11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਾਂ ਬਗਲਾ ਮੁਖੀ ਜਅੰਤੀ ਮੌਕੇ ਕਰਵਾਇਆ ਕੀਰਤਨ ਸਮਾਗਮ

Ad Position 21
No active advertisement
ਅਜੀਤ ਡੈਸਕ 26-04-2026
ਫ਼ਿਰੋਜ਼ਪੁਰ, 25 ਅਪ੍ਰੈਲ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ ਵਿਚ ਮਾਂ ਬਗਲਾ ਮੁਖੀ ਜਯੰਤੀ ਦੇ ਸ਼ੁੱਭ ਅਵਸਰ 'ਤੇ ਡਾ. ਬੰਨੀ ਨੰਦਾ, ਡਾਇਰੈਕਟਰ ਯੂਰੋਕਿਡਜ਼ ਸਕੂਲ, ਦੇ ਗ੍ਰਹਿ ਵਿਖੇ Tਇੱਕ ਸ਼ਾਮ ਮਾਂ ਦੇ ਨਾਮUਕੀਰਤਨ ਸਮਾਗਮ ਦਾ ਭਾਵਪੂਰਨ ਆਯੋਜਨ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਮਾਂ ਦੀ ਪਵਿੱਤਰ ਜੋਤ ਪ੍ਰਕਾਸ਼ ਕਰਕੇ ਡਾ. ਬੰਨੀ ਨੰਦਾ ਦੇ ਭਰਾ ਨੋਨੀ ਨੰਦਾ ਵਲੋਂ ਕੀਤੀ ਗਈ | ਇਸ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਪਾਲ ਬਾਂਸਲ ਵਲੋਂ ਗਣੇਸ਼ ਵੰਦਨਾ ਅਤੇ ਮਾਂ ਸਰਸਵਤੀ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤੋਂ ਬਾਅਦ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵਲੋਂ ਗਾਏ ਗਏ ਭਜਨਾਂ ਨੇ ਮਾਹੌਲ ਨੂੰ ਰੂਹਾਨੀ ਰੰਗ ਵਿਚ ਰੰਗ ਦਿੱਤਾ | ਧਰਮਪਾਲ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਅਧਿਆਤਮਿਕ ਸਮਾਗਮ ਮਨੁੱਖ ਦੇ ਜੀਵਨ ਵਿਚ ਸਕਾਰਾਤਮਕਤਾ ਅਤੇ ਅੰਦਰੂਨੀ ਸ਼ਾਂਤੀ ਲਿਆਉਂਦੇ ਹਨ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਗਤੀ ਸਿਰਫ਼ ਸਮਾਗਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਹ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ | ਡਾ. ਬੰਨੀ ਨੰਦਾ ਨੇ ਇਸ ਪਵਿੱਤਰ ਸਮਾਗਮ ਲਈ ਭਗਤੀ ਭਜਨ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਘਰ ਵਿਚ ਇਸ ਤਰ੍ਹਾਂ ਦਾ ਕੀਰਤਨ ਹੋਇਆ | ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਸਵਾਗਤ ਕੀਤਾ ਅਤੇ ਭਵਿੱਖ ਵਿਚ ਵੀ ਅਜੇਹੇ ਸਮਾਗਮ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ | ਇਸ ਮੌਕੇ ਭਗਤੀ ਭਜਨ ਗਰੁੱਪ ਵਲੋਂ ਪਰਿਵਾਰ ਨੂੰ ਹਨੂਮਾਨ ਦਾ ਸਰੂਪ ਭੇਟ ਕੀਤਾ ਗਿਆ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਮੀਨਾਕਸ਼ੀ ਸਿੰਗਾਲ, ਨਵਿਤਾ ਸਿੰਗਾਲ, ਐਡਵੋਕੇਟ ਜਸਬੀਰ ਕਾਲੜਾ, ਸੀ.ਏ. ਪਿ੍ਅੰਕਾ ਜੈਨ ਤੋਂ ਇਲਾਵਾ ਗਰੁੱਪ ਦੇ ਮੈਂਬਰ ਕਿਰਨ ਬਾਂਸਲ, ਪ੍ਰਾਸ਼ੀ ਅਗਰਵਾਲ, ਸਰਵਿਕਾ ਅਗਰਵਾਲ, ਮੁਕੇਸ਼ ਗੋਇਲ, ਰਾਕੇਸ਼ ਪਾਠਕ, ਰਾਜੇਸ਼ ਮਲਹੋਤਰਾ ਪ੍ਰਧਾਨ, ਸੰਨੀ, ਪੰਡਿਤ ਪਵਨ ਕਾਲੀਆ, ਰਾਜੂ ਖੱਟਰ, ਰਾਜਿੰਦਰ ਦੁੱਗਲ, ਰਾਜ ਕੁਮਾਰ ਕੱਕੜ, ਸੁਭਾਸ਼ ਚੌਧਰੀ, ਐੱਸ.ਪੀ. ਗਰੋਵਰ, ਰਾਜਿੰਦਰ ਬਾਂਗਾ ਅਤੇ ਵਿਪਨ ਗੁਲ੍ਹਾਟੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗਰਮੀ ਦੀ ਸ਼ੁਰੂਆਤ 'ਚ ਹੀ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੀਤਾ ਜੀਣਾ ਮੁਹਾਲ- ਫ਼ੌਜੀ, ਬਰਾੜ ਅਗਲੀ ਖ਼ਬਰ ਦਾਣਾ ਮੰਡੀ ਮੱਖੂ 'ਚ 537729 ਕੁਇੰਟਲ ਕਣਕ ਦੀ ਹੋਈ ਖ਼ਰੀਦ- ਚੇਅਰਮੈਨ ਵੀਰਪਾਲ
Ad Position 24