23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਸ਼ਵ ਪੰਜਾਬੀ ਸਭਾ ਕੈਨੇਡਾ (ਮਾਲਵਾ ਜ਼ੋਨ) ਵਲੋਂ ਤਿੰਨ ਪ੍ਰਵਾਸੀ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 02-05-2026
ਫ਼ਿਰੋਜ਼ਪੁਰ, 1 ਮਈ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਫ਼ਿਰੋਜਪੁਰ ਦੇ ਸਾਲਾਨਾ ਪ੍ਰੋਗਰਾਮ ਦੌਰਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ (ਮਾਲਵਾ ਜ਼ੋਨ) ਵਲੋਂ ਤਿੰਨ ਪ੍ਰਵਾਸੀ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ¢ ਜਿਸ ਵਿਚ ਕੈਨੇਡੀਅਨ ਵਸਨੀਕ ਅਤੇ ਉੱਘੇ ਲੇਖਕ ਕਰਤਾਰ ਸਿੰਘ ਔਲਖ ਦੀ ਪੁਸਤਕ 'ਰਾਈ ਦੇ ਪਹਾੜ ਦਾ ਸੱਚ ਭਾਗ-ਦੂਜਾ' ਨੌਜਵਾਨ ਅਤੇ ਅਗਾਂਹ ਵਧੂ ਸੋਚ ਦੇ ਮਾਲਕ ਬਲਜਿੰਦਰ ਸਿੰਘ ਸੰਘਾ ਕੈਨੇਡੀਅਨ ਦੀ ਪੁਸਤਕ ਪਿਤਰ ਸੱਤਾ ਤੇ ਪਰਵਾਸ ਅਮਰ ਕੌਰ ਬੇਦੀ ਦੀ ਪੁਸਤਕ ਜੋਦੜੀ ਲੋਕ ਅਰਪਣ ਕੀਤੀਆਂ ਗਈਆਂ | ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਅਤੇ ਰਜਿਸਟਰਾਰ ਡਾ. ਰਾਜੀਵ ਅਰੋੜਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਹ ਸਮਾਗਮ ਯਾਦਗਾਰੀ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਹੋ ਨਿੱਬੜਿਆ¢ ਕਿਤਾਬਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਕੁਆਰਡੀਨੇਟਰ ਮੁਨੀਸ਼ ਕੁਮਾਰ, ਸਹਾਇਕ ਕੁਆਰਡੀਨੇਟਰ ਡਾ. ਸੁਖਜਿੰਦਰ ਸਿੰਘ ਸੰਧੂ, ਡਾ. ਬਲਜੀਤ ਸਿੰਘ ਭੁੱਲਰ, ਮੈਡਮ ਸੰਤੋਸ਼ ਕੁਮਾਰੀ, ਪ੍ਰੋ. ਜਗਦੀਪ ਸਿੰਘ ਮਾਂਗਟ, ਅਮਰਜੋਤ ਮਾਂਗਟ, ਰਾਜਵੀਰ ਸੰਧੂ ਨੇ ਸਾਂਝੇ ਤੌਰ 'ਤੇ ਨਿਭਾਈ¢ ਇਸ ਮੌਕੇ ਰਾਜਵੀਰ ਸਿੰਘ ਨੇ ਸਮਾਗਮ ਵਿਚ ਹਾਜ਼ਰ ਕਾਲਜ ਦੇ ਵਿਦਿਆਰਥੀਆ ਨੂੰ ਵਿਸ਼ਵ ਪੰਜਾਬੀ ਸਭਾ ਦੇ ਕੰਮ-ਕਾਰ ਬਾਰੇ ਜਾਣਕਾਰੀ ਦਿੱਤੀ ¢ ਮੈਡਮ ਅਮਰਜੋਤ ਵਲੋਂ ਰਿਲੀਜ਼ ਹੋਈਆਂ ਪੁਸਤਕਾਂ ਬਾਰੇ/ ਲੇਖਕਾਂ ਬਾਰੇ ਦੱਸਿਆ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਤੋਂ ਇਲਾਵਾ ਹੋਰ ਵੀ ਕਿਤਾਬਾਂ ਪੜ੍ਹਨ ਵਾਸਤੇ ਪ੍ਰੇਰਿਤ ਕੀਤਾ ਗਿਆ¢ ਇਸ ਸਮੇਂ ਕਾਲਜ ਦੇ ਵਿਦਿਆਰਥੀਆ ਵਲੋਂ ਗਿੱਧਾ, ਭੰਗੜਾ, ਲੋਕ ਗੀਤ, ਬੋਲੀਆਂ ਆਦਿ ਬਹੁਤ ਹੀ ਖ਼ੂਬਸੂਰਤ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਮਾਗਮ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਾਮਿਆਂ ਨੇ ਮਜ਼ਦੂਰ ਦਿਵਸ 'ਤੇ ਲਹਿਰਾਇਆ ਲਾਲ ਝੰਡਾ ਅਗਲੀ ਖ਼ਬਰ ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਤੇ 'ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਮਨਾਇਆ ਮਜ਼ਦੂਰ ਦਿਹਾੜਾ
Ad Position 24