇਗਾ | ਜਿਸ ਵਿਚ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਅਤੇ ਹੋਰ ਸ਼ਹਿਰਾਂ ਦੀਆਂ ਮੰਡੀਆਂ ਦੇ ਆੜ੍ਹਤੀ ਵੀ ਸ਼ਾਮਿਲ ਹੋਣਗੇ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਉਪ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਨੇ ਜਥੇਬੰਦੀ ਵਲੋਂ ਆੜ੍ਹਤੀਆਂ ਦੇ ਸੰਘਰਸ਼ 'ਚ ਸਾਥ ਦੇਣ ਦਾ ਵੀ ਐਲਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਆਰ.ਟੀ.ਏ ਦਫ਼ਤਰ 'ਚ ਅੱਜ ਫਿਰ ਗਰਮਾਇਆ ਮਾਹੌਲ ਅਗਲੀ ਖ਼ਬਰ ਜ਼ੀਰਾ-ਤਲਵੰਡੀ ਰੋਡ 'ਤੇ ਚਲਦੀ ਕਾਰ ਨੂੰ ਲੱਗੀ ਅੱਗ
Ad Position 24